‘ਆਪ` ਨੇ 13 ਲੋਕ ਸਭਾ ਚੋਣਾਂ` ਲਈ ਉਮੀਦਵਾਰ ਕੀਤੇ ਫ਼ਾਈਨਲ,ਭਗਵੰਤ ਮਾਨ ਸੰਗਰੂਰ ਤੇ ਸਾਧੂ ਸਿੰਘ ਫ਼ਰੀਦਕੋਟ ਤੋਂ ਲੜਨਗੇ ਚੋਣ
ਮੋਗਾ,18 ਅਕਤੂਬਰ (ਜਸ਼ਨ): ਦੇਸ਼ ਭਰ `ਚ ਅਗਲੇ ਵਰ੍ਹੇ 2019 ਦੌਰਾਨ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਪੰਜ ਪਾਰਟੀ ਉਮੀਦਵਾਰਾਂ ਬਾਰੇ ਅੰਤਿਮ ਫ਼ੈਸਲਾ ਲੈ ਲਿਆ ਹੈ। ਇਨ੍ਹਾਂ ਪੰਜ ਉਮੀਦਵਾਰਾਂ ਵਿੱਚੋਂ ਭਗਵੰਤ ਮਾਨ ਤੇ ਸਾਧੂ ਸਿੰਘ ਆਪਣੇ ਹੀ ਹਲਕਿਆਂ ਸੰਗਰੂਰ ਤੇ ਫ਼ਰੀਦਕੋਟ ਤੋਂ ਹੀ ਚੋਣ ਲੜਨਗੇ, ਜਿੱਥੋਂ ਉਹ ਹੁਣ ਐੱਮਪੀ ਹਨ। ਬਾਕੀ ਦੇ ਤਿੰਨ ਉਮੀਦਵਾਰਾਂ ਦੇ ਨਾਂਅ ਹਾਲੇ ਜੱਗ-ਜ਼ਾਹਿਰ ਨਹੀਂ ਕੀਤੇ ਗਏ।ਪਾਰਟੀ ਦੀ ਕੋਰ ਕਮੇਟੀ ਦੇ ਮੁਖੀ ਅਤੇ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪੰਜ ਉਮੀਦਵਾਰ ਚੁਣ ਲਏ ਗਏ ਹਨ। ‘ਪਰ ਹਾਲੇ ਉਨ੍ਹਾਂ ਦੇ ਨਾਂਅ ਜੱਗ ਜ਼ਾਹਿਰ ਨਹੀਂ ਕੀਤੇ ਜਾ ਸਕਦੇ ।`ਪਾਰਟੀ ਸੂਤਰਾਂ ਨੇ ਦੱਸਿਆ ਕਿ ਸਾਰੇ 13 ਉਮੀਦਵਾਰਾਂ ਦੇ ਐਲਾਨ ਇੱਕ ਮਹੀਨੇ ਦੇ ਅੰਦਰ ਐਲਾਨ ਦਿੱਤੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਭਗਵੰਤ ਮਾਨ ਨੂੰ ਬਠਿੰਡਾ ਤੋਂ ਸੰਸਦੀ ਚੋਣ ਲੜਨ ਦਾ ਵਿਕਲਪ ਵੀ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਸੰਗਰੂਰ ਤੋਂ ਹੀ ਚੋਣ ਲੜਨ ਦਾ ਫ਼ੈਸਲਾ ਕੀਤਾ। ਸਾਲ 2017 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸੰਗਰੂਰ ਤੇ ਬਰਨਾਲਾ ਜਿ਼ਲ੍ਹਿਆਂ ਦੇ 11 ਵਿਧਾਨ ਸਭਾ ਹਲਕਿਆਂ `ਚੋਂ ਪੰਜ `ਤੇ ਜਿੱਤ ਹਾਸਲ ਕੀਤੀ ਸੀ।ਇੱਥੇ ਇਹ ਵੀ ਵਰਨਣਯੋਗ ਹੈ ਕਿ ਬੀਤੀ 11 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਉਨ੍ਹਾਂ ਦੀ ਪਾਰਟੀ ਪੰਜਾਬ `ਚ ਸਾਰੀਆਂ ਲੋਕ ਸਭਾ ਸੀਟਾਂ `ਤੇ ਆਪਣੇ ਦਮ `ਤੇ ਹੀ ਚੋਣਾਂ ਲੜੇਗੀ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।