ਕੁਸ਼ਟ ਰੋਗ ਵਿਰੋਧੀ ਦਿਹਾੜੇ ਮੌਕੇ ਸਿਵਲ ਸਰਜਨ ਨੇ ਆਖਿਆ ਕਿ ‘ਕੁਸ਼ਟ ਰੋਗ ਇਕ ਛੂਤ ਦੀ ਬਿਮਾਰੀ ਹੈ ਪਰ ਡਰਨ ਦੀ ਬਜਾਏ ਜਾਗਰੂਕ ਹੋਣ ਦੀ ਲੋੜ
ਮੋਗਾ,17 ਅਕਤੂਬਰ(ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਪੂਰੇ ਪੰਜਾਬ ਅੰਦਰ ਕੁਸ਼ਟ ਰੋਗ ਵਿਰੋਧੀ ਦਿਹਾੜਾ ਮਨਾਇਆ ਗਿਆ,ਜਿਸ ਦੇ ਵਿੱਚ ਵੱਖ ਵੱਖ ਥਾਵਾਂ ਅਤੇ ਬਲਾਕਾਂ ਅੰਦਰ ਅਤੇ ਜ਼ਿਲਾ ਪੱਧਰ ਤੇ ਪਿਛਲੇ ਦਿਨਾਂ ਦੌਰਾਨ ਜਾਗਰੂਕਤਾ ਰੈਲੀਆਂ ਅਤੇ ਸੈਮੀਨਾਰਾ ਦਾ ਆਯੋਜਨ ਕੀਤਾ ਗਿਆ। ਇਸੇ ਕੜੀ ਦੌਰਾਨ ਹੀ ਨਿਰਮੋਹੀ ਕੁਸ਼ਟ ਆਸ਼ਰਮ ਕੋਟਕਪੂਰਾ ਰੋਡ ਮੋਗਾ ਵਿਖੇ ਕੁਸ਼ਟ ਰੋਗੀਆ ਨੂੰ ਕੁਸ਼ਟ ਰੋਗ ਨਿਵਾਰਨ ਸੁਸਾਇਟੀ ਵੱਲੋਂ ਜਰੂਰੀ ਲੋੜਦੀਆਂ ਦਵਾਈਆ ਦਿਤੀਆ ਗਈਆ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਕਿਹਾ ਕਿ ਕੁਸ਼ਟਰ ਰੋਗ ਇਕ ਛੂਤ ਦੀ ਬਿਮਾਰੀ ਹੈ ਪਰ ਇਸ ਤੋਂ ਡਰਨ ਦੀ ਲੋੜ ਨਹੀਂ ਇਸ ਬਾਰੇ ਜਾਗਰੂਕ ਹੋਣ ਦੀ ਜਰੂਰਤ ਹੈ ਅਤੇ ਬਹੁਤ ਸਾਰੀਆ ਗੱਲਾ ਦਾ ਧਿਆਨ ਰੱਖਣਾ ਜਰੂਰੀ ਹੈ। ਇਸ ਮੌਕੇ ਡਾ ਜਸਪ੍ਰੀਤ ਕੌਰ ਚਮੜੀ ਰੋਗਾ ਦੇ ਮਾਹਿਰ ਸਿਵਲ ਹਸਪਤਾਲ ਮੋਗਾ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਸ਼ਟਰ ਪਿਤਾ ਮਹਾਮਤਾ ਗਾਂਧੀ ਜੀ ਨੂੰ ਸਮਾਰਪਿਤ ਅੱਜ ਕੁਸ਼ਟ ਰੋਗੀਆ ਦੇ ਨਾਲ ਸਦਭਾਵਨਾ ਪਿਆਰ ਅਤੇ ਸੇਵਾ ਭਾਵਨਾ ਰੱਖਦੇ ਹੋਏ ਇਹ ਪ੍ਰੋਗਰਾਮ ਪੂਰੇ ਭਾਰਤ ਵਿੱਚ ਚੱਲ ਰਿਹਾ ਹੈ। ਲੈਪਰੋਸੀ ਇੱਕ ਛੂਤ ਦੀ ਬਿਮਾਰ ਹੈ ਜਿਹੜੀ ਕਿ ਇੱਕ ਖਾਸ ਜੀਵਾਣੂ ਰਾਹੀਂ ਛਿੱਕਣ, ਖੰਗਣ, ਨਾਲ ਫੈਲਦੀ ਹੈ। ਇਹ ਸਾਡੇ ਸਰੀਰ ਦੇ ਦੋ ਪ੍ਰਮੁਖ ਅੰਗ ਚਮੜੀ ਤੇ ਨਸਾਂ ਉੱਤੇ ਪ੍ਰਭਾਵ ਪਾਉਦੀ ਹੈ ਅਤੇ ਦੁਨੀਆ ਦੇ ਕੁੱਲ ਲੈਪਰੋਸੀ ਕੇਸਾਂ ਵਿੱਚੋਂ 60 ਪ੍ਰਤੀਸ਼ਤ ਕੇਸ ਭਾਰਤ ਵਿੱਚ ਪਾਏ ਜਾਂਦੇ ਹਨ ਪਰ ਪੰਜਾਬ ਵਿੱਚ ਇਹ ਬਿਮਾਰੀ ਕਾਫੀ ਘੱਟ ਪਾਈ ਜਾਂਦੀ ਹੈ।ਜਿਆਦਾਤਾਰ ਕੇਸ ਪੰਜਾਬ ਤੋਂ ਬਾਹਰਲਿਆ ਸੂਬਿਆ ਤੋਂ ਆਏ ਪ੍ਰਵਾਸੀਆ ਵਿੱਚ ਹੀ ਪਾਏ ਜਾਂਦੇ ਹਨ। ਇਸ ਮੌਕੇ ਡਾ ਗੁਰਮੀਤ ਸਿੰਘ ਸਹਾਇਕ ਸਿਵਲ ਸਰਜਨ ਮੋਗਾ , ਮੈਡਮ ਕਿ੍ਰਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ , ਨਾਨ ਮੈਡੀਕਲ ਸੁਪਰਵਾਇਜਰ ਗੁਰਪ੍ਰੀਤ ਕੌਰ ਅਤੇ ਅੰਮਿ੍ਰਤ ਸ਼ਰਮਾ ਵੀ ਹਾਜ਼ਰ ਸਨ।