ਗ੍ਰਾਮ ਪੰਚਾਇਤ ਅਤੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਵੱਲੋਂ ਰਾਜ ਪੁਰਸਕਾਰ ਪ੍ਰਾਪਤ ਦਿਲਬਾਗ ਸਿੰਘ ਸਨਮਾਨਿਤ

ਨੱਥੂਵਾਲਾ ਗਰਬੀ , 14 ਅਕਤੂਬਰ (ਜਸ਼ਨ)-ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਪ੍ਰਾਪਤ ਲੈਕਚਰਾਰ ਦਿਲਬਾਗ ਸਿੰਘ ਬਰਾੜ(ਜਿਲਾ੍ਹ ਕੋਆਰਡੀਨੇਟਰ ਰਸਮਾ ਮੋਗਾ) ਦੇ ਸਨਮਾਨ ਵਾਸਤੇ ਗ੍ਰਾਮ ਪੰਚਾਇਤ ਭਲੂਰ ਅਤੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸੰਤ ਨਛੱਤਰ ਸਿੰਘ ਹਾਈ ਸਕੂਲ ਭਲੂਰ ਦੇ ਵਿੱਚ  ਲਖਵੀਰ ਸਿੰਘ ਬਰਾੜ ਅਤੇ ਪਿ੍ਰੰਸੀਪਲ ਰਮਨਦੀਪ ਕੌਰ ਬਰਾੜ ਦੇ ਪ੍ਰਬੰਧ ਹੇਠ ਕਰਵਾਏ ਸਾਦਾ, ਪਰ ਪ੍ਰਭਾਵਸ਼ਾਲੀ ਸਮਾਗਮ ਯਾਦਗਾਰੀ ਹੋ ਨਿਬੜਿਆ। ਸਾਹਿਤਕਾਰ ਜਸਵੀਰ ਭਲੂਰੀਏ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਸਾਬਕਾ ਪੰਚ ਬਲਵਿੰਦਰ ਸਿੰਘ ਗੋਗੀ ਖਾਲਸਾ ਨੇ ਮੁੱਖ ਮਹਿਮਾਨ ਦਿਲਬਾਗ ਸਿੰਘ ਬਰਾੜ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਆਂਢੀ ਪਿੰਡ ਨਾਥੇਵਾਲਾ ਦੇ ਜੰਮਪਲ ਦਿਲਬਾਗ ਸਿੰਘ ਨੇ ਹਾਈ ਸਕੂਲ ਤੱਕ ਪੜਾਈ ਪਿੰਡ ਭਲੂੁਰ ਵਿੱਚ ਹੀ ਕੀਤੀ।ਸਧਾਰਨ ਪਰਿਵਾਰ ਨਾਲ ਸਬੰਧਿਤ ਦਿਲਬਾਗ ਸਿੰਘ ਨੇ ਆਪਣੀ ਮਿਹਨਤ ਦੇ ਬਲਬੂਤੇ ਬੁਲੰਦੀ ਨੂੰ ਛੂਹਿਆ ਹੈ। ਦਿਲਬਾਗ ਸਿੰਘ ਨੂੰ ਰਾਜ ਪੁਰਸਕਾਰ ਉਨਾ੍ਹ ਦੀਆਂ ਸੇਵਾਵਾਂ,ਕੀਤੀ ਹੋਈ ਮਿਹਨਤ  ਅਤੇ ਸਰਕਾਰ ਵੱਲੋਂ ਰਮਸਾ ਦੇ ਦਿੱਤੇ ਹੋਏ ਸਕੂਲਾਂ ਦੇ ਟੀਚੇ ਪ੍ਰਾਪਤ ਕਰਨੇ ਆਦਿ ਕੰਮਾਂ ਦੀ ਬਦੌਲਤ ਮਿਲਿਆ ਹੈ, ਨਾ ਕਿ ਕਿਸੇ ਰਾਜਨੀਤਿਕ ਲੀਡਰ ਦੀ ਸ਼ਿਫਾਰਸ਼ ਨਾਲ। ਉਨਾ੍ਹ ਦੱਸਿਆ ਕਿ ਦਿਲਬਾਗ ਸਿੰਘ ਦੀ ਪਤਨੀ ਵੀ ਬਤੌਰ ਪਿ੍ਰੰਸੀਪਲ ਸੇਵਾਵਾਂ ਨਿਭਾ ਰਹੀ ਹੈ। ਇਸ ਤੋਂ ਇਲਾਵਾ ਇਸ ਪਰਿਵਾਰ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਸਮੇ ਸਮੇ ਸਿਰ ਆਰਥਿਕ ਪੱਖੋਂ ,ਪੜਾਈ ਪੱਖੋਂ ਕੀਤੀ ਜਾਂਦੀ ਮਦਦ ਵੀ ਦਿਲਬਾਗ ਸਿੰਘ ਦੇ ਵਿਡੱਪਨ ਨੂੰ ਉਜਾਗਰ ਕਰਦੀ ਹੈ।ਪ੍ਰੋਗਰਾਮ ਦੇ ਅਖੀਰ ਸਿੰਘ ਲਖਵੀਰ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇ ਮੁੱਖ ਮਹਿਮਾਨ ਨੂੰ ਲੋਈ,ਸਨਮਾਨ ਚਿੰਨ ਅਤੇ ਡਾਇਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ  ਭਲੁੂਰ ਦੇ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਬੋਹੜ ਸਿੰਘ ਢਿੱਲੋਂ,ਬਲਾਕ ਸੰਮਤੀ ਮਂੈਬਰ ਸੁਖਮੰਦਰ ਸਿੰਘ ਬਰਾੜ,ਯੂਥ ਆਗੂ ਸ਼ੇਰ ਸਿੰਘ ਸ਼ੇਰਾ ਬਰਾੜ,ਪੰਚ ਵੀਰਪਾਲ ਸਿੰਘ ਵੀਰੂ,ਪੰਚ ਭਗਵਾਨ ਸਿੰਘ ਨੰਬਰਦਾਰ,ਜੈਲਦਾਰ ਕੁਲਵੀਰ ਸਿੰਘ ਪਹਿਲਵਾਨ,ਪ੍ਰਧਾਨ ਰਾਜਾ ਢਿੱਲੋਂ,ਫੌਜੀ ਬਲਦੇਵ ਸਿੰਘ,ਸੁਖਵਿੰਦਰ ਸਿੰਘ ਕਾਕਾ,ਪ੍ਰਧਾਨ ਬੋਹੜ ਸਿੰਘ ,ਇਕਬਾਲ ਸਿੰਘ ਫੌਜੂਕਾ,ਮਾਸਟਰ ਸੁਖਮੰਦਰ ਸਿੰਘ,ਮਿਸਤਰੀ ਪ੍ਰੀਤਮ ਸਿੰਘ,ਮਾਸਟਰ ਕੁਲਦੀਪ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਵੀ ਪਤਵੰਤੇ ਹਾਜ਼ਰ ਸਨ।