ਸ਼ਹੀਦੀ ਸਮਾਗਮ ਤੇ ਪਹੁੰਚ ਰਹੀਆਂ ਸੰਗਤਾਂ ਵਾਸਤੇ ਕੜੀ-ਚਾਵਲਾਂ ਦਾ ਲੰਗਰ ਲਗਾਇਆ ਜਾਵੇਗਾ-ਸੰਤ ਲਾਲ ਦਾਸ ਲੰਗੇਆਣੇ ਵਾਲੇ

ਨੱਥੂਵਾਲਾ ਗਰਬੀ , 13 ਅਕਤੂਬਰ (ਜਸ਼ਨ)-14 ਅਕਤੂਬਰ ਨੂੰ ਬਰਗਾੜੀ ਵਿਖੇ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਆ ਰਹੀਆਂ ਸੰਗਤਾਂ ਲਈ ਲੰਗਰਾਂ ਦਾ ਪੁੂਰਾ ਪ੍ਰਬੰਧ ਕੀਤਾ ਗਿਆ ਹੈ । ਇਸ ਦਿਨ ਸੰਗਤਾਂ ਵਾਸਤੇ ਕੜੀ-ਚਾਵਲਾ ਦਾ ਲੰਗਰ ਲਗਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਲਾਲ ਦਾਸ ਲੰਗੇਆਣੇ ਵਾਲੇ,ਸੰਤ ਰਿਸ਼ੀ ਰਾਮ ਜੈਤੋਂ ਅਤੇ ਸੰਤ ਬਾਬਾ ਮੋਹਨ ਦਾਸ ਬਰਗਾੜੀ ਵਾਲਿਆਂ ਨੇ ਕੀਤਾ। ਉਨਾ੍ਹ ਕਿਹਾ ਕਿ ਸੰਗਤਾਂ ਦੇ ਇਸ ਲੰਗਰ ਦੇ ਪ੍ਰਬੰਧ ਵਿੱਚ ਪਿੰਡ ਕਰਾੜਵਾਲਾ,ਚੋਟੀਆਂ,ਬੁੱਗਰ ਅਤੇ ਮਾਨਸ਼ਾਹੀਆਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।ਬਰਗਾੜੀ ਮੋਰਚੇ ਵਿੱਚ ਹਾਜ਼ਰੀ ਭਰਨ ਸਮੇਂ ਸੰਤ ਲਾਲ ਦਾਸ  ਨੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਮੋਰਚੇ ਦੇ ਦੂਸਰੇ ਪ੍ਰਬੰਧਕਾਂ ਨਾਲ ਲੰਗਰ ਅਤੇ ਸ਼ਹੀਦੀ ਸਮਾਗਮ ਦੇ ਹੋਰ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ।ਇਸ ਮੌਕੇ ਤੇ ਉਨਾ੍ਹ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦੀ ਸ਼ਮਾਗਮ ਤੇ ਵੱਧ ਤੋਂ ਵੱਧ ਗਿਣਤੀ ਵਿੱਚ , ਸ਼੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੋਸ ਕਰ ਰਹੇ ਸ਼ਹੀਦ ਹੋਏ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਵਿੱਚ ਹਾਜਰੀ ਭਰਨ।