ਰਾਜਿੰਦਰ ਸਿੰਘ ਚਾਨੀ ਹੋਣਗੇ ਸਿੱਖਿਆ ਵਿਭਾਗ ਦੇ ਬੁਲਾਰੇ
ਐੱਸ.ਏ.ਐੱਸ.ਨਗਰ 18 ਅਕਤੂਬਰ (STAFF REPORTER) ਰਾਜਿੰਦਰ ਸਿੰਘ ਚਾਨੀ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਵੱਜੋਂ ਅਧਿਕਾਰਤ ਕੀਤਾ ਗਿਆ ਹੈ| ਸਿੱਖਿਆ ਵਿਭਾਗ ਵੱਲੋਂ ਪ੍ਰੈਸ ਨੂੰ ਭੇਜੀ ਗਈ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਸਕੂਲ ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਰਾਜਿੰਦਰ ਸਿੰਘ ਚਾਨੀ ਨੂੰ ਸਕੂਲ ਸਿੱਖਿਆ ਵਿਭਾਗ ਦਾ ਬੁਲਾਰਾ ਅਧਿਕਾਰਤ ਕਰਦਿਆਂ ਉਹਨਾਂ ਨੂੰ ਵਿਭਾਗ ਅਤੇ ਮੀਡੀਆ ਨਾਲ ਤਾਲਮੇਲ ਰੱਖਣ ਦੀ ਜਿੰਮੇਵਾਰੀ ਸੌਂਪੀ ਗਈ ਹੈ| ਰਾਜਿੰਦਰ ਸਿੰਘ ਚਾਨੀ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਜ਼ਿਲ੍ਹਾ ਪਟਿਆਲਾ ਵਿਖੇ ਐੱਸ.ਐੱਸ. ਮਾਸਟਰ ਵੱਜੋਂ ਤੈਨਾਤ ਹਨ ਅਤੇ ਸਿੱਖਿਆ ਵਿਭਾਗ ‘ਚ ਮੁੱਖ ਦਫਤਰ ਵਿਖੇ ਡੈਪੂਟੇਸ਼ਨ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ| ਰਾਜਿੰਦਰ ਸਿੰਘ ਚਾਨੀ ਪੱਤਰਕਾਰਤਾ ਖੇਤਰ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਅਖ਼ਬਾਰੀ ਮਸੌਦਾ ਤਿਆਰ ਕਰਨ ਵਿੱਚ ਉਹਨਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ| ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।