ਸੱਚ ਸਾਹਮਣੇ ਲਿਆਉਣ ਲਈ ਬਾਦਲਾਂ ਅਤੇ ਸੌਦਾ ਸਾਧ ਦਾ ਝੂਠ ਫੜਨ ਵਾਲਾ ਹੋਣਾ ਚਾਹੀਦਾ ਟੈਸਟ:ਜੱਥੇਦਾਰ ਦਾਦੂਵਾਲ

ਜੈਤੋ,11 ਅਕਤੂਬਰ (ਮਨਜੀਤ ਸਿੰਘ ਢੱਲਾ)-ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਬਰਗਾੜੀ ਦੀ ਦਾਣਾ ਮੰਡੀ ਵਿੱਚ ਇਨਸਾਫ਼ ਮੋਰਚਾ ਜਾਰੀ ਹੈ ਇੱਕ ਜੂਨ ਤੋਂ ਲਗਾਇਆ ਹੋਇਆ ਮੋਰਚਾ ਅੱਜ 134 ਵੇਂ ਦਿਨ ਵਿੱਚ ਦਾਖ਼ਲ ਹੋਇਆ ਭਾਈ ਬੂਟਾ ਸਿੰਘ ਰਣਸੀਂਹ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਿੱਖ ਸੰਗਤਾਂ ਦਾ ਇਕ ਵੱਡਾ ਕਾਫਲਾ ਅਤੇ ਹੋਰ ਬਹੁਤ ਸਾਰੇ ਨਗਰਾਂ ਚੋਂ ਸੰਗਤਾਂ ਦੇ ਕਾਫਲੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਪੁੱਜੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਨ੍ਹਾਂ ਜਥਿਆਂ ਦਾ ਭਰਵਾਂ ਸਵਾਗਤ ਕੀਤਾ ਮੋਰਚੇ ਵਿੱਚ ਪੁੱਜੀਆਂ ਸਿੱਖ ਸੰਗਤਾਂ ਧਾਰਮਿਕ ਅਤੇ ਰਾਜਨੀਤਕ ਆਗੂਆਂ ਦਾ ਧੰਨਵਾਦ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸਾਰੀ ਦੁਨੀਆਂ ਕਹਿ ਰਹੀ ਹੈ ਕੇ ਬਰਗਾੜੀ ਬਹਿਬਲ ਕੋਟਕਪੂਰਾ ਕਾਂਡ ਵਿੱਚ ਦੋਵੇਂ ਬਾਦਲ ਅਤੇ ਸੌਦਾ ਸਾਧ ਸਿੱਧੇ ਤੌਰ ਤੇ ਦੋਸ਼ੀ ਹਨ ਸਾਰੀ ਸੱਚਾਈ ਸਾਹਮਣੇ ਲਿਆਉਣ ਵਾਸਤੇ ਬਾਦਲਾਂ ਤੇ ਸੌਦਾ ਸਾਧ ਦਾ ਝੂਠ ਫੜਨ ਵਾਲਾ ਲਾਈ ਡਿਟੈਕਟਿਵ ਟੈੱਸਟ ਹੋਣਾ ਚਾਹੀਦਾ ਹੈ । ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸੌਦਾ ਸਾਧ ਦਾ ਪੈਰੋਕਾਰ ਮਹਿੰਦਰਪਾਲ ਬਿੱਟੂ ਜੋ ਆਪਣੇ 164 ਦੇ ਬਿਆਨ ਜੱਜ ਸਾਹਮਣੇ ਦਰਜ ਕਰਾ ਚੁੱਕਾ ਹੈ ਅਤੇ ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਬੇਅਦਬੀ ਕਾਂਡ ਦਾ ਸਾਰਾ ਸੱਚ ਮੰਨ ਚੁੱਕਾ ਹੈ ਤੇ ਮਹਿੰਦਰਪਾਲ ਬਿੱਟੂ ਨੂੰ ਸੌਦਾ ਸਾਧ ਤੇ ਬਾਦਲਾਂ ਦੀ ਛਤਰ ਛਾਇਆ ਸੀ ਇਸ ਕਰਕੇ ਸੌਦਾ ਸਾਧ ਤੇ ਬਾਦਲਾਂ ਦਾ ਝੂਠ ਫੜਨ ਵਾਲਾ ਟੈਸਟ ਹੋਣਾ ਚਾਹੀਦਾ ਨਾ ਕਿ ਕਿਸੇ ਹੋਰ ਸਿੱਖ ਦਾ,ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪੰਥ ਦੋਖੀ ਬਾਦਲਾਂ ਵੱਲੋਂ ਆਪਣੇ ਨਿੱਜੀ ਟੀਵੀ ਚੈਨਲ ਦੇ ਉੱਤੇ ਡੇਢ ਦੋ ਸਾਲ ਪੁਰਾਣਾ ਸਾਡਾ ਬਿਆਨ ਟੈਲੀਕਾਸਟ ਕਰਕੇ ਇਹ ਕਹਿਣਾ ਕਿ ਪੰਜ ਗਰਾਈਆਂ ਵਾਲੇ ਦੋਨੇਂ ਭਰਾ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦਾ ਝੂਠ ਫੜਨ ਵਾਲਾ ਟੈਸਟ ਹੋਣਾ ਚਾਹੀਦਾ ਹੈ ਇਹ ਉਸ ਵੇਲੇ ਦਾ ਬਿਆਨ ਸੀ ਜਦੋਂ ਕੋਈ ਵੀ ਦੋਸ਼ੀ ਸਾਹਮਣੇ ਨਹੀਂ ਸੀ ਆਇਆ ਹੁਣ ਤਾਂ ਦੋਸ਼ੀ ਸਾਹਮਣੇ ਆ ਚੁੱਕੇ ਹਨ । ਜਿਨ੍ਹਾਂ ਨੇ ਆਪਣੇ ਅਦਾਲਤ ਦੇ ਵਿੱਚ ਬਿਆਨ ਵੀ ਦਰਜ ਕਰਵਾ ਦਿੱਤੇ ਹਨ, ਇਸ ਲਈ ਹੁਣ ਉਨ੍ਹਾਂ ਸਿੱਖ ਭਰਾਵਾਂ ਦਾ ਟੈਸਟ ਨਹੀਂ ਸਗੋਂ ਸੌਦਾ ਸਾਧ ਬਾਦਲ ਅਤੇ ਉਹਦੇ ਪੈਰੋਕਾਰਾਂ ਦਾ ਝੂਠ ਫੜਨ ਵਾਲਾ ਟੈਸਟ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਬਾਦਲ ਪਹਿਲੇ ਦਿਨ ਤੋਂ ਹੀ ਸੌਦਾ ਸਾਧ ਦੇ ਪੈਰੋਕਾਰਾਂ ਨੂੰ ਬਚਾਉਣ ਤੇ ਲੱਗੇ ਹੋਏ ਹਨ ਤਿੰਨ ਸਾਲ ਪਹਿਲਾ ਵੀ ਦੋਸ਼ੀਆਂ ਨੂੰ ਬਚਾਉਣ ਲਈ ਛਤਰ -ਛਾਇਆ ਦਿੱਤੀ ਅਤੇ ਹੁਣ ਵੀ ਜਾਂਚ ਨੂੰ ਸਿੱਖਾਂ ਵਾਲੇ ਪਾਸੇ ਭਟਕਾਉਣਾ ਚਾਹੁੰਦੇ ਹਨ ।ਅਤੇ ਸਿੱਖਾਂ ਨੂੰ ਹੀ ਦੋਸ਼ੀ ਸਿੱਧ ਕਰਨਾ ਚਾਹੁੰਦੇ ਹਨ ਜਿਸ ਦੀ ਅਸੀਂ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਉਨ੍ਹਾਂ ਕਿਹਾ ਕਿ ਇਨਸਾਫ਼ ਮੋਰਚਾ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾ ਕੇ ਹੀ ਸਫ਼ਲਤਾ ਨਾਲ ਸਮਾਪਤ ਹੋਵੇਗਾ । ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ,ਬੂਟਾ ਸਿੰਘ ,ਭਾਈ ਹਰਜਿੰਦਰ ਸਿੰਘ ਰੋਡੇ ਭਾਈ ਰਮਨਦੀਪ ਸਿੰਘ ਭੰਗਚੜ੍ਹੀ ਬਾਬਾ ਲਾਲਦਾਸ ਲੰਗੇਆਣਾ ਭਾਈ ਰਾਜਾ ਸਿੰਘ ਰੋਡੇ ਮੱਖਣ ਸਿੰਘ ਮੱਲਵਾਲਾ ਖਡ਼ਕ ਸਿੰਘ ਕੁਲਰੀਆਂ ਗੁਰਸੇਵਕ ਸਿੰਘ ਤਖ਼ਤੂਪੁਰਾ ਿਦਲਬਾਗ ਸਿੰਘ ਬਾਘਾ ਬੱਲਮ ਸਿੰਘ ਖੋਖਰ ਜਗਦੀਪ ਸਿੰਘ ਭੁੱਲਰ ਜਸਕਰਨ ਸਿੰਘ ਕਾਹਨਸਿੰਘਵਾਲਾ ਰਣਜੀਤ ਸਿੰਘ ਵਾਂਦਰ ਕੁੰਡਾ ਸਿੰਘ ਬੁਰਜ ਹਰੀਕੇ ਸੁਖਦੇਵ ਸਿੰਘ ਡੱਲੇਵਾਲਾ ਅਵਤਾਰ ਸਿੰਘ ਰਵਾਲੋਂ ਹਰਜਿੰਦਰ ਸਿੰਘ ਹੁਸ਼ਿਆਰਪੁਰ ਗੁਰਮੀਤ ਸਿੰਘ ਹਕੂਮਤ ਵਾਲਾ ਦਵਿੰਦਰ ਸਿੰਘ ਬੈਲਜ਼ੀਅਮ ਵੀ ਹਾਜ਼ਰ ਸਨ ।