ਟੈ੍ਰਫਿਕ ਜਾਮ ਕਰਕੇ ਆਮ ਲੋਕਾਂ ਨੂੰ ਪੇ੍ਰਸ਼ਾਨ ਕਰਨ ਵਾਲਿਆਂ ਦੀ ਨਹੀਂ ਹੋਵੇਗੀ ਮੀਡੀਆ ਕਵਰੇਜ, ਪੈ੍ਰਸ ਕਲੱਬ ਕੋਟਕਪੂਰਾ ਦਾ ਫੈਸਲਾ
ਕੋਟਕਪੂਰਾ,16 ਅਕਤੂਬਰ (ਟਿੰਕੂ) :- ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ,ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਅਤੇ ਕਲੱਬਾਂ ਦੇ ਆਗੂਆਂ ਦੀ ਬੇਨਤੀ ’ਤੇ ਪੇ੍ਰੈਸ ਕਲੱਬ ਕੋਟਕਪੂਰਾ ਨੇ ਫੈਸਲਾ ਕੀਤਾ ਹੈ ਕਿ ਉਹ ਭਵਿੱਖ ’ਚ ਆਵਾਜਾਈ ਜਾਮ ਕਰਨ ਵਾਲੇ ਲੋਕਾਂ ਦੀ ਕਵਰੇਜ਼ ਨਹੀਂ ਕਰੇਗੀ। ਪੈ੍ਰਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਉਹ ਅਜਿਹੇ ਲੋਕਾਂ ਦਾ ਵਿਰੋਧ ਕਰਨਗੇ, ਜੋ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ’ਚ ਵਾਧਾ ਕਰਨ ਲਈ ਸੜਕਾਂ ’ਤੇ ਜਾਮ ਲਾਉਣਗੇ। ਅੱਜ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਵਪਾਰੀਆਂ ਦੇ ਇਕ ਵਫਦ ਨੇ ਯਾਦਵਿੰਦਰ ਸਿੰਘ ਬਾਜਵਾ ਡੀਐਸਪੀ ਨੂੰ ਮਿਲ ਕੇ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਾਇਆ। ਪੱਤਰਕਾਰਾਂ ਨੇ ਵੀ ਉਕਤ ਵਫਦ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਮਹਿਸੂਸ ਕੀਤਾ ਕਿ ਧਰਨਾਕਾਰੀਆਂ ਦੇ ਟੈ੍ਰਫਿਕ ਜਾਮ ਵਾਲੇ ਸੰਘਰਸ਼ ਕਾਰਨ ਜਿੱਥੇ ਆਮ ਲੋਕ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜਰ ਰਹੇ ਹਨ, ੳੱੁਥੇ ਦੂਰ ਦੁਰਾਡੇ ਜਾਣ ਵਾਲੇ ਯਾਤਰੀ, ਮਰੀਜ ਤੇ ਹੋਰ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਵੀ ਦਿਨ-ਰਾਤ ਦਾ ਚੱਲਣ ਵਾਲਾ ਇਹ ਜਾਮ ਪੇ੍ਰਸ਼ਾਨੀ ਦਾ ਸਬੱਬ ਬਣ ਰਿਹਾ ਹੈ। ਚੈਂਬਰ ਆਫ ਕਾਮਰਸ ਦੇ ਵਪਾਰੀਆਂ ਅਨੁਸਾਰ ਤਿਉਹਾਰਾਂ ਦੇ ਦਿਨ ਹੋਣ ਦੇ ਬਾਵਜੂਦ ਬਜਾਰਾਂ ’ਚ ਬਿਲਕੁਲ ਮੰਦੀ ਦਾ ਦੌਰ ਹੈ, ਪਿਛਲੇ ਲੰਬੇ ਸਮੇਂ ਤੋਂ ਹੜਤਾਲਾਂ ਮੁਜਾਹਰੇ ਹੋ ਰਹੇ ਹਨ, ਇਸ ਸਮੇਂ ਸਾਰੇ ਦੁਕਾਨਦਾਰਾਂ ਦੇ ਨਾਲ-ਨਾਲ ਗ੍ਰਾਹਕ ਅਤੇ ਆਮ ਲੋਕ ਵੀ ਪ੍ਰੇਸ਼ਾਨ ਹਨ। ਕੋਟਕਪੂਰੇ ਸ਼ਹਿਰ ਦੇ ਸਮੂਹ ਵਪਾਰੀਆਂ ਨੇ ਪਿ੍ਰੰਟ ਅਤੇ ਬਿਜਲਈ ਮੀਡੀਏ ਦੇ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਨੂੰ ਪੇ੍ਰਸ਼ਾਨ ਕਰਨ ਵਾਲੇ ਰੋਸ ਧਰਨਿਆਂ ਦਾ ਮੁਕੰਮਲ ਬਾਈਕਾਟ ਕਰਨ ਤਾਂ ਜੋ ਭਵਿੱਖ ’ਚ ਇਸ ਤਰਾਂ ਦੀ ਕਿਸੇ ਸਮੱਸਿਆ ਦਾ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਨੂੰ ਸਾਹਮਣਾ ਕਰਨ ਦੀ ਨੌਬਤ ਨਾ ਆਵੇ।