ਅੱਤਵਾਦ ਦੌਰਾਨ ਸ਼ਹੀਦ ਹੋਏ ਤਿੰਨ ਥਾਣਿਆਂ ਦੇ ਨੌਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਕੀਤੇ ਸਨਮਾਨਤ

ਨਿਹਾਲ ਸਿੰਘ ਵਾਲਾ,18 ਅਕਤੂਬਰ(ਸਰਗਮ ਰੌਂਤਾ)-ਸਾਂਝ ਕੇਂਦਰ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਵੱਲੋਂ ਪਿੰਡ ਰਣਸੀਂਹ ਖੁਰਦ ਵਿਖੇ ਅੱਤਵਾਦ ਦੇ ਦੌਰ ਦੌਰਾਨ ਸ਼ਹੀਦ ਹੋਏ ਤਿੰਨ ਥਾਣਿਆਂ ਦੇ ਨੌਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਸਨਮਾਨ ਹਿਤ ਸਮਾਗਮ ਰੱਖਿਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ‘ਚ ਹੋਏ ਸਮਾਗਮ ਦੌਰਾਨ ਅੱਤਵਾਦ ਦੇ ਕਾਲੇ ਦੌਰ ਦੌਰਾਨ ਪੰਜਾਬ ਪੁਲਿਸ ਅਤੇ ਪੰਜਾਬ ਹੋਮਗਾਰਡ ਦੇ ਥਾਣਾ ਬੱਧਣੀ ਕਲਾਂ,ਥਾਣਾ ਨਿਹਾਲ ਸਿੰਘ ਵਾਲਾ,ਥਾਣਾ ਅਜੀਤਵਾਲ ਨਾਲ ਸਬੰਧਤ ਨੌਂ ਮੁਲਾਜ਼ਮਾਂ ਨਛੱਤਰ ਸਿੰਘ ਰਣੀਆਂ,ਹਰਦੇਵ ਸਿੰਘ ਬੱਧਨੀਂ,ਦਾਨ ਸਿੰਘ ਬੌਡੇ,ਗੁਰਮੇਲ ਸਿੰਘ ਹਿੰਮਤਪੁਰਾ,ਜਗਜੀਤ ਸਿੰਘ ਸੈਦੋਕੇ,ਬਲਵੰਤ ਸਿੰਘ ਚੂਹੜਚੱਕ,ਭਾਗ ਸਿੰਘ ਰਣਸੀਂਹ,ਗੁਰਮੇਲ ਸਿੰਘ ਕੋਕਰੀ ਅਤੇ ਜਗਜੀਤ ਸਿੰਘ ਕੋਕਰੀ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸਬ ਡਿਵੀਜ਼ਨ ਇੰਚਾਰਜ ਸੁਖਮੰਦਰ ਸਿੰਘ,ਇੰਚਾਰਜ ਪਾਲ ਸਿੰਘ ਸਿੱਧੂ,ਇੰਚਾਰਜ ਜਸਵੀਰ ਸਿੰਘ ,ਲੇਖਕ ਬੱਬੀ ਪੱਤੋ ਆਦਿ ਬੁਲਾਰਿਆਂ ਨੇ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਸ਼ਹੀਦ ਹੋਏ ਪੁਲਸ ਤੇ ਹੋਮਗਾਰਡ ਦੇ ਇਹਨਾਂ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਲਈ ਜਾਨ ਵਾਰਨ ਵਾਲੇ ਬਹਾਦਰ ਹੀ ਸ਼ਹੀਦ ਅਖਵਾਉਂਦੇ ਹਨ ਜੋ ਕਿ ਦੇਸ਼ ਦਾ ਸਰਮਾਇਆ ਤੇ ਸਨਮਾਨ ਹੁੰਦੇ ਹਨ। ਇਹਨਾਂ ਕਰਕੇ ਅਮਨ ਸ਼ਾਂਤੀ ਬਹਾਲ ਹੈ। ਇਸ ਮੌਕੇ ਹਰਦੀਪ ਬੱਬੀ,ਹਰਦੀਪ ਨੰਗਲ,ਹਰਜਿੰਦਰ ਕੌਰ,ਜਰਨੈਲ ਸਿੰਘ,ਬਲਵਿੰਦਰ ਕੌਰ,ਪਰਮਜੀਤ ਕੌਰ ਤੋਂ ਇਲਾਵਾ ਸਕੂਲ ਦਾ ਸਟਾਫ਼ ਬੱਚੇ ਤੇ ਇਲਾਕੇ ਦੀਆਂ ਸਖਸ਼ੀਅਤਾਂ ਮੌਜੂਦ ਸਨ।