ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲਿਆਂ ਦੀ 40 ਵੀਂ ਬਰਸੀ ਸੰਬੰਧੀ ਸਮਾਗਮ ਪ੍ਰਾਰੰਭ,101 ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਸ਼ੁਰੂ
ਲੋਪੋ ,14 ਅਕਤੂਬਰ (ਅਰਮੇਜ ਸਿੰਘ ਲੋਪੋ / ਜਸ਼ਨ): ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪ੍ਰਦਾਇ ਲੋਪੋਂ ਜ਼ਿਲਾ ਮੋਗਾ ਦੇ ਬਾਨੀ ਸ੍ਰੀ ਮਾਨ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੀ 40 ਵੀਂ ਸਾਲਾਨਾ ਬਰਸੀ ਸੰਬੰਧੀ ਅੱਜ ਸੰਤ ਆਸ਼ਰਮ ਲੋਪੋਂ ਵਿਖੇ ਸਮਾਗਮ ਪ੍ਰਾਰੰਭ ਹੋ ਗਏ ਹਨ। ਮੌਜੂਦਾ ਮਹਾਂਪੁਰਸ਼ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਦੀ ਅਗਵਾਈ ਹੇਠ ਅੱਜ ਪਹਿਲੀ ਲੜੀ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 101 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਹਨ ਜਿੰਨਾਂ ਦੇ ਭੋਗ 16 ਅਕਤੂਬਰ ਨੂੰ ਪਾਏ ਜਾਣਗੇ ਅਤੇ ਉਸੇ ਦਿਨ ਹੀ ਦੂਸਰੀ 101 ਸ਼੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋਵੇਗੀ। ਅੱਜ ਸਮਾਗਮ ਦੀ ਸ਼ੁਰੂਆਤ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਨੇ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੰਤ ਸੁਆਮੀ ਦਰਬਾਰਾ ਸਿੰਘ ਜੀ ਦੀ ਬਰਸੀ ਵਿਚ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ। ਉਨਾਂ ਸੰਗਤਾਂ ਨੂੰ ਮਹਾਂਪੁਰਸ਼ਾਂ ਵਲੋਂ ਜੀਵਨ ਸੇਧ ਲਈ ਦਰਸਾਏ ਮਾਰਗ ਸੰਬੰਧੀ ਵਿਸਥਾਰ ਸਹਿਤ ਦੱਸਿਆ। ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਭਗੀਰਥ ਸਿੰਘ ਲੋਪੋਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਾਂਪੁਰਸ਼ਾਂ ਦੀ ਬਰਸੀ ਨਮਿੱਤ ਚਾਰ ਲੜੀਆਂ ’ਚ ਪ੍ਰਕਾਸ਼ ਕਰਵਾਏ 404 ਸ੍ਰੀ ਅਖੰਡ ਪਾਠਾਂ ਅਤੇ ਬਰਸੀ ਸਮਾਗਮਾਂ ਦੀ ਸਮਾਪਤੀ 22 ਅਕਤੂਬਰ ਨੂੰ ਹੋਵੇਗੀ ਅਤੇ ਉਸ ਦਿਨ ਮੌਜੂਦਾ ਮੁੱਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਆਪਣੇ ਰੂਹਾਨੀ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਉਨਾਂ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਲੈ ਕੇ ਜਿਥੇ ਦੇਸ਼ ਦੀਆਂ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਜਰਮਨ, ਫਰਾਂਸ, ਕੁਵੈਤ, ਇਟਲੀ, ਆਬੂਧਾਬੀ ਆਦਿ ਮੁਲਕਾਂ ’ਚੋਂ ਵੀ ਸੰਗਤਾਂ ਪਹੁੰਚ ਰਹੀਆਂ ਹਨ। ਇਸ ਮੌਕੇ ਭਗੀਰਥ ਸਿੰਘ ਲੋਪੋਂ ਓ.ਐਸ.ਡੀ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ, ਬਾਈ ਹਰਜਿੰਦਰ ਸਿੰਘ ਕਨੇਡਾ, ਬੀਬੀ ਕਰਮਜੀਤ ਕੌਰ, ਭੈਣ ਹਰਪ੍ਰੀਤ ਕੌਰ ਚੁੱਘਾ, ਗੁਰਵਿੰਦਰ ਸਿੰਘ ਚੁੱਘਾ ਅਸਟ੍ਰੇਲੀਅਨ, ਅਮਰੀਕ ਸਿੰਘ ਇੰਗਲੈਂਡ, ਰਵਿੰਦਰ ਕਲਸੀ, ਜਗਜੀਤ ਸਿੰਘ ਜੱਗਾ ਪਾਈਲਾਟ, ਰਵੀਇੰਦਰ ਰਵੀ ਇੰਗਲੈਂਡ, ਜਥੇਦਾਰ ਹਰਚੰਦ ਸਿੰਘ ਬੜੂੰਦੀ ਬੁਲਾਰਾ ਐਸ.ਸੀ.ਵਿੰਗ (ਬਾਦਲ), ਕਮਲ ਬਰਮੀ, ਜਥੇਦਾਰ ਕਰਤਾਰ ਸਿੰਘ, ਸੁਦਾਗਰ ਸਿੰਘ ਕਲਕੱਤਾ, ਹਰਨਾਮ ਸਿੰਘ ਨਾਮਾ ਲੋਪੋਂ, ਹਰਵਿੰਦਰ ਕਨੇਡਾ, ਅਮਰਜੀਤ ਸਿੰਘ ਕਾਲਾ, ਸੇਵਕ ਸਿੰਘ ਸਾਜਨ ਸਟੂਡੀਓ ਵਾਲੇ, ਮਨਜੀਤ ਸਿੰਘ ਲਾਡੀ, ਰਘਵੀਰ ਸਿੰਘ ਬੀਰਾ, ਗੁਰਚਰਨ ਸਿੰਘ, ਮਾਸਟਰ ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਭੋਲਾ ਸਿੰਘ, ਗੁਰਦਿੱਤ ਸਿੰਘ, ਸੁਖਚੈਨ ਸਿੰਘ, ਤਿ੍ਰਲੋਚਨ ਸਮਾਧਵੀ, ਲਖਵੀਰ ਲੱਖਾ, ਇੰਦਰਜੀਤ ਦੇਵਗਨ, ਸੁਰਜੀਤ ਸਿੰਘ ਬੁੱਟਰ ਤੋਂ ਇਲਾਵਾ ਵੱਡੀ ਤਾਦਾਦ ’ਚ ਸੰਗਤਾਂ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।