ਸਰਕਾਰੀ ਬਹੁ-ਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ

ਬਾਘਾਪੁਰਾਣਾ,12 ਅਕਤੂਬਰ(ਜਸ਼ਨ): ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ , ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸ੍ਰੀ ਪ੍ਰਵੀਨ ਕੁਮਾਰ ਥਿੰਦ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ ਜ਼ਿਲਾ ਮੋਗਾ ਵਿਖੇ ਮਕੈਨੀਕਲ ਵਿਭਾਗ ਦੇ 14 ਵਿਦਿਆਰਥੀਆਂ ਦੀ ਡੀ ਸੀ ਐਮ ਇੰਜੀਨੀਅਰਿੰਗ ਪ੍ਰੋਡਕਟਸ ਰੋਪੜ ,ਪੰਜਾਬ ਵਿੱਚ ਚੋਣ ਹੋਣ ’ਤੇ  ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ  ਗਿਆ। ਇਸ ਕੰਪਨੀ ਦੇ ਸ੍ਰੀ ਮੋਹਿਨ ਮੈਨੇਜਰ ਐਚ ਆਰ ਡੀ ਅਤੇ ਉਹਨਾਂ ਦੀ ਟੀਮ ਦੀ ਦੇਖ ਰੇਖ ਹੇਠ ਟੈਸਟ, ਇੰਟਰਵਿਊ ਅਤੇ ਗਰੁੱਪ ਡਿਸਕਸ਼ਨ ਜ਼ਰੀਏ ਵਿਦਿਆਰਥੀਆਂ ਦੀ ਚੋਣ ਕੀਤੀ ਗਈ।  ਇਸ  ਸਮਾਗਮ ਦਾ ਉਦਘਾਟਨ ਡਾ. ਅਮਿਤ ਮਨੋਚਾ, ਡਾਇਰੈਕਟਰ ਪੰਜਾਬ ਇੰਸਟੀਚਿਊਟ ਆਫ਼ ਟੈਕਨੋਲੋਜੀ, ਜੀ.ਟੀ.ਬੀ.ਗੜ ਮੋਗਾ ਨੇ ਬਤੌਰ ਮੁੱਖ ਮਹਿਮਾਨ ਕੀਤਾ। ਇਸ ਮੌਕੇ ਉਹਨਾਂ ਨੇ ਕੰਪਨੀ ਵਿੱਚ ਪਲੇਸਮੈਂਟ ਲੈੇਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਨਿਯੁਕਤੀ ਵਿੱਚ ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ,ਇਸ ਲਈ ਉਹਨਾਂ ਦੇ ਅਹਿਸਾਨ ਨੂੰ ਸਾਰੀ ਉਮਰ ਨਹੀਂ ਭੁੱਲਣਾ ਚਾਹੀਦਾ।  ਕਾਲਜ ਦੇ ਕਰੀਅਰ ਗਾਈਡੈਂਸ ਇੰਚਾਰਜ ਬਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ।ਉਹਨਾਂ ਦੱਸਿਆ ਕਿ ਕਾਲਜ ਵਿਖੇ ਸਥਾਪਿਤ ਪਲੇਸਮੈਂਟ ਸੈੱਲ ਵੱਲੋਂ ਨੌਕਰੀ ਮੇਲਿਆਂ ਅਤੇ ਲੋਕਲ ਪਲੇਸਮੈਂਟ ਰਾਹੀਂ ਵਿਦਿਆਰਥੀਆਂ ਨੂੰ ਨੌਕਰੀ ਦਿਵਾਈ ਜਾਂਦੀ ਹੈ। ਉਹਨਾਂ ਨੇ ਕਾਲਜ ਵਿੱਚ ਚੱਲ ਰਹੇ ਕੋਰਸਾਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਕਿਹਾ  ਕਿ ਇਥੋਂ ਪੜੇ ਵਿਦਿਆਰਥੀ ਉੱਚ ਆਹੁਦਿਆਂ ’ਤੇ ਬਿਰਾਜਮਾਨ ਹਨ। ਕਾਲਜ ਦੇ ਪਿ੍ਰੰਸੀਪਲ ਸੁਰੇਸ਼ ਕੁਮਾਰ ਨੇ ਮੁੱਖ ਮਹਿਮਾਨ ਜੀ ਦਾ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਮਕੈਨੀਕਲ ਵਿਭਾਗ ਦੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਕਾਲਜ  ਵਿੱਚ ਪੜਾਈ ਅਤੇ ਸਿਖਲਾਈ ਦੇ ਨਾਲ ਨਾਲ  ਵਿਦਿਆਰਥੀਆਂ ਦੀ ਵੱਖ ਵੱਖ ਵਿਭਾਗਾਂ, ਕੰਪਨੀਆਂ ਵਿੱਚ ਪਲੇਸਮੈਂਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਵਿਭਾਗੀ ਮੁਖੀ \ਇੰਚਾਰਜ ਧਰਮ ਸਿੰਘ, ਪਵਨ ਕੁਮਾਰ , ਬਰਜਿੰਦਰ ਸਿੰਘ ,ਕੁਲਵੀਰ ਸਿੰਘ, ਪਰਮਿੰਦਰ ਸਿੰਘ, ਸਰਬਜੀਤ ਸਿੰਘ,  ਰਾਜੇਸ਼ ਅੱਗਰਵਾਲ, ,ਕੁਲਵੰਤ ਸਿੰਘ, ਮੈਡਮ ਮਿਨਾਕਸ਼ੀ, ਮੈਡਮ ਨਵਜੀਤ ਕੌਰ, ਸਤਨਾਮ ਸਿੰਘ , ਮਹਿੰਦਰ ਸਿੰਘ ਬੀਹਲਾ, ਸਿਕੰਦਰ ਸਿੰਘ, ਉੱਤਮਪ੍ਰੀਤ ਸਿੰਘ ਟੀਪੀਓ, ਰਾਕੇਸ਼ ਕੁਮਾਰ ਸਹਾਇਕ ਰਜਿਸਟਰਾਰ ਪੀ ਆਈ ਟੀ, ਜੀਟੀਬੀਗੜ ਮੋਗਾ ਆਦਿ ਹਾਜ਼ਰ ਸਨ।ਸਟੇਜ ਦਾ ਸੰਚਾਲਨ ਬਲਵਿੰਦਰ ਸਿੰਘ ਨੇ ਬਾਖੂਬੀ ਨਿਭਾਇਆ।