ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ 11 ਸਕੂਲੀ ਵਾਹਨਾਂ ਦੇ ਕੀਤੇ ਗਏ ਚਲਾਨ,ਗੂਰੁਹਰਸਹਾਏ ਦੇ ਅਨੇਕਾਂ ਪ੍ਰਾਈਵੇਟ ਸਕੂਲਾਂ ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ
ਫ਼ਿਰੋਜ਼ਪੁਰ/ ਫਾਜ਼ਿਲਕਾ 17 ਅਕਤੂਬਰ(ਸੰਦੀਪ ਕੰਬੋਜ ਜਈਆ) : ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਟਾਸਕ ਫੋਰਸ ਟੀਮ ਦੇ ਸਹਿਯੋਗ ਨਾਲ ਮਖੂ ਗੇਟ ਚੌਕ ਫ਼ਿਰੋਜ਼ਪੁਰ ਸ਼ਹਿਰ ਵਿਖੇ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ।ਇਸ ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਵਾਹਨਾਂ ਵਿੱਚ ਸੀ.ਸੀ.ਟੀ.ਵੀ.ਕੈਮਰਾ, ਸਪੀਡ ਗਵਰਨਰ , ਲੇਡੀ ਅਟੈਂਡਟ ਨਹੀਂ ਸੀ, ਟੀਮ ਵੱਲੋਂ ਉਨ੍ਹਾਂ ਗਿਆਰਾਂ ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ।ਇਸ ਮੌਕੇ ਏ.ਐਸ.ਆਈ ਸੁਖਜਿੰਦਰ ਕੁਮਾਰ, ਸਤਨਾਮ ਸਿੰਘ, ਅਸ਼ੀਸ਼ ਸ਼ਰਮਾ, ਅਤੇ ਗੁਰਪ੍ਰੀਤ ਸਿੰਘ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਡਰਾਈਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਡਰਾਈਵਰ ਆਪਣੇ ਸਕੂਲੀ ਵਾਹਨਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਰੱਖਣਗੇ ਤਾਂ ਹੀ ਬੱਚਿਆ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਦੁਰਘਟਨਾਵਾਂ ਤੋਂ ਬਚਾਇਆ ਜਾ ਸਕਦਾ ਹੈ। ਇਥੇੇ ਇਹ ਵੀ ਦੱਸਣਯੋਗ ਹੈ ਕਿ ਜਿਲਾ ਫਿਰੋਜ਼ਪੁਰ ( ਗੂਰੁਹਰਸਹਾਏ) ਦੇ ਬਹੁਗਿਣਤੀ ਸਕੂਲਾਂ ਵੱਲੋਂ ਜਿੱਥੇ ਸਸਤੀਆਂ ਅਤੇ ਬੇਹੱਦ ਪੁੁੁੁਰਾਣੇ ਸਕੂਲੀ ਵਾਹਣ ਲਗਾ ਕੇ ਬੱਚਿਆਂ ਦੀ ਜਿੰਦਗੀ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਇਹਨਾਂ ਵਿਚ ਸੀ ਸੀ ਟੀ ਵੀ, ਲੇਡੀ ਅਟੈਂਡਟ, ਸਪੀਡ ਗਵਰਨਰ ਅਤੇ ਹੋਰ ਕਈ ਸ਼ਰਤਾਂ ਨੂੂੰ ਟਿੱਚ ਸਮਝਦੇ ਹੋਏ ਪੰਜਾਬ ਬਾਲ ਅਧਿਕਾਰ ਰੱੱਖਿਆ ਕਮਿਸ਼ਨ ਦੀਆਂ ਹਦਾਇਤਾਂ ਨੂੂੰ ਸ਼ਰੇਆਮ ਸ਼ਿੱਕੇ ਟੰਗਿਂਆ ਜਾ ਰਿਹਾ ਹੈ।