ਮਾਉਟ ਲਿਟਰਾ ਜ਼ੀ ਸਕੂਲ ਨੇ ਕੇਰਲ ਰਾਹਤ ਕੋਸ਼ ਲਈ ਪਾਇਆ ਯੋਗਦਾਨ
ਮੋਗਾ, 11 ਅਕਤੂਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵੱਲੋਂ ਕੇਰਲ ਸੂਬੇ ਵਿਚ ਵਿਨਾਸ਼ਕਾਰੀ ਹੜ ਨੂੰ ਵੇਖਦੇ ਹੋਏ ਕੇਰਲ ਰਾਹਤ ਕੋਸ਼ ਵਿਚ ਜਰੂਰੀ ਚੀਜ਼ਾਂ ਦੀ ਪੂਰਤੀ ਲਈ ਸੁਵਿਧਾ ਜਨਕ ਬਣਾਉਣ ਲਈ ਦਾਨ ਅਭਿਆਨ ਤਹਿਤ ਰਾਹਤ ਸਮੱਗਰੀ ਵਿਚ ਯੋਗਦਾਨ ਪਾਇਆ। ਇਸ ਮੌਕੇ ਸਕੂਲ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਇਹ ਅਭਿਆਨ ਐਨ.ਜੀ.ਓ. ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ, ਜੋ ਕਿ ਇਕ ਹੀ ਮੰਤਵ ਲਈ ਕੰਮ ਕਰ ਰਹੀ ਹੈ। ਇਸ ਵਿਚ ਨਰਸਰੀ ਤੋਂ 11 ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੇ ਇਸ ਵਿਚ ਯੋਗਦਾਨ ਪਾਇਆ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਵਿਦਿਆਰਥੀਆਂ ਦੇ ਯਤਨਾਂ ਲਈ ਧੰਨਵਾਦ ਕੀਤਾ।