ਐਨ ਐਸ ਯੂ ਆਈ ਦੇ ਕੌਮੀ ਪ੍ਰਧਾਨ ਫਿਰੋਜ਼ ਖਾਨ ਨੇ ਦਿੱਤਾ ਅਸਤੀਫਾ ,ਜਿਨਸੀ ਸ਼ੋਸ਼ਣ ਨੂੰ ਲੈ ਕੇ ਚੱਲ ਰਹੇ ਅਭਿਆਨ #MEE TOO ਨੇ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਤੇ ਦਿਖਾਇਆ ਅਸਰ

NEW DELHI,16 ਅਕਤੂਬਰ (bureau chief ):ਦੇਸ਼ ਵਿੱਚ ਜਿਨਸੀ ਸ਼ੋਸ਼ਣ ਨੂੰ ਲੈ ਕੇ ਚੱਲ ਰਹੇ ਅਭਿਆਨ #MEE TOO ਨੇ ਕਾਂਗਰਸ  ਦੀ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਮੌਜੂਦਾ ਕੌਮੀ ਪ੍ਰਧਾਨ ਫਿਰੋਜ ਖਾਨ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ ।ਐਨਐਸਯੂਆਈ ਦੇ ਕੌਮੀ ਪ੍ਰਧਾਨ ਫਿਰੋਜ਼ ਖਾਨ ਤੇ ਕਾਂਗਰਸ ਦੀ ਇੱਕ ਅਹੁਦੇਦਾਰ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ ਜਿਨ੍ਹਾਂ ਕਰਕੇ ਫਿਰੋਜ਼ ਖ਼ਾਨ ਨੂੰ ਅਸਤੀਫਾ ਦੇਣਾ ਪਿਆ ਅਤੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਵੀ ਕਰ ਲਿਆ ਗਿਆ ਹੈ ।ਕਾਂਗਰਸੀ ਸੂਤਰਾਂ ਮੁਤਾਬਕ ਐਨ ਐਸ ਯੂ ਆਈ ਦੇ ਕੌਮੀ ਪ੍ਰਧਾਨ ਤੇ ਸੰਗਠਨ ਨਾਲ ਜੁੜੀ ਇੱਕ ਮਹਿਲਾ ਆਗੂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਤੇ  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਸੀ ਜਿਸ ਕਰਕੇ ਕਾਂਗਰਸ ਵੱਲੋਂ ਇਸ  ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਫਿਰੋਜ਼ ਖ਼ਾਨ ਨੂੰ ਅਸਤੀਫ਼ਾ ਦੇਣ ਲਈ ਆਖਿਆ ਗਿਆ ।ਵਰਨਣਯੋਗ ਹੈ ਕਿ ਫਿਰੋਜ ਖਾਨ ਤੇ ਛੱਤੀਸਗੜ੍ਹ ਦੀ ਰਹਿਣ ਵਾਲੀ ਵਿਦਿਆਰਥੀ ਇਕਾਈ ਦੀ ਇੱਕ ਅਹੁਦੇਦਾਰ ਨੇ  ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਸਨ ਅਤੇ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਇਕ ਸਮਿਤੀ ਦਾ ਗਠਨ ਵੀ ਕੀਤਾ ਗਿਆ ਸੀ।ਇਸ ਕਮੇਟੀ ਵਿਚ ਸੁਸ਼ਮਿਤਾ ਦੇਵ ,ਰਾਜ ਵਿਨਾਇਕ ਅਤੇ ਦੀਪਇੰਦਰ ਹੁੱਡਾ ਆਦਿ ਆਗੂ ਸ਼ਾਮਲ ਕੀਤੇ ਗਏ ਹਨ ਜੋ ਵਿਦਿਆਰਥਣ ਆਗੂ ਵੱਲੋਂ ਜਿਣਸੀ ਸ਼ੋਸ਼ਣ ਦੀ ਕੋਸ਼ਿਸ਼ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ । ਇਸ ਜਾਂਚ ਦਾ ਨਤੀਜਾ ਭਾਂਵੇਂ ਕੁਝ ਵੀ ਹੋਵੇ ਪਰ ਹਾਲ ਦੀ ਘੜੀ ਸਮੁੱਚੀ ਨੈਸ਼ਨਲ ਸਟੂਡੈਂਟ ਯੂਨੀਅਨ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਵਰਨਣਯੋਗ ਹੈ ਕਿ ਛਤੀਸਗੜ ਦੀ ਵਿਦਿਆਰਥੀ ਆਗੂ ਵੱਲੋਂ ਜੰਮੂ ਕਸ਼ਮੀਰ ਰਾਜ ਨਾਲ ਸਬੰਧਤ ਕੌਮੀ ਆਗੂ ਫਿਰੋਜ਼ਖਾਨ ’ਤੇ ਦੋਸ਼ ਲਗਾਏ ਸਨ ਕਿ ਉਸ ਨੇ ਉਸ ਵਿਦਿਆਰਥਣ ਅਤੇ ਉਸ ਦੀ ਭੈਣ ਤੋਂ ਇਲਾਵਾ ਹੋਰਨਾਂ ਲੜਕੀਆਂ ਨੂੰ ਵਿਦਿਆਰਥੀ ਸੰਗਠਨ ਵਿਚ ਉੱਚ ਅਹੁਦੇ ਦੇਣ ਦਾ ਲਾਲਚ ਦੇ ਕੇ ਦੇਰ ਰਾਤ ਆਪਣੇ ਕਮਰੇ ਵਿਚ ਆਉਣ ਲਈ ਅਨੈਤਿਕ ਦਬਾਅ ਬਣਾਇਆ । ਇਸ ਸਬੰਧੀ ਫਿਰੋਜ਼ਖਾਨ ਵੱਲੋਂ ਕੀਤੀ ਵਟਸਐਪ ਚੈਟ ਦੀ ਸਕਰੀਨ ਸ਼ਾਟ ਮੀਡੀਆ ਵਿਚ ਆਉਣ ਨਾਲ ਰਾਹੁਲ ਗਾਂਧੀ ਸਖਤ ਨਰਾਜ਼ ਚੱਲ ਰਹੇ ਹਨ ।ਦੇਸ਼ ਵਿੱਚ ਮਹਿਲਾਵਾਂ ਵੱਲੋਂ ਉਨ੍ਹਾਂ ਨਾਲ ਬੀਤੇ ਵਿੱਚ ਹੋਏ ਜਿਨਸੀ ਸ਼ੋਸ਼ਣ  ਦੀਆਂ ਘਟਨਾਵਾਂ ਦਾ ਪਰਦਾਫਾਸ਼ ਕਰਨ ਦੀ ਮੁਹਿੰਮ #MEE TOO ਵਿੱਚ ਹੁਣ ਤੱਕ ਨਾ ਸਿਰਫ਼ ਫ਼ਿਲਮੀ ਹਸਤੀਆਂ ਬਲਕਿ ਸਿਆਸੀ ਆਗੂ ਵੀ ਵਲੇ ਜਾ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਵਿੱਚ ਹੋਰ ਵੀ ਅਹਿਮ ਸ਼ਖ਼ਸੀਅਤਾਂ ਤੇ ਦੋਸ਼ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਮੇਨਕਾ ਗਾਂਧੀ ਵੱਲੋਂ ਇਨ੍ਹਾਂ ਘਟਨਾਵਾਂ ਦੀ ਅਹਿਮੀਅਤ ਨੂੰ ਸਮਝਦਿਆਂ ਮਹਿਲਾਵਾਂ ਵੱਲੋਂ ਉਨ੍ਹਾਂ ਦੇ ਹੋਏ ਸ਼ੋਸ਼ਣ ਸਬੰਧੀ express ਸਮਾਂ ਸੀਮਾ ਖਤਮ ਕੀਤੇ ਜਾਣ ਦੀ ਵਕਾਲਤ ਸਦਕਾ ਹੁਣ ਹੋਰ ਵੀ ਮਹਿਲਾਵਾਂ #MEE TOO ਮੁਹਿੰਮ ਨਾਲ਼ ਜੁੜ ਰਹੀਆਂ  ਹਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।