ਬਖਤੌਰ ਸਿੰਘ ਸੱਗੂ ਦਾ ਅੰਤਿਮ ਸੰਸਕਾਰ ਭੀਮ ਨਗਰ ਕੈਂਪ ਸ਼ਮਸ਼ਾਨਘਾਟ ‘ਚ ਹੋਵੇਗਾ 19 ਅਕਤੂਬਰ ਨੂੰ
ਮੋਗਾ,18 ਅਕਤੂਬਰ (ਜਸ਼ਨ):ਸੱਗੂ ਟੋਕਾ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਬਖਤੌਰ ਸਿੰਘ ਸੱਗੂ ਦਾ ਅੰਤਿਮ ਸੰਸਕਾਰ ਮਿਤੀ 19 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਭੀਮ ਨਗਰ ਕੈਂਪ ਮੋਗਾ ਦੀ ਸ਼ਮਸ਼ਾਨਘਾਟ ਵਿੱਚ ਦੁਪਹਿਰ 12-30 ਵਜੇ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਬੀ ਸੀ ਸੈੱਲ ਦੇ ਸੂਬਾ ਵਾਈਸ ਚੇਅਰਮੈਨ ਸੋਹਣ ਸਿੰਘ ਸੱਗੂ ਦੇ ਭਰਾ ਬਖਤੌਰ ਸਿੰਘ ਸੱਗੂ ਜੋ ਬੀਤੇ ਦਿਨੀਂ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਉਹਨਾਂ ਦਾ ਅੰਤਿਮ ਸੰਸਕਾਰ 19 ਅਕਤੂਬਰ ਨੂੰ ਗਾਂਧੀ ਰੋਡ ਸਥਿੱਤ ਸ਼ਮਸ਼ਾਨਘਾਟ ਵਿੱਚ ਰੱਖਿਆ ਗਿਆ ਸੀ, ਪਰ ਕਿਸੇ ਅਤਿ ਜਰੂਰੀ ਕਾਰਨਾਂ ਕਰਕੇ ਸਥਾਨ ਦੀ ਤਬਦੀਲੀ ਕੀਤੀ ਗਈ ਹੈ। ਬਖਤੌਰ ਸਿੰਘ ਸੱਗੂ ਦੇ ਪੁੱਤਰ ਜਗਤਾਰ ਸਿੰਘ ਸੱਗੂ,ਸਤਨਾਮ ਸਿੰਘ ਸੱਗੂ ਅਤੇੇ ਭਤੀਜੇ ਅਵਤਾਰ ਸਿੰਘ ਸੱਗੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਖਤੌਰ ਸਿੰਘ ਸੱਗੂ ਦਾ ਅੰਤਿਮ ਸੰਸਕਾਰ ਹੁਣ ਸ਼ੁਕਰਵਾਰ 19 ਅਕਤੂਬਰ ਨੂੰ ਭੀਮ ਨਗਰ ਕੈਂਪ ਸ਼ਮਸ਼ਾਨਘਾਟ ਵਿੱਚ ਦੁਪਹਿਰ 12-30 ਵਜੇ ਕੀਤਾ ਜਾਵੇਗਾ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।