ਮਾੳੂਂਟ ਲਿਟਰਾ ਜ਼ੀ ਸਕੂਲ ਵਿਖੇ ਸਕਾਲਰਸ਼ਿਪ ਟੈਸਟ 4 ਨੂੰ,ਜੇਤੂ ਬੱਚੇ ਨੂੰ ਮਿਲੇਗਾ ਮੁਫ਼ਤ ਨਾਸਾ ਜਾਣ ਦਾ ਮੌਕਾ-ਅਨੁਜ ਗੁਪਤਾ

ਮੋਗਾ,16 ਅਕਤੂਬਰ (ਜਸ਼ਨ): ਮਾਲਵੇ ਦੇ ਨਾਮਵਰ ਵਿੱਦਿਅਕ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਮੋਗਾ ਵੱਲੋਂ ‘ਜੂਨੀਅਰ ਜੀਨੀਅਸ’ ਨਾਮ ਦਾ ਸਕਾਲਰਸ਼ਿਪ ਟੈਸਟ 4 ਨਵੰਬਰ ਨੂੰ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ: ਨਿਰਮਲ ਧਾਰੀ ਨੇ ਦੱਸਿਆ ਕਿ ਪੂਰੇ ਭਾਰਤ ਵਿਚ ਮੋਗਾ ਸ਼ਹਿਰ ਦਾ ਨਾਮ ਉੱਚਾ ਕਰ ਚੁੱਕੀ ਸੰਸਥਾ ਮਾਉੰਟ ਲਿਟਰਾ ਜ਼ੀ ਸਕੂਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਟੈਸਟ ਕਰਵਾਉਣ ਜਾ ਰਹੀ ਹੈ। ਅਨੁਜ ਨੇ ਕਿਹਾ ਕਿ ਸਕੂਲ ਭਾਰਤ ਦਾ ਪਹਿਲਾ ਗ੍ਰੀਨ ਸਕੂਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਸਕੂਲ ਨੂੰ ਟਾਇਮਸ ਓਫ ਇੰਡੀਆ ਅਤੇ ਬ੍ਰੇਨਫੀਡ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਨੁਜ ਗੁਪਤਾ ਨੇ ਕਿਹਾ ਕਿ ਮੋਗੇ ਦਾ ਅਜਿਹਾ ਇਕੋ ਇਕ ਸਕੂਲ ਹੈ ਜਿਸ ਦੇ ਬੱਚੇ ਯੂ ਐੱਸ ਏ ਵਿਖੇ ਸਥਿਤ ਨਾਸਾ ਦੇ ਵਿਗਿਆਨਿਕਾਂ ਤੋਂ ਗੁਰ ਹਾਸਿਲ ਕਰ ਚੱੁਕੇ ਹਨ ਅਤੇ ਨਵੰਬਰ ਵਿਚ ਸਕੂਲ ਦੇ ਬੱਚੇ ਕੈਨੇਡਾ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪਿ੍ਰੰਸੀਪਲ ਮੈਡਮ ਡਾ. ਨਿਰਮਲ ਧਾਰੀ ਅਤੇ ਸਕੂਲ ਮੈਨੇਜਰ ਨੀਰਜ ਨੇ ਦੱਸਿਆ ਕਿ ਇਹ ਟੈਸਟ ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੀਆਂ ਕਲਾਸਾਂ ਲਈ ਰੱਖਿਆ ਗਿਆ ਹੈ। ਇਸ ਟੈਸਟ ਵਿਚ ਚੰਗੇ ਨੰਬਰ ਲੈਣ ਵਾਲੇ ਬੱਚੇ ਨੂੰ ਇਕ ਲੱਖ ਰੁਪਏ ਦਾ ਵਜੀਫਾ ਦਿੱਤਾ ਜਾਵੇਗਾ ਅਤੇ ਲੱਕੀ ਬੱਚੇ ਨੂੰ ਮੁਫ਼ਤ ਨਾਸਾ ਦਾ ਟੂਰ ਵੀ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸਕੂਲ ਵਲੋਂ 500 ਵਿਦਿਆਰਥੀਆਂ ਨੂੰ ਵਜੀਫਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਟੈਸਟ ਲਈ ਫਾਰਮ ਸਕੂਲ ਵਿਚ ਉਪਲਬਦ ਹਨ ਅਤੇ ਇਹ ਟੈਸਟ ਬਿਲਕੁਲ ਮੁਫ਼ਤ ਹੈ।