ਪੁਲਿਸ ਨੇ ਪਤੀ-ਪਤਨੀ ਜੋੜੇ ਤੋਂ 410 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ ਪਤਨੀ ਕਾਬੂ,ਪਤੀ

ਨਿਹਾਲ ਸਿੰਘ ਵਾਲਾ, 11 ਅਕਤੂਬਰ(ਪੱਤਰ ਪ੍ਰੇਰਕ )- ਮੋਗਾ ਪੁਲਿਸ ਨੇ ਪਿੰਡ ਰੌਂਤਾ ਦੇ ਪਤੀ-ਪਤਨੀ ਜੋੜੇ ਤੋਂ 410 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਔਰਤ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ ਜਦਕਿ ਉਸਦਾ ਪਤੀ ਘਰ ਦੀ ਕੱਧ ਟੱਪ ਕੇ ਫਰਾਰ ਹੋਣ ਵਿਚ ਸਫ਼ਲ ਹੋ ਗਿਆ ਹੈੈ। ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ  ਸਹਾਇਕ ਥਾਣੇਦਾਰ ਦਰਸਨ ਸਿੰਘ  ਦੀ ਅਗਵਾਈ ਵਿੱਚ ਲੇਡੀ ਕਾਂਸਟੇਬਲ ਮਨਦੀਪ ਰਾਣੀ, ਹੈੱਡ ਕਾਸਟੇਬਲ ਕਰਨੈਲ ਸਿੰਘ ਦੀ ਪੁਲਿਸ ਪਾਰਟੀ  ਵੱਲੋਂ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਅਮਰਜੀਤ ਕੌਰ ਵਾਸੀ ਰੌਂਤਾ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਕਥਿਤ ਦੋਸ਼ੀ ਪ੍ਰੇਮ ਸਿੰਘ ਮੌਕੇ ਤੋਂ ਘਰ ਦੀ ਕੰਧ ਟੱਪ ਕੇ ਭੱਜਣ ਵਿੱਚ ਸਫਲ ਹੋ ਗਿਆ। ਪੁਲਿਸ ਨੇ ਉਸਦੀ ਪਤਨੀ ਅਮਰਜੀਤ ਕੌਰ ਪਾਸੋਂ 410 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ । ਪਤੀ-ਪਤਨੀ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।