ਪੰਜਾਬ ਦੇ ਹਾਲਾਤਾਂ ਬਾਰੇ ਸਹੀ ਜਾਣਕਾਰੀ ਦੇਣ ਵਾਸਤੇ ਇਨਸਾਫ਼ ਮੋਰਚੇ ਤੋਂ ਰਾਜਪਾਲ ਕੋਲ ਭੇਜਿਆ ਜਾਵੇਗਾ ਵਫ਼ਦ -:ਜਥੇਦਾਰ ਮੰਡ ਜਥੇਦਾਰ ਦਾਦੂਵਾਲ

ਜੈਤੋ,18 ਅਕਤੂਬਰ (ਮਨਜੀਤ ਸਿੰਘ ਢੱਲਾ) - ਬਰਗਾੜੀ ਦੀ ਦਾਣਾ ਮੰਡੀ ਵਿੱਚ ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਬੇਅਦਬੀ ਦੇ ਇਨਸਾਫ਼ ਲਈ ਲਗਾਇਆ ਹੋਇਆ ਮੋਰਚਾ 140ਵੇਂ ਦਿਨ ਵੀ ਜਾਰੀ ਰਿਹਾ ਜਿਸ ਵਿਚ ਬਾਬਾ ਜਗਤਾਰ ਸਿੰਘ ਜੰਗੀਆਣਾ ਗੁਰਦੁਆਰਾ ਕਾਲਾ ਮਾਲਾ ਸਾਹਿਬ ਛਾਪਾ ਬਰਨਾਲ਼ਾ ਤੋਂ ਸੰਗਤਾਂ ਦਾ ਵੱਡਾ ਜਥਾ ਲੈ ਕੇ ਸ਼ਾਮਿਲ ਹੋਏ ਹੋਰ ਵੀ ਕਈ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਸਿੱਖ ਸੰਗਤਾਂ ਦੇ ਕਾਫਲੇ ਬਰਗਾਡ਼ੀ ਇਨਸ਼ਾਫ ਮੋਰਚੇ ਵਿਚ ਪੁੱਜੇ ਜਿਨ੍ਹਾਂ ਦਾ ਸਵਾਗਤ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਥੇਦਾਰ ਮੰਡ ਅਤੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਬਾਦਲ ਦਲ ਵੱਲੋਂ ਜੋ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਹਾਲਾਤਾਂ ਦੀ ਗ਼ਲਤ ਜਾਣਕਾਰੀ ਦਿੱਤੀ ਹੈ ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਉਨ੍ਹਾਂ ਨੇ ਕਿਹਾ ਕਿ ਬਰਗਾੜੀ ਦਾ ਇਨਸਾਫ ਮੋਰਚਾ ਸਮੂਹ ਇਨਸਾਫ਼ ਪਸੰਦਾਂ ਦਾ ਮੋਰਚਾ ਹੈ ਤਾਂ ਹੀ ਇੱਥੇ ਸਿੱਖ ਹਿੰਦੂ ਇਸਾਈ ਮੁਸਲਮਾਨ ਮੂਲਨਿਵਾਸੀ ਸ਼ਿਰਕਤ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਬਾਦਲਾਂ ਦੇ ਪੈਰਾਂ ਥੱਲੋਂ ਸਿਆਸੀ ਜ਼ਮੀਨ ਖਿਸਕ ਚੁੱਕੀ ਹੈ ਕਿਉਂਕਿ ਉਨ੍ਹਾਂ ਦੇ ਪਿਛਲੇ ਸਮੇਂ ਵਿੱਚ ਕੀਤੇ ਹੋਏ ਗੁਨਾਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕੇ ਹਨ । ਅਤੇ ਬਾਦਲਾਂ ਦੇ ਸਿਆਸੀ ਜੀਵਨ ਦਾ ਅੰਤ ਹੋ ਚੁੱਕਾ ਹੈ ਤਾਂ ਕਰਕੇ ਬਾਦਲ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾਉਣ ਲਈ ਡਰਾਮੇਬਾਜ਼ੀਆਂ ਕਰ ਰਹੇ ਹਨ । ਜਦੋਂ ਕਿ ਪੰਜਾਬ ਵਿਚ ਮਾਹੌਲ ਬਿਲਕੁਲ ਸ਼ਾਂਤ ਹੈ ਤੇ ਸਾਰੇ ਹਿੰਦੂ ਸਿੱਖ ਮੁਸਲਿਮ ਇਸਾਈ ਭਾਈਚਾਰਕ ਸਾਂਝ ਦੇ ਨਾਲ ਵੱਸ ਰਹੇ ਹਨ ਅਤੇ ਅਸੀਂ ਸਾਰੇ ਇਸ ਏਕਤਾ ਦੇ ਮੁਦਈ ਹਾਂ ਪਰ ਬਾਦਲ ਪਰਿਵਾਰ ਆਪਣੇ ਉੱਤੇ ਹਮਲੇ ਹੋਣ ਦੇ ਡਰਾਮੇ ਕਰਕੇ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨਾ ਚਾਹੁੰਦਾ ਹੈ, ਉਨ੍ਹਾਂ ਕਿਹਾ ਕਿ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਦੇ ਵਿੱਚ ਪਾੜਾ ਪਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦਾ ਹੈ, ਜਿਸ ਨੂੰ ਪੰਜਾਬ ਦੇ ਬਹਾਦਰ ਪੰਜਾਬੀ ਸਿੱਖ ਹਿੰਦੂ ਮੁਸਲਮਾਨ ਇਸਾਈ ਮੂਲਨਿਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ , ਅਤੇ ਭਾਈਚਾਰ ਏਕਤਾ ਨੂੰ ਹਮੇਸ਼ਾ ਬਣਾ ਕੇ ਰੱਖਣਗੇ । ਸਰਬੱਤ ਖ਼ਾਲਸਾ ਜਥੇਦਾਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਮਾਨਯੋਗ ਰਾਜਪਾਲ ਨੂੰ ਪੰਜਾਬ ਦੀ ਸਾਰੀ ਅਸਲ ਸਥਿਤੀ ਦੱਸਣ ਵਾਸਤੇ ਅਤੇ ਇਨਸਾਫ਼ ਮੋਰਚੇ ਦੀਆਂ ਮੰਗਾਂ ਬਾਬਤ ਸਾਰੀ ਜਾਣਕਾਰੀ ਦੇਣ ਵਾਸਤੇ ਇਨਸਾਫ਼ ਮੋਰਚੇ ਵਿੱਚ ਪੁੱਜੀਆਂ ਸਮੂਹ ਸਿਆਸੀ ਧਿਰਾਂ ਧਰਮਾਂ ਤੇ ਭਾਈਚਾਰਿਆਂ ਦਾ ਇੱਕ ਸਾਂਝਾ ਵਫ਼ਦ ਪੰਜਾਬ ਦੇ ਰਾਜਪਾਲ ਕੋਲ ਭੇਜਿਆ ਜਾਵੇਗਾ। ਜੋ ਪੰਜਾਬ ਦੇ ਅਸਲ ਹਾਲਾਤਾਂ ਦੀ ਜਾਣਕਾਰੀ ਭਾਈਚਾਰਕ ਸਾਂਝ ਏਕਤਾ ਦੀ ਗੱਲ ਦੱਸ ਕੇ ਆਉਣਗੇ ਅਤੇ ਬਾਦਲਾਂ ਦੇ ਝੂਠ ਤੋਂ ਪੜਦਾ ਚੁੱਕਣਗੇ ਇਸ ਸਮੇਂ ਬਾਬਾ ਰਾਜਾਰਾਜ ਸਿੰਘ ਮਾਲਵਾ ਤਰਨਾ ਦਲ ਬਾਬਾ ਮੋਹਨ ਦਾਸ ਬਰਗਾੜੀ ਬਾਬਾ ਜਗਤਾਰ ਸਿੰਘ ਜੰਗੀਆਣਾ ਗੁਰਦੁਆਰਾ ਕਾਲਾਮਾਲਾ ਸਾਹਿਬ ਛਾਪਾ ਬਾਬਾ ਜੋਗਿੰਦਰ ਸਿੰਘ ਯੂਕੇ ਵਾਲਿਆਂ ਦਾ ਜਥਾ ਭਾਈ ਰਣਧੀਰ ਸਿੰਘ ਦਕੋਹਾ ਗੁਰਸੇਵਕ ਸਿੰਘ ਤਖ਼ਤੂਪੁਰਾ ਮੱਖਣ ਸਿੰਘ ਮੱਲਵਾਲਾ ਬਲਵਿੰਦਰ ਸਿੰਘ ਬਾਦਲ ਦਲੇਰ ਸਿੰਘ ਮੌਜੀਆ ਗਰਤੇਜ ਸਿੰਘ ਤੇਜੀ ਸਹਿਣਾ ਜਸਵਿੰਦਰ ਸਿੰਘ ਸਾਹੋਕੇ ਰਣਜੀਤ ਸਿੰਘ ਵਾਂਦਰ ਜਗਦੀਪ ਸਿੰਘ ਭੁੱਲਰ ਗਿਆਨ ਸਿੰਘ ਮੰਡ ਕੁੱਲਵੰਤ ਸਿੰਘ ਬਾਜ਼ਾਖਾਨਾ ਸੁਖਦੇਵ ਸਿੰਘ ਡੱਲੇਵਾਲਾ ਬੋਹੜ ਸਿੰਘ ਭੁੱਟੀਵਾਲਾ ਵੀ ਹਾਜ਼ਰ ਸਨ ।