ਹੱਡੀਆਂ ਦੇ ਨਰੋਏਪਣ ਲਈ ਕੈਲਸ਼ੀਅਮ ਭਰਪੂਰ ਖੁਰਾਕ ਲੈਣਾ ਅਤੇ ਧੁੱਪ ਸੇਕਣਾ ਜਰੂਰੀ ਡਾ. ਗੋਇਲ
ਮੋਗਾ,17 ਅਕਤੂਬਰ(ਜਸ਼ਨ) : ਪੇਂਡੂ ਸਵੈ ਰੁਜਗਾਰ ਸਿਖਲਾਈ ਸੰਸਥਾ ( ਆਰ ਸੈਟੀ ) ਦੇ ਡਾਇਰੈਕਟਰ ਐਚ.ਪੀ. ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅਤੇ ਸਮਾਜ ਸੇਵੀ ਸ਼੍ੀ ਐਸ.ਕੇ.ਬਾਂਸਲ ਦੇ ਸਹਿਯੋਗ ਨਾਲ ਸਿਹਤ ਸਬੰਧੀ ਵਿਸ਼ਿਆਂ ਤੇ ਸਿਖਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸੰਸਥਾ ਦੇ ਦੁਨੇਕੇ ਸਥਿਤ ਸਿਖਲਾਈ ਕੇਂਦਰ ਵਿੱਚ ਸਿਹਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡੈਂਟਲ ਸਰਜਨ ਡਾ. ਤਵਿਸ਼ ਗੋਇਲ, ਆਰਥੋ ਸਰਜਨ ਡਾ. ਗੁਰਪ੍ੀਤ ਗੋਇਲ ਅਤੇ ਸਿਹਤ ਵਿਭਾਗ ਤੋਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਸਿਹਤ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਡਾ. ਤਵਿਸ਼ ਗੋਇਲ ਨੇ ਬਚਪਨ ਤੋਂ ਹੀ ਦੰਦਾਂ ਦੀ ਸਹੀ ਸਾਂਭ ਸੰਭਾਲ ਤੇ ਜੋਰ ਦਿੰਦਿਆਂ ਦੰਦਾਂ ਨੂੰ ਤੰਦਰੁਸਤ ਰੱਖਣ ਲਈ ਸਿਹਤਮੰਦ ਆਦਤਾਂ ਅਤੇ ਲੋੜੀਂਦੀ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੰਦਾਂ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਨੂੰ ਤੁਰੰਤ ਡਾਕਟਰ ਨਾਲ ਸ਼ੇਅਰ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਪ੍ੀਤ ਗੋਇਲ ਨੇ ਦੱਸਿਆ ਕਿ ਰੀੜ ਦੀ ਹੱਡੀ ਨਾਲ ਸਬੰਧਿਤ ਜਿਆਦਾਤਰ ਬਿਮਾਰੀਆਂ ਸਾਡੇ ਗਲਤ ਪੋਸਚਰ ਅਤੇ ਖੁਰਾਕੀ ਤੱਤਾਂ ਦੀ ਘਾਟ ਕਾਰਨ ਹੀ ਪੈਦਾ ਹੁੰਦੀਆਂ ਹਨ, ਇਸ ਲਈ ਜੇਕਰ ਸਾਨੂੰ ਵੱਧ ਸਮਾਂ ਬੈਠਣ ਦੀ ਜਰੂਰਤ ਹੈ ਤਾਂ ਸਾਨੂੰ ਆਪਣੇ ਪੋਸਚਰ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਤੇ ਰੀੜ ਦੀ ਹੱਡੀ ਨੂੰ ਸਿੱਧਾ ਰੱਖਣਾ ਚਾਹੀਦਾ ਹੈ । ਉਹਨਾ ਦੱਸਿਆ ਕਿ ਹੱਡੀਆਂ ਦੀ ਚੰਗੀ ਸਿਹਤ ਲਈ ਰੋਜਾਨਾ ਇੱਕ ਦੁੱਧ ਦਾ ਗਲਾਸ ਜਾਂ ਅੰਡੇ ਲੈਣੇ ਚਾਹੀਦੇ ਹਨ ਅਤੇ ਇਸ ਤੋਂ ਇਲਾਵਾ ਰੋਜਾਨਾ ਸਰੀਰ ਨੂੰ ਧੁੱਪ ਇਸਨਾਨ ਵੀ ਕਰਵਾਉਣਾ ਚਾਹੀਦਾ ਹੈ। ਉਹਨਾ ਡਿਸਕ ਸਲਿੱਪ ਹੋਣ ਦੇ ਕਾਰਨਾਂ ਅਤੇ ਬਚਾਉ ਸਬੰਧੀ ਜਾਣਕਾਰੀ ਦਿੰਦਿਆਂ ਇਸ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਵੀ ਦੱਸਿਆ । ਉਹਨਾਂ ਦੱਸਿਆ ਕਿ ਗੋਡਿਆਂ ਨੂੰ ਬਦਲਣ ਤੋਂ ਬਚਾਉਣ ਲਈ ਸਾਨੂੰ ਰੋਜਾਨਾਂ 3 ਤੋਂ 4 ਕਿਲੋਮੀਟਰ ਸਾਈਕਲ ਚਲਾਉਣਾ ਚਾਹੀਦਾ ਹੈ ਤੇ ਸਧਾਰਨ ਦਰਦ ਵਾਲੇ ਮਰੀਜਾਂ ਨੂੰ ਗੋਡੇ ਬਦਲਵਾਉਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦਾ ਦਵਾਈਆਂ ਨਾਲ ਵੀ ਇਲਾਜ਼ ਸੰਭਵ ਹੈ। ਇਸ ਮੌਕੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਡੇਂਗੂ ਰੋਗ ਦੇ ਪੈਦਾ ਹੋਣ ਵਾਲੇ ਕਾਰਨਾਂ, ਬਚਾਓ, ਸਾਵਧਾਨੀਆਂ ਅਤੇ ਇਲਾਜ਼ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਡਾਇਰੈਕਟਰ ਐਚ.ਪੀ. ਸਿੰਘ ਨੇ ਮਹਿਮਾਨਾਂ ਵੱਲੋਂ ਦਿੱਤੀ ਗਈ ਬਹੁਮੁੱਲੀ ਜਾਣਕਾਰੀ ਲਈ ਉਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਜਾਣਕਾਰੀ ਨੂੰ ਪ੍ੈਕਟੀਕਲ ਰੂਪ ਵਿੱਚ ਆਪਣੇ ਜੀਵਨ ਵਿੱਚ ਲਾਗੂ ਕਰਨ ਅਤੇ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਪ੍ੇਰਿਤ ਕੀਤਾ । ਇਸ ਮੌਕੇ ਸ਼੍ੀ ਐਸ. ਕੇ. ਬਾਂਸਲ ਨੇ ਵੀ ਆਪਣੇ ਜਿੰਦਗੀ ਦੇ ਤਜਰਬਿਆਂ ਵਿੱਚੋਂ ਸਿਹਤ ਸਬੰਧੀ ਕੁੱਝ ਨੁਕਤੇ ਬੱਚਿਆਂ ਨਾਲ ਸਾਂਝੇ ਕੀਤੇ । ਇਸ ਮੌਕੇ ਉਕਤ ਤੋਂ ਇਲਾਵਾ ਸੀ.ਪੀ. ਸਿੰਘ, ਸਮੂਹ ਸਟਾਫ ਮੈਂਬਰ ਅਤੇ ਸਿਖਿਆਰਥੀ ਵੱਡੀ ਗਿਣਤੀ ਵਿੱਚ ਹਾਜਰ ਸਨ ।