ਮਾਉਟ ਲਿਟਰਾ ਜ਼ੀ ਸਕੂਲ ਵਿਚ ਮਨਾਇਆ ਦੁਸ਼ਹਿਰੇ ਦਾ ਤਿਉਹਾਰ
ਮੋਗਾ,18 ਅਕਤੂਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਦੁਸ਼ਹਿਰਾ ਤਿਉਹਾਰ ਅੱਜ ਧੂਮਧਾਮ ਨਾਲ ਮਨਾਇਆ ਗਿਆ, ਜਿਸਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ ਤੇ ਸਮੂਹ ਸਟਾਫ ਵੱਲੋਂ ਸਾਂਝੇ ਤੌਰ ਤੇ ਰਾਵਨ, ਕੁੰਭਕਰਨ, ਮੇਘਨਾਥ ਦੇ ਪੁਤਲਿਆ ਨੂੰ ਰਿਮੋਟ ਕੰਟਰੋਲ ਨਾਲ ਜਲਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਰਘੁਪਤੀ ਰਾਘਵ ਰਾਜਾ ਰਾਮ ਦੇ ਜੈਕਾਰੇ ਲਗਾਏ। ਵਿਦਿਆਰਥੀਆਂ ਨੇ ਹਿੰਦੀ ਗੀਤ ਰਾਮ ਜੀ ਦੀ ਚਾਲ ਦੇਖੋ ਤੇ ਡਾਂਸ ਪੇਸ਼ ਕੀਤਾ।
ਜੂਨੀਅਰ ਸੈਕਸ਼ਨ ਦੇ ਬੱਚੇ ਰਾਮ, ਲਕਸ਼ਮਣ, ਸੀਤਾ ਮਾਤਾ, ਹਨੂੰਮਾਨ ਅਤੇ ਵਾਨਰ ਸੈਨਾ ਦੇ ਰੂਪ ਵਿਚ ਸਜੇ ਹੋਏ ਸਨ, ਜੋ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੁਸ਼ਹਿਰਾ ਤਿਉਹਾਰ ਨੂੰ ਸਾਰਿਆਂ ਨੂੰ ਵਧਾਈ ਦਿੱਤੀ। ਉਹਨਾਂ ਬੱਚਿਆ ਨੂੰ ਭਗਵਾਨ ਸ਼੍ਰੀ ਰਾਮ ਦੇ ਵਿਖਾਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।