ਸ਼ਹਿਰੀ ਪ੍ਰਧਾਨ ਸ਼੍ਰੀ ਵਿਨੋਦ ਬਾਂਸਲ ਨੇ ਦੁਸ਼ਹਿਰਾ ਅਤੇ ਦੁਰਗਾ ਪੂਜਾ ’ਤੇ ਇਲਾਕਾ ਵਾਸੀਆਂ ਨੂੰ ਦਿੱਤੀਆਂ ਸ਼ੁਭਇੱਛਾਵਾਂ

ਮੋਗਾ,19 ਅਕਤੂਬਰ(ਜਸ਼ਨ)-ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਵਿਨੋਦ ਬਾਂਸਲ ਨੇ ਦੁਸ਼ਹਿਰਾ ਅਤੇ ਦੁਰਗਾ ਪੂਜਾ ਤਿਉਹਾਰਾਂ ’ਤੇ ਸਮੂਹ ਇਲਾਕਾ ਵਾਸੀਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਇੱਕਜੁੱਟ ਹੋ ਕੇ ਆਪਣੀ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ। ਬਾਂਸਲ ਨੇ ਦੇਸ਼ ਭਰ ਵਿੱਚ ਮਨਾਏ ਜਾਂਦੇ ਦੁਸ਼ਹਿਰੇ ਅਤੇ ਦੁਰਗਾ ਪੂਜਾ ਦੇ ਤਿਉਹਾਰ ਮੌਕੇ ਲੋਕਾਂ ਨੂੰ ਆਪਣੀਆਂ ਸ਼ੁਭਇੱਛਾਵਾਂ ਦਿੰਦੇ ਹੋਏ ਕਿਹਾ ਕਿ ਇਹ ਅਜਿਹਾ ਪਰਬ ਹੈ ਜਦੋਂ ਸਾਰਾ ਸੰਸਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਜਸ਼ਨ ਨੂੰ ਮਨਾਉਂਦਾ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਵੀ ਸਾਡੇ ਸਮਾਜ ਨੂੰ ਕਈ ਤਰਾਂ ਦੀਆਂ ਬੁਰਾਈਆਂ ਨੇ ਘੇਰਾ ਪਾਇਆ ਹੋਇਆ ਹੈ ਤੇ ਸਾਨੂੰ ਸਾਰਿਆਂ ਨੂੰ ਸਮਾਜ ਵਿਚ ਵਾਪਰ ਰਹੀਆਂ ਅਨੈਤਿਕਤਾ ਭਰਪੂਰ ਘਟਨਾਵਾਂ ਨੂੰ ਰੋਕਣ ਲਈ ਨੌਜਵਾਨ ਪੀੜੀ ਨੂੰ ਵਧੀਆ ਸੰਸਕਾਰ ਦੇਣੇ ਚਾਹੀਦੇ ਹਨ ਤਾਂ ਕਿ ਉਹ ਦੇਸ਼ ਦੇ ਸੂਝਵਾਨ ਨਾਗਰਿਕ ਬਣ ਸਕਣ। ਬਾਂਸਲ ਨੇ ਆਖਿਆ ਕਿ ਭਾਰਤ ਵਿਚ ਮਨਾਏ ਜਾਂਦੇ ਵੱਖ ਵੱਖ ਤਿਉਹਾਰਾਂ ਪਿੱਛੇ ਕਈ ਮਾਨਤਾਵਾਂ ਹਨ ਅਤੇ ਇਹ ਸੰਸਕਿ੍ਰਤਕ ਤਿਓਹਾਰ ਸਾਨੂੰ ਕੁਝ ਨਾ ਕੁਝ ਸੰਦੇਸ਼ ਦੇ ਜਾਂਦੇ ਹਨ ਜਿਹਨਾਂ ’ਤੇ ਅਮਲ ਕਰਕੇ ਅਸੀਂ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਸਕਦੇ ਹਾਂ ।