ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ 40ਵੀਂ ਸਲਾਨਾ ਬਰਸੀ ਸਬੰਧੀ ਸਮਾਗਮ 14 ਅਕਤੂਬਰ ਤੋਂ ਸ਼ੁਰੂ

ਬੱਧਨੀ ਕਲਾਂ, 13 ਅਕਤੂਬਰ (ਅਰਮੇਜ ਸਿੰਘ ਲੋਪੋਂ ): ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਬਾਨੀ, ਇਸਤਰੀ ਵਿਦਿਆ ਦੇ ਚਾਨਣ ਮੁਨਾਰੇ, ਧੰਨ ਧੰਨ ਸ਼੍ਰੀਮਾਨ ਸੁਆਮੀ ਸੰਤ ਦਰਬਾਰਾ ਸਿੰਘ ਮਹਾਰਾਜ ਲੋਪੋਂ ਵਾਲਿਆਂ ਦੀ 40ਵੀਂ ਸਲਾਨਾ ਬਰਸੀ ਧੰਨ ਧੰਨ ਸ੍ਰੀਮਾਨ ਸੁਆਮੀ ਸੰਤ ਜੋਰਾ ਸਿੰਘ ਲੋਪੋਂ ਵਾਲਿਆਂ ਤੋਂ ਵਰੋਸਾਏ ਹੋਏ ਅਤੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ 14 ਅਕਤੂਬਰ ਤੋਂ 22 ਅਕਤੂਬਰ ਤੱਕ ਮਨਾਈ ਜਾ ਰਹੀ ਹੈ ਅਤੇ ਇਸ ਸੰਬੰਧੀ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਬੇਅੰਤ ਸੰਗਤਾਂ ਵਿਦੇਸ਼ਾਂ ’ਚੋਂ ਲੋਪੋਂ ਆਸ਼ਰਮ ’ਚ ਪਹੁੰਚ ਰਹੀਆਂ ਹਨ। ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਅਤੇ ਮੁੱਖ ਸੇਵਾਦਾਰ ਭਗੀਰਥ ਸਿੰਘ ਲੋਪੋਂ ਸਾਬਕਾ ਉਪ ਮੁੱਖ ਮੰਤਰੀ ਦੇ ਓ ਐਸ ਡੀ ਕਰ ਰਹੇ ਹਨ। ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਭਗੀਰਥ ਸਿੰਘ ਲੋਪੋਂ ਨੇ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ 14 ਅਕਤੂਬਰ ਨੂੰ ਆਰੰਭ ਹੋਵੇਗੀ, ਜਿਸ ਵਿਚ 101 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਕੇ 16 ਅਕਤੂਬਰ ਨੂੰ ਭੋਗ ਪਾਉਣ ਉਪਰੰਤ ਦੂਸਰੀ ਲੜੀ ’ਚ 101 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿੰਨਾਂ ਦੇ ਭੋਗ 18 ਅਕਤੂਬਰ ਨੂੰ ਪਾਉਣ ਉਪਰੰਤ ਤੀਸਰੀ ਲੜੀ ’ਚ 101 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾਣਗੇ, ਜਿੰਨਾਂ ਦੇ ਭੋਗ 20 ਅਕਤੂਬਰ ਨੂੰ ਪਾ ਕੇ ਚੌਥੀ ਲੜੀ ਤਹਿਤ 101 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ ਸਮੁੱਚੇ ਪਾਠਾਂ ਦੀ ਸੰਪੂਰਨਤਾ ਅਰਦਾਸ 22 ਅਕਤੂਬਰ ਨੂੰ ਹੋਵੇਗੀ। ਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਸਵੇਰ 8 ਵਜੇ ਤੋਂ 1 ਵਜੇ ਤੱਕ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜਥੇ ਸੁਆਮੀ ਸੰਤ ਦਰਬਾਰਾ ਸਿੰਘ ਜੀ ਵਲੋਂ ਰਚਿਤ ਕਾਵਿ-ਸੰਗ੍ਰਹਿ ’ਚੋਂ ਇਤਿਹਾਸਕ ਵਾਰਾਂ ਸੁਣਾਕੇ ਨਿਹਾਲ ਕਰਨਗੇ, ਉਪਰੰਤ ਸੰਪਰਦਾਇ ਦੇ ਮੌਜੂਦਾ ਸੰਸਥਾਪਕ ਸੁਆਮੀ ਸੰਤ ਜਗਜੀਤ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਮਰ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ’ਚ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਨਤਮਸਤਕ ਹੋਣਗੀਆਂ ਅਤੇ ਹਿੰਦੋਸਤਾਨ ਦੀਆਂ ਧਾਰਮਿਕ ਅਤੇ ਰਾਜਸੀ ਸ਼ਖਸੀਅਤਾਂ ਸੁਆਮੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ ਇਸ ਮੌਕੇ ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ ਲੋਪੋਂ, ਅਮਰਜੀਤ ਕਲਾ, ਬਿੰਦਰ ਸਿੰਘ, ਭੋਲਾ ਸਿੰਘ, ਮਨਪ੍ਰੀਤ ਲਾਡੀ, ਸੁਖਚੈਨ ਘੋਲੀਆਂ, ਗੁਰਬਚਨ ਜਗਰਾਉ, ਗੁਰਚਰਨ ਸਿੰਘ ਮੱਲੇਆਣਾ, ਭਾਈ ਸੁਰਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਗੁਰਚਰਨ ਲੋਪੋਂ, ਕਰਤਾਰ ਸਿੰਘ, ਹਰਦਿੱਤ ਸਿੰਘ, ਸਾਜਨ ਸਟੂਡੀਓ ਵਾਲੇ, ਧਰਮਪਾਲ ਲੁਧਿਆਣਾ, ਕਮਲ ਬਰਮੀ, ਨਿੱਕੂ ਉੱਭੀ ਅਹਿਮਦਗੜ, ਅਮਨ ਲੋਪੋਂ, ਬਲਵਿੰਦਰ ਸਿੰਘ ਪੁਆਦੜੇ, ਭਾਈ ਮੱਖਣ ਸਿੰਘ ਗਉਸ਼ਾਲਾ ਵਾਲੇ, ਅਜੈਬ ਸਿੰਘ, ਗੁਰਵਿੰਦਰ ਸਿੰਘ ਅਸਅ੍ਰੇਲੀਅਨ, ਅਮਰੀਕ ਸਿੰਘ ਅਮਰੀਕਾ, ਰਵਿੰਦਰ ਕਲਸੀ ਆਦਿ ਹਾਜ਼ਰ ਸਨ।