ਸੀ. ਬੀ. ਐੱਸ. ਈ.ਬਾਸਕਿਟਬਾਲ ਕਲੱਸਟਰ 16 ਲੜਕੀਆਂ ਦਾ ਟੂਰਨਾਮੈਂਟ ਸਫਲਤਾ ਪੂਰਵਕ ਸੰਪੰਨ

ਮੋਗਾ,13 ਅਕਤੂਬਰ(ਜਸ਼ਨ): ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਸੀ. ਬੀ. ਐੱਸ. ਈ. ਬਾਸਕਿਟਬਾਲ ਕਲੱਸਟਰ 16 ਟੂਰਨਾਮੈਂਟ ਦਾ ਉਦਘਾਟਨ ਮੈਡਮ ਹਰਗੁਰਜੀਤ ਕੌਰ ਮਾਣਯੋਗ ਸਕੱਤਰ ਕਮ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਮੈਡਮ ਰਸਲੀਨ ਬਰਾੜ ਸਕਾਰੀਆ (ਕੈਪਟਨ, ਡਾਇਮੰਡ ਏਅਰ ਲਾਈਨਜ ਗੁਜਰਾਤ) ਮੈਡਮ ਸਤਿੰਦਰ ਕੌਰ (ਪਿ੍ਰੰਸੀਪਲ, ਸਰਕਾਰੀ ਪੋਲੀਟੈਕਨੀਕਲ ਕਾਲਜ ਕੋਟਕਪੂਰਾ) ਸ਼੍ਰੀ ਦਵਿੰਦਰ ਨੀਟੂ (ਪ੍ਰਧਾਨ ਸਿਟੀ ਕਲੱਬ ਕੋਟਕਪੂਰਾ), ਸ. ਹਰਪਾਲ ਸਿੰਘ ਪਾਲੀ ਪ੍ਰਧਾਨ ਬਾਬਾ ਫਰੀਦ ਬਾਸਕਿਟਬਾਲ ਕਲੱਬ ਫਰੀਦਕੋਟ ਉਚੇਚੇ ਤੌਰ ਤੇ ਸ਼ਾਮਿਲ ਹੋਏ। ਅੰਡਰ 17 ਅਤੇ ਅੰਡਰ 19 ਲੜਕੀਆਂ ਦੇ ਟੂਰਨਾਮੈਂਟ ਨੂੰ ਹਰੀ ਝੰਡੀ ਦਿੰਦਆਂ ਮੈਡਮ ਹਰਗੁਰਜੀਤ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ, ਜਿੱਥੇ ਇਹ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਲਾਹੇਵੰਦ ਹਨ ਉੱਥੇ ਵਿਦਿਆਰਥੀਆਂ ਵਿੱਚ ਸਹਿਯੋਗ, ਹਮਦਰਦੀ , ਸਹਿਣਸ਼ੀਲਤਾ ਵਰਗੇ ਗੁਣਾਂ ਦਾ ਵਿਕਾਸ ਵੀ ਸਹਿਜੇ  ਹੀ ਹੋ ਜਾਂਦਾ ਹੈ। ਅੰਡਰ 17 ਵਰਗ ਵਿੱਚੋਂ ਏ.ਪੀ.ਜੇ ਪਬਲਿਕ ਸਕੂਲ ਜਲੰਧਰ ਦੀ ਟੀਮ ਜੇਤੂ, ਬੀ.ਸੀ.ਐੱਮ.  ਸਕੂਲ ਲੁਧਿਆਣਾ ਦੀ ਟੀਮ ਉਪ ਜੇਤੂ ਅਤੇ  ਵੈਸਟ ਪੁਆਇੰਟ ਸਕੂਲ ਕੋਟਕਪੂਰਾ ਦੀ ਟੀਮ ਉਪ ਜੇਤੂ(2) ਰਹੀ। ਇਸੇ ਤਰਾਂ ਅੰਡਰ 19 ਵਰਗ ਵਿੱਚੋਂ  ਡੀ.ਏ.ਵੀ. ਪਬਲਿਕ ਸਕੂਲ ਲੁਧਿਆਣਾ ਦੀ ਟੀਮ ਜੇਤੂ, ਐੱਮ. ਜੀ. ਐੱਨ. ਸਕੂਲ ਜਲੰਧਰ ਦੀ ਟੀਮ ਉਪ ਜੇਤੂ ਅਤੇ ਜੇ. ਕੇ. ਪਬਲਿਕ  ਸਕੂਲ ਜੰਮੂ ਦੀ ਟੀਮ ਉਪ ਜੇਤੂ(2) ਰਹੀ।
ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਪ੍ਰੋ. ਸਾਧੂ ਸਿੰਘ ( ਮੈਂਬਰ ਪਾਰਲੀਮੈਂਟ ) ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਅਤੇ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ। ਸ. ਗੁਰਦਿੱਤ ਸਿੰਘ ਸੇਖੋਂ( ਕੋਆਰਡੀਨੇਟਰ, ਬਾਬਾ ਫਰੀਦ ਬਾਸਕਿਟਬਾਲ ਕਲੱਬ ਫਰੀਦਕੋਟ, ਕੋਚ ਬਾਸਕਿਟਬਾਲ), ਸ. ਅਮਨਦੀਪ ਸਿੰਘ (ਜਨਰਲ ਸਕੱਤਰ, ਬਾਬਾ ਫਰੀਦ ਬਾਸਕਿਟਬਾਲ ਕਲੱਬ ਫਰੀਦਕੋਟ ) ਅਤੇ ਸ. ਅਮਰਜੀਤ ਸਿੰਘ (ਮੈਂਬਰ, ਬਾਬਾ ਫਰੀਦ ਬਾਸਕਿਟਬਾਲ ਕਲੱਬ ਫਰੀਦਕੋਟ) ਵੀ ਉਚੇਚੇ ਤੌਰ ਤੇ ਇਸ ਟੂਰਨਾਮੈਂਟ ਵਿੱਚ ਸ਼ਾਮਿਲ ਹੋਏ। ਡਾ. ਐੱਸ. ਐੱਸ. ਬਰਾੜ   (ਪਿ੍ਰੰਸੀਪਲ/ ਡਾਇਰੈਕਟਰ ਮੇਜਬਾਨ ਸਕੂਲ ) ਨੇ ਭਾਗ ਲੈਣ ਵਾਲੀਆਂ ਟੀਮਾਂ, ਉਹਨਾਂ ਦੇ ਕੋਚਾਂ, ਆਏ ਮਹਿਮਾਨਾਂ, ਮੈਚ ਆਯੋਜਿਤ ਕਰਨ ਵਾਲੇ ਅਧਿਕਾਰੀਆਂ, ਸ੍ਰੀ ਵਿਪਿਨ ਕੁਮਾਰ (ਸੀ.ਬੀ.ਐੱਸ.ਈ. ਅਬਜਰਵਰ ) ਦਾ ਸਵਾਗਤ ਕਰਦਿਆਂ ਸਮੂਹ ਖਿਡਾਰੀਆਂ ਦੀ ਸੱਚੀ ਸੁੱਚੀ ਖੇਡ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਜੇਤੂ ਟੀਮਾਂ ਨੂੰ ਰਾਸ਼ਟਰੀ ਖੇਡਾਂ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਸਭ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਦੱਸਿਆ ਕਿ ਲੜਕਿਆਂ ਦੇ ਟੂਰਨਾਮੈਂਟ ਸ਼ੁਰੂ ਹੋਣ ਜਾ ਰਹੇ ਹਨ।