ਚੰਡੀਗੜ ਦਾ ਵਿਦਿਆਰਥੀ ਹੋਇਆ ਲਾਪਤਾ,ਜਗਾਧਰੀ ਵਾਸੀ ਅਨਿਰੁੱਧ ਚੈਤੰਨਿਆ ਇੰਸਟੀਚੳੂਟ ‘ਚ ਕਰ ਰਿਹਾ ਸੀ ਇੰਜਨੀਅਰਿੰਗ

ਚੰਡੀਗੜ, 12 ਅਕਤੂਬਰ:(ਪੱਤਰ ਪਰੇਰਕ): ਸ੍ਰੀ ਚੈਤੰਨਿਆ ਇੰਸਟੀਚੳੂਟ, ਚੰਡੀਗੜ ਵਿਖੇ ਪੜ ਰਿਹਾ ਵਿਦਿਆਰਥੀ ਅਨਿਰੁੱਧ ਸੈਣੀ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਸਬੰਧੀ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਲਾਪਤਾ ਵਿਦਿਆਰਥੀ ਅਨਿਰੁੱਧ ਸੈਣੀ ਦੇ ਪਿਤਾ ਸ੍ਰੀ ਅਨਿਲ ਕੁਮਾਰ ਵਾਸੀ ਜਗਾਧਰੀ, ਹਰਿਆਣਾ ਨੇ ਦੱਸਿਆ ਕਿ ਅਨਿਰੁੱਧ ਸੈਣੀ ਦੀ ਉਮਰ 17 ਸਾਲ ਹੈ। ਉਹ ਆਖਰੀ ਵਾਰ 5 ਅਕਤੂਬਰ, 2018 ਤੋਂ ਜਗਾਧਰੀ, ਹਰਿਆਣਾ ਬੱਸ ਸਟੈਂਡ ਤੋਂ ਚੰਡੀਗੜ ਦੀ ਬੱਸ ਵਿੱਚ ਚੜਦਾ ਵੇਖਿਆ ਗਿਆ ਹੈ। ਉਹ ਸ੍ਰੀ ਚੈਤੰਨਿਆ ਇੰਸਟੀਚੳੂਟ, ਚੰਡੀਗੜ ਤੋਂ ਜੀ.ਈ.ਈ.ਈ. ਦੀ ਪੜਾਈ ਕਰ ਰਿਹਾ ਸੀ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਿਰੁੱਧ ਸੈਣੀ ਕੋਲ ਲਾਲ ਰੰਗ ਦਾ ਬੈਗ ਸੀ, ਜਿਸ ’ਤੇ ਨੀਲੇ ਰੰਗ ਦੇ ਧੱਬੇ ਉੱਤੇ ਅੰਗਰੇਜ਼ੀ ਭਾਸ਼ਾ ’ਚ ‘ਸਕਾਈ ਸ਼ੌਟ’ ਲਿਖਿਆ ਹੋਇਆ ਹੈ। ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਨਾਂ ਦਾ ਲੜਕਾ ਅਜੇ ਤੱਕ ਘਰ ਵਾਪਿਸ ਨਹੀਂ ਆਇਆ, ਜਿਸ ਕਰਕੇ ਉਸਦੀ ਮਾਤਾ ਸ੍ਰੀਮਤੀ ਮਾਲਤੀ ਸੈਣੀ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਅਨਿਰੁੱਧ ਸੈਣੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ 93156-60149 ਅਤੇ 94666-16873 ਆਦਿ ਨੰਬਰਾਂ ’ਤੇ ਸੰਪਰਕ ਕਰਨ ਦੀ ਖੇਚਲ ਕੀਤੀ ਜਾਵੇ।