ਸਵੱਛ ਭਾਰਤ ਮਿਸ਼ਨ ਤਹਿਤ ਨਗਰ ਪੰਚਾਇਤ ਕੋਟਈਸੇ ਖਾਂ ਵੱਲੋਂ ਪੇਂਟਿੰਗ ਤੇ ਸਲੋਗਨ ਮੁਕਾਬਲੇ ਕਰਵਾਏ ਗਏ

ਕੋਟਈਸੇ ਖਾਂ ,11 ਅਕਤੂਬਰ (ਜਸ਼ਨ): ਸਵੱਛਤਾ ਸਰਵੇਖਣ 2019 ਦੇ ਤਹਿਤ ਨਗਰ ਪੰਚਾਇਤ ਕੋਟਈਸੇ ਖਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ , ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਦੇ ਸੁਭਾਅ ‘ਚ ਬਦਲਾਅ ਲਿਆਉਣ ਲਈ ਯਤਨ ਆਰੰਭ ਦਿੱਤੇ ਗਏ ਹਨ। ਨਗਰ ਪੰਚਾਇਤ ਵੱਲੋਂ ਸ਼ਹਿਰ ਦੀ ਸਫ਼ਾਈ ,ਸ਼ਹਿਰ ਦੀ ਸੁੰਦਰ ਦਿੱਖ ਅਤੇ ਸਵੱਛਤਾ ਮੁਹਿੰਮ ਨੂੰ ਜਨ ਜਨ ਦੀ ਮੁਹਿੰਮ ਬਣਾਉਣ ਲਈ ਅੰਤਰ ਸਕੂਲ ਦੇ ਪੇਂਟਿੰਗ ਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ । ਨਗਰ ਪੰਚਾਇਤ ਵੱਲੋਂ ਕਰਵਾਏ ਇਹਨਾਂ ਮੁਕਾਬਲਿਆਂ ਦਾ ਮੰਤਵ  ਬੱਚਿਆਂ ਵਿੱਚ ਜਾਗਰੂਕਤਾ ਲਿਆਉਣ ਹੈ। ਅੱਜ ਦੇ ਇਹ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਜਿਸ ਵਿੱਚ ਸ਼ਹਿਰ ਦੇ ਪੰਜ ਸਕੂਲਾਂ ਨੇ ਭਾਗ ਲਿਆ । ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਏ ਵਿਦਿਆਰਥੀਆਂ ਨੂੰ ਨਗਰ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸ: ਜੁਗਰਾਜ ਸਿੰਘ ਸੈਨਟਰੀ ਇੰਸਪੈਕਟਰ ਨਗਰ ਪੰਚਾਇਤ ਕੋਟ ਈਸੇ ਖਾਂ ਅਤੇ ਸ੍ਰੀ ਹਰਪਾਲ ਸਿੰਘ ਬਰਾੜ ਪ੍ਰੋਗਰਾਮ ਕੋਆਰਡੀਨੇਟਰ ਜਗਦੀਪ ਸਿੰਘ ਕੰਪਿੳੂਟਰ ਓਪਰੇਟਰ ਸਮੇਤ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ । ਨਗਰ ਪੰਚਾਇਤ ਵੱਲੋਂ ਸਵੱਛਤਾ ਅਭਿਆਨ ਲਈ ਕਰਵਾਏ ਇਨਾਂ ਮੁਕਾਬਲਿਆਂ ਦੀ ਸ਼ਹਿਰਵਾਸੀਆਂ ਵੱਲੋਂ ਭਰਪੂਰ ਪ੍ਰਸੰਸਾ  ਕੀਤੀ ਜਾ ਰਹੀ ਹੈ ।