ਅੱਖਾਂ ਦੀ ਜਾਂਚ ਅਤੇ ਸੰਭਾਲ ਸਬੰਧੀ ਵਿਸ਼ੇਸ਼ ਸੈਮੀਨਾਰ ਅਤੇ ਚੈੱਕਅੱਪ ਕੈਂਪ ਲਗਾਇਆ ਗਿਆ

ਕੋਟਕਪੂਰਾ,11 ਅਕਤੂਬਰ (ਟਿੰਕੂ) :- ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵੱਲੋਂ ਗੋਦ ਲਏ ਗਏ ਆਰੀਆ ਹਾਈ ਸਕੂਲ ਦੇ ਬੱਚਿਆਂ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 10 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹੀਰਾ ਸਿੰਘ ਨਗਰ ਦੇ ਬੱਚਿਆਂ ਦੀਆਂ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਗਿਆ। ਜਿਸ ਵਿੱਚ ਮਾਹਰ ਡਾਕਟਰਾਂ ਦੀਆਂ ਟੀਮਾਂ ਨੇ ਡਿਜੀਟਲ ਮਸ਼ੀਨਾਂ ਨਾਲ ਲਗਭਗ 400 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਮੱਕੜ ਦੀ ਅਗਵਾਈ ਹੇਠ ਲਾਇਨਜ ਆਈ ਕੇਅਰ ਸੈਂਟਰ ਜੈਤੋ ਦੇ ਸਹਿਯੋਗ ਨਾਲ ਲਾਏ ਗਏ ਉਕਤ ਕੈਂਪ ’ਚ ਸ਼ਾਮਲ ਸਕੂਲਾਂ ਦੇ ਸਟਾਫ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਬਾਰੇ ਪੇ੍ਰਰਿਤ ਕਰਦਿਆਂ ਆਖਿਆ ਕਿ ਕਿਸੇ ਸਿਆਣੇ ਨੇ ‘ਅੱਖਾਂ ਗਈਆਂ ਜਹਾਨ ਗਿਆ’ ਦੀਆਂ ਸਤਰਾਂ ਸਾਨੂੰ ਸਾਰਿਆਂ ਨੂੰ ਸੁਚੇਤ ਕਰਨ ਅਤੇ ਸਮਝਾਉਣ ਲਈ ਹੀ ਲਿਖੀਆਂ ਹਨ। ਇਸ ਮੌਕੇ ਕਰਵਾਏ ਗਏ ਸੈਮੀਨਾਰ ਦੋਰਾਨ ਸੁਰਜੀਤ ਸਿੰਘ ਘੁਲਿਆਣੀ ਨੇ ਮੋਬਾਇਲ ਦਾ ਨੁਕਸਾਨ, ਆਈਪੈਡ, ਕੰਪਿਊਟਰ ਤੇ ਟੈਲੀਵੀਜਨ ਆਦਿਕ ਉਪਕਰਨਾ ਨਾਲ ਅੱਖਾਂ ਦੇ ਹੋਣ ਵਾਲੇ ਨੁਕਸਾਨ ਦਾ ਵੀ ਵਿਸਥਾਰ ਸਹਿਤ ਜਿਕਰ ਕੀਤਾ। ਮਨਜੀਤ ਸਿੰਘ ਲਵਲੀ ਅਤੇ ਵਿਜੈ ਕੁਮਾਰ ਝਾਂਜੀ ਨੇ ਦੱਸਿਆ ਕਿ ਲੋੜਵੰਦ ਬੱਚਿਆਂ ਨੂੰ ਐਨਕਾਂ ਤੇ ਦਵਾਈ ਮੁਫਤ ਮੁਹੱਈਆ ਕਰਵਾਈ ਜਾਵੇਗੀ।

 ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਕੁੱਲ 400 ਬੱਚਿਆਂ ’ਚੋਂ 29 ਅਜਿਹੇ ਬੱਚਿਆਂ ਦੀ ਚੋਣ ਕੀਤੀ ਗਈ ਜਿੰਨਾ ਦੀ ਜੈਤੋ ਲਾਇਨ ਆਈ ਕੇਅਰ ਸੈਂਟਰ ਵਿਖੇ ਦੁਬਾਰਾ ਜਾਂਚ ਹੋਵੇਗੀ। ਉਨਾ ਦੱਸਿਆ ਕਿ ਤਿੰਨਾਂ ਸਕੂਲਾਂ ਦੇ ਮੁਖੀਆਂ ਅਤੇ ਸਮੂਹ ਅਧਿਆਪਕਾਂ ਦੇ ਨਾਲ-ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਹਿੰਦਰ ਕੌਰ ਵੀ ਹਾਜਰ ਸਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵਿਨੋਦ ਮਿੱਤਲ, ਵਿਜੈ ਕੁਮਾਰ ਟੀਟੂ, ਜਗਮੀਤ ਸਿੰਘ ਰਾਜਪੂਤ ਆਦਿ ਵੀ ਹਾਜਰ ਸਨ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।