‘ਨਵ ਕਿਰਨ ਫ਼ਾੳੂਂਡੇਸ਼ਨ’ ਨੇ ਸਕੂਲ ਜਾਣ ਤੋਂ ਅਸਮਰੱਥ ਲੜਕੀ ਨੂੰ ਦਿੱਤਾ ਟਰਾਈ ਸਾਇਕਲ

ਨਿਹਾਲ ਸਿੰਘ ਵਾਲਾ,19 ਅਕਤੂਬਰ(ਸਰਗਮ ਰੌਂਤਾ)-ਸਮਾਜ ਸੇਵੀ ਸੰਸਥਾ ਨਵ ਕਿਰਨ ਫ਼ਾੳੂਂਡੇਸ਼ਨ ਨਾਭਾ ਵੱਲੋਂ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਪਿੰਡ ਰੌਂਤਾ ਦੀ ਲੋੜਵੰਦ ਲੜਕੀ ਨੂੰ ਟਰਾਈ ਸਾਇਕਲ ਭੇਂਟ ਕੀਤਾ ਗਿਆ। ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਪ੍ਰਧਾਨ ਇੰਦਰਜੀਤ ਗਰਗ ਨੇ ਅਪਾਹਜ ਲੜਕੀ ਜਸਪ੍ਰੀਤ ਕੌਰ ਨੂੰ ਟਰਾਈ ਸਾਇਕਲ ਦਿੰਦਿਆਂ ਨਵ ਕਿਰਨ ਫ਼ਾਉਂਡੇਸ਼ਨ ਦੇ ਨੇਕ ਕਾਰਜ ਦੀ ਸ਼ਲਾਘਾ ਕੀਤੀ। ਸੰਸਥਾ ਦੇ ਮੈਂਬਰ ਸਰਗਮ ਰੌਂਤਾ ਨੇ ਦੱਸਿਆ ਕਿ ਇਹ ਫ਼ਾੳੂਂਡੇਸ਼ਨ ਕਨੇਡਾ ਨਿਵਾਸੀ ਡਾ: ਹਰਪ੍ਰੀਤ ਗਰੇਵਾਲ ਦੀ ਅਗਵਾਈ ਵਿੱਚ ਦੇਸ਼ ਵਿਦੇਸ਼ ਦੇ ਮਿੱਤਰਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਪੰਜਾਬ ਵਿੱਚ ਇਸ ਦੀ ਦੇਖ ਰੇਖ ਹਰਵੀਰ ਢੀਂਡਸਾ ਨਾਭਾ ਕਰ ਰਹੇ ਹਨ। ਫ਼ਾੳੂਂਡੇਸ਼ਨ ਵੱਲੋਂ ਸਿਲਾਈ ਮਸ਼ੀਨਾਂ,ਟਰਾਈ ਸਾਇਕਲ,ਬੱਚਿਆਂ ਦੀ ਫ਼ੀਸ,.ਪੁਸਤਕਾਂ,ਬੂਟ,ਸਿਲਾਈ ਸੈਂਟਰ,ਸਾਹਿਤ ਕਲਾ ਸਮਾਗਮ ਤੇ ਹੋਰ ਸਾਂਝੇ ਲੋਕ ਪੱਖੀ ਸਮਾਗਮ ਕਰਵਾਏ ਜਾਂਦੇ ਹਨ। ਕੁੱਝ ਸਮਾਂ ਪਹਿਲਾਂ ਸੰਸਥਾ ਵੱਲੋਂ ਇਕ ਅਪਾਹਜ ਲੜਕੀ ਨੂੰ ਸਿਲਾਈ ਮਸ਼ੀਨ ਭੇਂਟ ਦਿੱਤੀ ਗਈ ਸੀ। ਜਸਪ੍ਰੀਤ ਦੇ ਪਿਤਾ ਜਸਵੀਰ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਬਰਾਂਚ) ਦੇ ਅਧਿਆਪਕ ਰਾਮ ਚਰਨ ਸਿੰਘ ਨੇ ਸੰਸਥਾ ਅਤੇ ਰਾਜਵਿੰਦਰ ਰੌਂਤਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਗਿਆਰਾਂ ਸਾਲ ਲੜਕੀ ਘਰ ਸਕੂਲ ਤੋਂ ਦੂਰ ਪਿੰਡੋਂ ਬਾਹਰ ਹੋਣ ਕਰਕੇ ਪੜਾਈ ਜਾਰੀ ਰੱਖਣ ਤੋਂ ਅਸਮਰੱਥ ਸੀ। ਇਸ ਸਮੇਂ ਸੇਵਕ ਸਿੰਘ ਸਰਪੰਚ ,ਸਾਹਿਤਕਾਰ ਤੇਜਾ ਸਿੰਘ ਰੌਂਤਾ,ਪਿ੍ਰੰਸੀਪਲ ਮੰਦਰ ਸਿੰਘ,ਡਾ.ਬੇਅੰਤ ਕੌਰ,ਰਾਜਵਿੰੰਦਰ ਰੌਂਤਾ ਸੁਰਜੀਤ ਸਿੰਘ,ਕੁਲਵੰਤ ਕੰਤਾ ਪੱਤੋ,ਪ੍ਰਵੀਨ ਭਾਰਤੀ,ਨਿਰਮਲ ਕੌਰ ਸਮੇਤ ਸਖਸ਼ੀਅਤਾਂ,ਅਧਿਆਪਕ ਬੱਚੇ ਮੌਜੂਦ ਸਨ।