ਦੁਸਹਿਰੇ ‘ਤੇ ਸ਼ਾਮ 05:00 ਤੋਂ ਰਾਤ 08:00 ਵਜੇ ਤੱਕ ਹੀ ਪਟਾਖੇ ਚਲਾਏ ਜਾਣ ਦੇ ਹੁਕਮ ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ, ਸ਼ਾਮ 05.00 ਵਜੇ ਤੋ ਪਹਿਲਾਂ ਅਤੇ ਰਾਤ 08.00 ਵਜੇ ਤੋ ਬਾਅਦ ਕਿਸੇ ਤਰਾਂ ਦੇ ਪਟਾਖੇ ਚਲਾਉਣ ‘ਤੇ ਹੋਵੇਗੀ ਮਨਾਹੀ

ਮੋਗਾ 18 ਅਕਤੂਬਰ:ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ, ਆਈ.ਏ.ਐਸ. ਵੱਲੋਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲਾ ਮੋਗਾ ਦੀ ਹਦੂਦ ਅੰਦਰ ਮਿਤੀ 19.10.2018 ਨੂੰ ਦੁਸਹਿਰੇ ਦੇ ਅਵਸਰ ‘ਤੇ ਸ਼ਾਮ 05:00 ਤੋਂ ਰਾਤ 08:00 ਵਜੇ ਤੱਕ ਹੀ ਪਟਾਖੇ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨਾਂ ਹੁਕਮਾਂ ਤਹਿਤ ਸ਼ਾਮ 05.00 ਵਜੇ ਤੋ ਪਹਿਲਾਂ ਅਤੇ ਰਾਤ 08.00 ਵਜੇ ਤੋ ਬਾਅਦ ਕਿਸੇ ਤਰਾਂ ਦੇ ਪਟਾਖੇ ਚਲਾਉਣ ਤੇ ਮਨਾਹੀ ਹੋਵੇਗੀ।ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਦੁਸਹਿਰਾ ਦਾ ਪਵਿੱਤਰ ਤਿਉਹਾਰ ਮਿਤੀ 19.10.2018 ਨੂੰ ਮਨਾਇਆ ਜਾ ਰਿਹਾ ਹੈ ਅਤੇ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਦੁਕਾਨਦਾਰ/ਲੋਕਾਂ ਵੱਲੋਂ ਪਟਾਖੇ ਵੇਚਣ ਲਈ ਅਣਅਧਿਕਾਰਤ ਤੌਰ ‘ਤੇ ਭੰਡਾਰ ਕੀਤੇ ਜਾਂਦੇ ਹਨ, ਜਿੰਨਾਂ ਨੂੰ ਵੇਚਣ ਨਾਲ ਕਈ ਵਾਰ ਮਨੁੱਖਤਾ ਦੀ ਜਾਨ/ਮਾਲ ਨੂੰ ਖਤਰਾ ਬਣਿਆ ਰਹਿੰਦਾ ਹੈ।ਇਸ ਲਈ ਲੋਕ ਹਿੱਤ ਵਿੱਚ ਇਸ ਨੂੰ ਕੰਟਰੋਲ ਕਰਨ ਲਈ, ਲੋੜੀਦੇ ਕਦਮ ਚੁੱਕਣੇ ਜਰੂਰੀ ਹਨ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਵੱਲੋਂ ਸਿਵਲ ਰਿੱਟ ਪਟੀਸ਼ਨ 23548, 23905 ਅਤੇ 23862 ਆਫ਼ 2017 ਵਿੱਚ ਮਿਤੀ 17.10.2018 ਰਾਹੀਂ ਜਾਰੀ ਕੀਤੇ ਹੁਕਮ ਪ੍ਰਾਪਤ ਹੋਏ ਹਨ, ਜਿੰਨਾਂ ਰਾਹੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੁਸਹਿਰੇ ਦੇ ਤਿਉਹਾਰ ਲਈ ਪਟਾਖੇ ਚਲਾਉਣ ਲਈ ਮਿਤੀ: 19.10.2018 ਨੂੰ ਸ਼ਾਮ 5.00 ਵਜੇ ਤੋ 8.00 ਵਜੇ ਤੱਕ ਦਾ ਸਮਾਂ ਹੀ ਨਿਰਧਾਰਿਤ ਕੀਤਾ ਗਿਆ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।