ਜੈਤੋ ਐੱਸ ਐੱਚ ਓ ਮੁਖਤਿਆਰ ਸਿੰਘ ਗਿੱਲ ਨੇ ਸੰਤੋਖ ਸਿੰਘ ਦੇ ਮੋਢੇ ਤੇ ਲਗਾਇਆ ਸਟਾਰ

ਜੈਤੋ,15 ਅਕਤੂਬਰ (ਮਨਜੀਤ ਸਿੰਘ ਢੱਲਾ) -ਪੰਜਾਬ ਪੁਲਿਸ ਵਿਭਾਗ ਵਿੱਚ ਚੰਗੇ ਆਚਰਣ ਤੇ ਚੰਗੀ ਕਾਰਗੁਜਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀ ਜੀ ਪੀ ਪੰਜਾਬ ਵਲੋਂ ਮਿਲੀਆਂ ਤਰੱਕੀਆਂ ਦੀ ਲੜੀ ਵਿੱਚ ਪੁਲਿਸ ਥਾਣਾ ਜੈਤੋ ਵਿਖੇ ਬਤੌਰ ਹੌਲਦਾਰ ਸੰਤੋਖ ਸਿੰਘ ਨੂੰ ਏ ਐਸ ਆਈ ਬਣਨ ਤੇ ਡੀ ਐਸ ਪੀ ਜੈਤੋ ਕੁਲਦੀਪ ਸਿੰਘ ਸੋਹੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜੈਤੋ ਥਾਣਾ ਮੁੱਖੀ ਮੁਖਤਿਆਰ ਸਿੰਘ ਗਿੱਲ ਨੇ ਸੰਤੋਖ ਸਿੰਘ ਦੇ ਮੋਢੇ ਤੇ ਸਟਾਰ ਲਗਾ ਕੇ ਸਹਾਇਕ ਥਾਣੇਦਾਰ ਦੀ ਜੁੰਮੇਵਾਰੀ ਦਾ ਅਹੁੱਦਾ ਸੌਪਿਆ। ਨਵ ਨਿਯੁਕਤ ਏ ਐਸ ਆਈ ਸੰਤੋਖ ਸਿੰਘ ਨੇ ਡੀ ਜੀ ਪੀ ਪੰਜਾਬ , ਮੁੱਖ ਮੰਤਰੀ ਪੰਜਾਬ ਤੇ ਐਸ ਐਸ ਪੀ ਫਰੀਦਕੋਟ ਸ: ਬਚਨਦੀਪ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਪਹਿਲਾਂ ਵੀ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਈ ਹੈ ਤੇ ਹੁਣ ਵੀ ਅੱਗੋਂ ਇਮਾਨਦਾਰੀ ਨਾਲ ਮਹਿਕਮੇ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਥਾਣਾ ਜੈਤੋ ਪੁਲਿਸ ਕਰਮਚਾਰੀ ਮੁਨਸ਼ੀ ਗੁਰਮੁੱਖ ਸਿੰਘ,ਸਹਾਇਕ ਥਾਣੇਦਾਰ ਬਲਵਿੰਦਰ ਸਿੰਘ,ਜਸਵੰਤ ਸਿੰਘ,ਹੌਲਦਾਰ ਦਲਜੀਤ ਸਿੰਘ,ਹੌਲਦਾਰ ਸੁਖਬੀਰ ਸਿੰਘ,ਹੌਲਦਾਰ ਕਾਹਨ ਸਿੰਘ,ਗੁਰਬਿੰਦਰ ਸਿੰਘ ਹੈੱਡ ਕਾਂਸਟੇਬਲ,ਪੁਲਿਸ ਕਰਮਚਾਰੀ ਗੁਰਦੀਪ ਸਿੰਘ,ਜਗਦੇਵ ਸਿੰਘ,ਭੂਸ਼ਨ ਸ਼ਰਮਾ,ਆਦਿ ਨੇ ਸੰਤੋਖ ਸਿੰਘ ਨੂੰ ਸਹਾਇਕ ਥਾਣੇਦਾਰ ਬਨਣ ਤੇ ਵਧਾਈ ਦਿੱਤੀ ਅਤੇ ਇਸ ਖੁਸ਼ੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ।