ਬਰਗਾੜੀ ਇਕੱਠ ਮਗਰੋਂ ਸਰਕਾਰ ਹਰਕਤ 'ਚ, ਐੱਸਆਈਟੀ ਨੇ ਲਾਏ ਫ਼ਰੀਦਕੋਟ ਡੇਰੇ

ਫ਼ਰੀਦਕੋਟ, (ਮਨਜੀਤ ਸਿੰਘ ਢੱਲਾ)- ਬਰਗਾੜੀ ਇੰਨਸਾਫ ਮੋਰਚਾ ਨੂੰ ਲੈ ਕੇ 14 ਨੂੰ ਸ਼ਹੀਦੀ ਸਮਾਗਮ ਵਿੱਚ ਹੋਣ ਵਾਲੇ ਭਾਰੀ ਇਕੱਠ ਦੇ ਮੱਦੇਨਜ਼ਰ ਪੰਜਾਬ ਦੀਆਂ ਜਾਂਚ ਏਜੰਸੀਆਂ ਦੀ ਸ਼ਰਾਰਤੀ ਅਨਸਰਾਂ ਤੇ ਤਿੱਖੀ ਨਜ਼ਰ ਹੈ  ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਅਮਨ ਸ਼ਾਂਤੀ ਕਾਇਮ ਰਹੇ । ਜੋ ਕਿ ਪੁਲਿਸ ਆਪਣੀ ਡਿਊਟੀ ਉੱਪਰ ਤਾਇਨਾਤ ਹੈ ।  ਜ਼ਿਲ੍ਹਾ ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਵੱਲੋਂ  7 ਅਕਤੂਬਰ ਨੂੰ ਸਿੱਖ ਸੰਗਤ ਦੇ ਰਿਕਾਰਡ ਇਕੱਠ ਮਗਰੋਂ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਅੱਜ ਸਰਗਰਮੀ ਵਿਖਾਉਂਦਿਆਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਫ਼ਰੀਦਕੋਟ ਪਹੁੰਚੀ। ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਬਣੀ ਐਸਆਈਟੀ ਟੀਮ ਨੇ ਸ਼ਹਿਰ ਦੇ ਰੈਸਟ ਹਾਊਸ ਵਿੱਚ ਆਪਣਾ ਬੇਸ ਕੈਂਪ ਬਣਾ ਲਿਆ ਹੈ ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ।ਏਡੀਜੀਪੀ ਪ੍ਰਬੋਧ ਕੁਮਾਰ ਨੇ ਦੱਸਿਆ ਕਿ ਇਹ ਐਸਆਈਟੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੇ ਮਾਮਲੇ ਦੀ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ ਜੀ ਜਾਂਚ ਲਈ ਪੂਰੀ ਰੂਪਰੇਖਾ ਤਿਆਰ ਕਰ ਲਈ ਗਈ ਹੈ ਤੇ ਛੇਤੀ ਹੀ ਉਹ ਮੁਕਾਮ ਤਕ ਪੁੱਜਣਗੇ। ਐਸਆਈਟੀ ਵਿੱਚ ਜਾਂਚ ਅਧਿਕਾਰੀ ਭੁਪਿੰਦਰ ਸਿੰਘ, ਸਤਿੰਦਰ ਸਿੰਘ, ਅਰੁਣ ਪਾਲ ਸਿੰਘ, ਕੁਵਰ ਵਿਜੇ ਪ੍ਰਤਾਪ ਸਿੰਘ ਵਰਗੇ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹਨ। ਆਉਣ ਵਾਲੇ ਕੁਝ ਹੋਰ ਦਿਨਾਂ ਤਕ ਟੀਮ ਫ਼ਰੀਦਕੋਟ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਜਾਂਚ ਕਰ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਫ਼ਰੀਦਕੋਟ ਦੇ ਪੁਲਿਸ ਕਪਤਾਨ ਤੇ ਡੀਐਸਪੀ,ਐਸਪੀਡੀ ਆਦਿ ਪੁਲਿਸ ਪ੍ਰਸ਼ਾਸਨ ਦੇ ਮੁੱਖ ਅਫਸਰ ਹਾਜ਼ਰ ਸਨ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।