ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਗੁਰਦੁਆਰਾ ਅਮਰ ਸਾਗਰ ਦੀ ਮੁੱਖ ਸੇਵਾਦਾਰ ਬੀਬਾ ਸੁਖਜੀਤ ਕੌਰ ਦਾ ਨਿੱਘਾ ਸਵਾਗਤ

ਮੋਗਾ,12 ਅਕਤੂਬਰ (ਜਸ਼ਨ): ਅੱਜ ਗੁਰਦੁਆਰਾ ਅਮਰ ਸਾਗਰ ਦੀ ਮੁੱਖ ਸੇਵਾਦਾਰ ਬੀਬਾ ਸੁਖਜੀਤ ਕੌਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਪੁੱਜੇ ਜਿੱਥੇ ਉਹਨਾਂ ਸਕੂਲੀ ਬੱਚਿਆਂ ਅਤੇ ਸਟਾਫ਼ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।  ਸਕੂਲ ਪਹੁੰਚਣ ‘ਤੇ ਸਕੂਲ ਮੈਨੇਜਮੈਂਟ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ । ਸਵਾਗਤ ਕਰਨ ਵਾਲਿਆਂ ਵਿਚ ਸਕੂਲ ਦੇ ਚੇਅਰਮੈਨ ਸ: ਦਵਿੰਦਰ ਪਾਲ ਸਿੰਘ ਰਿੰਪੀ,ਪ੍ਰੈਜ਼ੀਡੈਂਟ ਸ: ਕੁਲਦੀਪ ਸਿੰਘ ਸਹਿਗਲ,ਵਾਈਸ ਪ੍ਰੈਜੀਡੈਂਟ ਡਾ: ਇਕਬਾਲ ਸਿੰਘ, ਡਾ: ਗੁਰਚਰਨ ਸਿੰਘ ਅਤੇ ਪ੍ਰਮੋਦ ਗੋਇਲ ਸ਼ਾਮਲ ਸਨ। ਇਸ ਮੌਕੇ ਬੀਬਾ ਸੁਖਜੀਤ ਕੌਰ ਨੇ ਸਮੁੱਚੇ ਸਟਾਫ, ਪਿ੍ੰਸੀਪਲ ਮੈਡਮ ਸਤਵਿੰਦਰ ਕੌਰ,ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਵਧੀਆ ਕੰਮ ਕਰਨ ਲਈ ਸੁਭਕਾਮਨਾਵਾਂ ਅਤੇ ਅਸ਼ੀਰਵਾਦ ਦਿੱਤਾ । ਉਨਾਂ ਕਿਹਾ ਕਿ ਦੁਨਿਆਵੀ ਕੰਮਾਂ ਦੇ ਨਾਲ ਨਾਲ ਪ੍ਰਮਾਤਮਾ ਨਾਲ ਜੁੜਨਾ ਹਰ ਮਨੁੱਖ ਦਾ ਮੁੱਢਲਾ ਫਰਜ਼ ਹੈ ਅਤੇ ਗੁਰੂ ਦੀ ਬਾਣੀ ਹੀ ਸਾਨੂੰ ਸੱਚੀ ਸੁੱਚੀ ਜੀਵਨ ਜਾਚ ਜਿਊਣਾ ਸਿਖਾਉਂਦੀ ਹੈ। ਇਸ ਮੌਕੇ ਸਮੁੱਚੀ ਮੈਨੇਜਮੈਂਟ ਐਡਮਨਿਸਟਰੇਟਰ ਮੈਡਮ ਅਤੇ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਨੇ ਬੀਬਾ ਸੁਖਜੀਤ ਕੌਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਪੁੱਜਣ ਤੇ ਧੰਨਵਾਦ ਕੀਤਾ ।