ਟਰੈਫਿਕ ਸੱਮਸਿਆ ਨਾਲ ਜੂਝ ਰਹੇ ਨੇ ਕੋਟਕਪੂਰਾ ਦੇ ਸ਼ਹਿਰ ਵਾਸੀ- ਨਰੇਸ਼ ਕੁਮਾਰ ਸਹਿਗਲ

ਕੋਟਕਪੂਰਾ, 13 ਅਕਤੂਬਰ (ਟਿੰਕੂ ਕੁਮਾਰ)  ਸ਼ਹਿਰ ਕੋਟਕਪੂਰਾ ਵਿਚ ਜਿੱਥੇ ਸੜਕਾਂ ਤੇ ਟੋਏ ਅਤੇ ਖੱਡੇ ਪਏ ਹਨ ਉੱਥੇ ਮੇਨ ਬਾਜ਼ਾਰਾਂ ਵਿਚ ਖੜੀਆਂ ਕਾਰਾਂ ਜੀਪਾਂ ਕਾਰਨ ਜਾਮ ਲੱਗ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਆਲ ਇੰਡੀਆ ਖੱਤਰੀ ਸਭਾ ਅਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਕੀਤਾ। ਉਨਾਂ ਅੱਗੇ ਕਿਹਾ ਕਿ ਬਾਜ਼ਾਰਾ ਵਿਚ ਖਾਸ ਕਰਕੇ ਰੇਲਵੇ ਰੋਡ, ਢੋਡਾ ਚੌਂਕ, ਪੁਰਾਣੀ ਦਾਣਾ ਮੰਡੀ, ਸ਼ਾਸ਼ਤਰੀ ਮਾਰਕਿਟ, ਗੁਰੂਦੁਆਰਾ ਬਾਜ਼ਾਰ ਵਿਚ ਤਾਂ ਅਕਸਰ ਜਾਮ ਲੱਗਿਆ ਰਹਿੰਦਾ ਹੈ ਜਿਸ ਦਾ ਮੁੱਖ ਕਾਰਨ ਹੈ ਦੁਕਾਨਾਂ ਅੱਗੇ ਖੜੀਆਂ ਕਾਰਾਂ ਅਤੇ ਇਸੇ ਤਰਾਂ ਬੱਤੀਆਂ ਵਾਲਾ ਚੌਂਕ ਤੋਂ ਬੱਸ ਸਟੈਂਡ ਤੱਕ ਸੜਕ ਵਿਚ ਥਾਂ ਥਾਂ ਤੇ ਖੱਡੇ ਅਤੇ ਟੋਏ ਪਏ ਹਨ ਜਿਸ ਕਾਰਨ ਹਰ ਰੋਜ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਹੈ ਅਤ ਜਾਮ ਲੱਗਾ ਰਹਿੰਦਾ ਹੈ। ਨਰੇਸ਼ ਸਹਿਗਲ ਨੇ ਜਿਲਾ ਪ੍ਰਸ਼ਾਸ਼ਨ ਡੀ.ਸੀ. ਫ਼ਰੀਦਕੋਟ ਅਤੇ ਐਸ.ਐਸ.ਪੀ. ਫ਼ਰੀਦਕੋਟ ਤੋਂ ਮੰਗ ਕੀਤੀ ਕਿ ਟ੍ਰੈਫਿਕ ਸੱਮਸਿਆ ਨੂੰ ਹੱਲ ਕੀਤਾ ਜਾਵੇ ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਕੁਝ ਰਾਹਤ ਮਿਲ ਸਕੇ । ਦੂਸਰੇ ਪਾਸੇ ਟ੍ਰੈਫਿਕ ਇੰਚਾਰਜ ਕੋਟਕਪੂਰਾ ਦਾ ਕਹਿਣਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਰੈਲੀ ਜਲਸਾ  ਹੋਣ ਕਾਰਨ ਪੁਲਿਸ ਨੂੰ ਵਧੇਰੇ ਡਿਊਟੀ ਪੈ ਰਹੀ ਹੈ ਲੇਕਿਨ ਫਿਰ ਵੀ ਟ੍ਰੈਫਿਕ ਨਿਰਵਿਘਨ ਚੱਲ ਰਿਹਾ ਹੈ। ਅੱਜ ਰੇਵਲੇ ਰੋਡ ਕੋਟਕਪੂਰਾ ਤੇ ਕਈ ਮਿੰਟ ਜਾਮ ਲੱਗਾ ਰਿਹਾ ਜਿਸ ਦਾ ਮੁੱਖ ਕਾਰਨ ਦੁਕਾਨਾਂ ਅੱਗੇ ਖੜੀਆਂ ਕਾਰਾਂ ਅਤੇ ਲੱਗੇ ਲੋਏ ਦੇ ਵੱਡੇ ਬੋਰਡ ਤੇ ਪਿਆ ਫਾਲਤੂ ਸਮਾਨ ਸੀ। ਪ੍ਰਸ਼ਾਸ਼ਨ ਨੂੰ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਧਿਆਨ ਦੇਣਾ ਚਾਹੀਦਾ ਹੈ।