ਮੰਦਬੁੱਧੀ ਬੱਚਿਆਂ ਵੱਲੋਂ ਦੀਵਾਲੀ ਮੌਕੇ ਸਮਾਨ ਵੇਚਣ ਲਈ ਲਗਾਇਆ ਜਾਵੇਗਾ ਸਟਾਲ

ਮੋਗਾ,13 ਅਕਤੂ੍ਵੁਬਰ (ਜਸ਼ਨ):ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਮੋਗਾ ਸਤਿਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਕਰਾਸ ਸੋਸਾਇਟੀ ਵੱਲੋਂ ਗੋਧੇਵਾਲਾ ਵਿਖੇ ਮੰਦਬੁੱਧੀ ਬੱਚਿਆਂ ਲਈ ਸਕੂਲ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਕੂਲ ਦੇ ਬੱਚਿਆਂ ਵੱਲੋਂ ਸਵੈ ਅਭਿਆਨ ਸੈਲਫ਼ ਹੈਲਪ ਗਰੁੱਪ ਮੋਗਾ ਦੀ ਸਹਾਇਤਾ ਨਾਲ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਲਈ ਮੋਮਬੱਤੀਆਂ, ਦੀਵੇ ਅਤੇ ਇਸ ਪਵਿੱਤਰ ਤਿਉਹਾਰ ਨਾਲ ਸਬੰਧਤ ਕੁੱਝ ਹੋਰ ਆਈਟਮਾਂ ਤਿਆਰ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਇਨਾਂ ਮੰਦਬੁੱਧੀ ਬੱਚਿਆਂ ਦਾ ਉਤਸ਼ਾਹ ਵਧਾਉਣ ਦੇ ਮਕਸਦ ਨਾਲ ਇਨਾਂ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਇਹ ਸਮਾਨ ਦੀਵਾਲੀ ਮੌਕੇ ਵੇਚਣ ਲਈ ਸਟਾਲ ਲਗਾਇਆ ਜਾਵੇਗਾ। ਉਨਾਂ ਮੰਦਬੁੱਧੀ ਬੱਚਿਆਂ ਦਾ ਹੌਸਲਾ ਵਧਾਉਣ ਅਤੇ ਉਨਾਂ ਪ੍ਰਤੀ ਸਨੇਹ ਰੱਖਣ ਵਾਲੇ ਵਿਅਕਤੀਆਂ ਨੂੰ ਇਹ ਸਮਾਨ ਖ੍ਰੀਦਣ ਦੀ ਅਪੀਲ ਕੀਤੀ।