‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਮਰਪਿਤ ਜ਼ਿਲਾ ਪੱਧਰੀ ਖੇਡ ਮੁਕਾਬਲੇ 15 ਤੋਂ 23 ਅਕਤ੍ਵਬਰ ਤੱਕ

ਮੋਗਾ 13 ਅਕਤੂਬਰ:(ਜਸ਼ਨ)-‘ਮਿਸ਼ਨ ਤੰਦਰੁਸਤ ਪੰਜਾਬ‘ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਜ਼ਿਲਾ ਪੱਧਰੀ ਅੰਡਰ-14 ਸਾਲ, 18 ਸਾਲ ਅਤੇ 25 ਸਾਲ (ਲੜਕੇ-ਲੜਕੀਆਂ) ਦੇ ਖੇਡ  ਮੁਕਾਬਲੇ ਬਲੂਮਿੰਗ ਬਡਜ਼ ਸਕੂਲ ਮੋੋਗਾ, ਗੁਰੂ ਨਾਨਕ ਕਾਲਜ ਮੋੋਗਾ ਅਤੇ ਹਾਕੀ ਦੇ ਮੈਚ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਜਾਣਗੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬਤਰਾ ਨੇ ਇਨਾਂ ਖੇਡ ਮੁਕਾਬਲਿਆਂ ਲਈ ਬਲੂਮਿੰਗ ਬਡਜ਼ ਸਕੂਲ ਦੇ ਖੇਡ ਦੇ ਮੈਦਾਨਾਂ ਦਾ ਜਾਇਜ਼ਾ ਲੈਣ ਸਮੇਂ ਕੀਤਾ। ਉਨਾਂ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਦਾ ਮਾਰਚ ਪਾਸਟ ਤੇ ਉਦਘਾਟਨੀ ਸਮਾਰੋਹ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ 15 ਅਕਤੂਬਰ ਨੂੰ ਹੋਵੇਗਾ।ਇਸ ਮੌਕੇ ਉਨਾਂ ਨਾਲ ਜ਼ਿਲਾ ਖੇਡ ਅਫ਼ਸਰ ਬਲਵੰਤ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਇੰਦਰਪਾਲ ਸਿੰਘ ਢਿੱਲੋਂ, ਸਕੂਲ ਸਟਾਫ਼ ਅਤੇ ਜ਼ਿਲਾ ਖੇਡ ਦਫ਼ਤਰ ਦੇ ਕ੍ਰਮਚਾਰੀ ਹਾਜ਼ਰ ਸਨ। ਇਸ ਮੌਕੇ ਜ਼ਿਲਾ ਖੇਡ ਅਫ਼ਸਰ ਮੋਗਾ ਬਲਵੰਤ ਸਿੰਘ ਨੇ ਇਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਦੌਰਾਨ ਪਹਿਲੀਆਂ ਤਿੰਨ ਪੁਜ਼ੀਸਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਤਕਸੀਮ ਕੀਤੇ ਜਾਣਗੇ। ਇਨਾਂ ਟੀਮਾਂ ਵਿੱਚੋਂ ਹੀ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ/ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀ। ਉਨਾਂ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਵਰਗ ਦੇ ਖੇਡ ਮੁਕਾਬਲਿਆਂ ਲਈ ਜਨਮ ਮਿਤੀ 01-01-2005 ਜਾਂ ਇਸ ਤੋ ਬਾਅਦ ਦੀ ਹੋੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਵਰਗ ਲਈ ਜਨਮ ਮਿਤੀ 01-01-2001 ਜਾਂ ਇਸ ਤੋ ਬਾਅਦ ਅਤੇ 25 ਸਾਲ ਤੋਂ ਘੱਟ ਉਮਰ ਵਰਗ ਦੇ ਖੇਡ ਮੁਕਾਬਲਿਆਂ ਲਈ ਜਨਮ ਮਿਤੀ 01-01-1994  ਜਾਂ ਇਸ ਤੋੋ ਬਾਅਦ ਦੀ ਹੋੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਖਿਡਾਰੀਆਂ ਕੋਲ ਜਨਮ ਮਿਤੀ ਦਾ ਸਬੂਤ ਅਸਲ ਸਰਫਟੀਫਿਕੇਟ ਅਤੇ ਆਧਾਰ ਕਾਰਡ ਦਾ ਹੋਣਾ ਜ਼ਰੂਰੀ ਹੈ। ਖਿਡਾਰੀ ਸਿਰਫ ਮੋਗਾ ਜਿਲੇ ਦਾ ਜੰਮਪਲ ਅਤੇ ਸਕੂਲਾਂ ਵਿੱਚ ਪੜਦੇ ਹੋਣ। ਉਨਾਂ ਦੱਸਿਆ ਕਿ  ਇਸ ਤੋੋਂ ਇਲਾਵਾ ਇਨਾਂ ਮੁਕਾਬਲਿਆ ਦੌਰਾਨ ਖਿਡਾਰੀਆਂ ਨੂੰ ਖੁਰਾਕ/ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਜ਼ਿਲਾ ਖੇਡ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ  ਦਫ਼ਤਰ ਜ਼ਿਲਾ ਖੇਡ ਅਫ਼ਸਰ ਮੋਗਾ ਦੇ ਈ.ਮੇਲ disttgamesmoga@gmail.com ‘ਤੇ ਹੋਵੇਗੀ।ਉਨਾਂ ਕਿਹਾ ਕਿ ਚਾਹਵਾਨ ਖਿਡਾਰੀ/ਖਿਡਾਰਨਾਂ ਇਨਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹਨ।