ਕਿਸਾਨ ਮੰਡੀਆਂ ਵਿੱਚ ਨਿਰਧਾਰਿਤ ਨਮੀ ਵਾਲੀ ਫ਼ਸਲ ਹੀ ਲਿਆਉਣ: ਡਾ. ਹਰਜੋਤ ਕਮਲ

ਮੋਗਾ, 17 ਅਕਤੂਬਰ (ਜਸ਼ਨ): ਕਿਸਾਨ ਮੰਡੀਆਂ ਵਿੱਚ ਨਿਰਧਾਰਿਤ ਨਮੀ ਵਾਲੀ ਫ਼ਸਲ ਹੀ ਲਿਆਉਣ ਤਾਂਕਿ ਉਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਇੰਤਜਾਰ ਨਾ ਕਰਨਾ ਪਵੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਸੋਸ਼ਣ ਮੰਡੀ ਵਿੱਚ ਫ਼ਸਲ ਦੀ ਖਰੀਦ ਸ਼ੁਰੂ ਕਰਵਾਉਣ ਸਮੇਂ ਕੀਤਾ। ਇਸ ਮੌਕੇ ਤੇ ਉਨਾਂ ਨਾਲ ਸਕੱਤਰ ਮਾਰਕੀਟ ਕਮੇਟੀ ਜਸ਼ਨਦੀਪ ਸਿੰਘ, ਜਿਲਾ ਪ੍ਰੀਸ਼ਦ ਮੈਂਬਰ ਹਰਭਜਨ ਸਿੰਘ ਸੋਸਣ, ਸੁਖਮੰਦਰ ਸਿੰਘ, ਪਰਮਿੰਦਰ ਸਿੰਘ, ਜਸਵੀਰ ਸਿੰਘ, ਇੰਸਪੈਕਟਰ ਅਨਿਲ ਕੁਮਾਰ ਟੋਨੀ ਮਾਰਕਫੈਡ, ਜਰਨੈਲ ਸਿੰਘ ਸੇਖੋਂ, ਗੁਰਜੰਟ ਸਿੰਘ ਸੇਖੋਂ, ਜਸਵਿੰਦਰ ਸਿੰਘ ਸਿਵੀਆ, ਸੁਖਦੇਵ ਸਿੰਘ ਸਿਵੀਆ, ਗੁਰਚਰਨ ਸਿੰਘ ਲੰਢੇਕੇ ਤੋਂ ਇਲਾਵਾ ਕਿਸਾਨ ਅਤੇ ਮਜ਼ਦੂਰ ਵੀ ਹਾਜ਼ਰ ਸਨ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਦੇ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਅਤੇ ਕਿਸਾਨਾਂ ਦੀ ਮੇਹਨਤ ਨਾਲ ਪਾਲੀ ਹੋਈ ਫ਼ਸਲ ਦਾ ਪੂਰਾ ਮੁੱਲ ਹੱਥੋਂ ਹੱਥੀ ਮੋੜਿਆ ਹੈ।