ਸਰਕਾਰੀ ਸਕੂਲਾਂ ’ਚ ਦਿੱਤਾ ਦਾਨ ਧਾਰਮਿਕ ਸਥਾਨਾਂ ‘ਚ ਦਿੱਤੇ ਜਾਣ ਵਾਲੇ ਦਾਨ ਤੋਂ ਘੱਟ ਨਹੀਂ: ਪਿ੍ਰੰਸੀਪਲ ਪ੍ਰਭਜੋਤ ਕੌਰ
ਕੋਟਕਪੂਰਾ,11 ਅਕਤੂਬਰ (ਟਿੰਕੂ) :- ਸਰਕਾਰੀ ਸਕੂਲਾਂ ’ਚ ਦਿੱਤਾ ਗਿਆ ਦਾਨ ਵੀ ਕਿਸੇ ਧਾਰਮਿਕ ਸਥਾਨ ’ਚ ਦਿੱਤੇ ਦਾਨ ਨਾਲੋਂ ਘੱਟ ਨਹੀਂ ਹੁੰਦਾ ਕਿਉਂਕਿ ਸਰਕਾਰੀ ਸਕੂਲਾਂ ਦੇ ਬੱਚੇ ਅਕਸਰ ਸਹੂਲਤਾਂ ਦੀ ਅਣਹੋਂਦ ਕਾਰਨ ਪੜਾਈ ਪੱਖੋਂ ਪਛੜ ਜਾਂਦੇ ਹਨ, ਜਿਸ ਕਰਕੇ ਉਨਾ ਦਾ ਭਵਿੱਖ ਡਾਵਾਂਡੋਲ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਨੇੜਲੇ ਪਿੰਡਾਂ ਰੱਤੀ ਰੋੜੀ ਅਤੇ ਡੱਗੋਰੋਮਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸੇਵਾਮੁਕਤ ਅਧਿਆਪਕ ਰਾਜਗੁਰੂ ਸ਼ਰਮਾ ਵੱਲੋਂ ਉਕਤ ਸਕੂਲ ਦੇ ਵਿਕਾਸ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਪਿ੍ਰੰਸੀਪਲ ਮੈਡਮ ਪ੍ਰਭਜੋਤ ਕੌਰ ਨੇ ਦੱਸਿਆ ਕਿ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਬੱਚਿਆਂ ਤੇ ਨੌਜਵਾਨਾਂ ਦਾ ਭਵਿੱਖ ਸੁੰਦਰ ਬਣਾਉਣ ਲਈ ਕਿਸੇ ਧਾਰਮਿਕ ਸਥਾਨ ਤੋਂ ਘੱਟ ਨਹੀਂ। ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਮਾ ਅਸ਼ੌਕ ਕੌਸ਼ਲ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨਾਲ ਸਮਾਜਿਕ ਕੁਰੀਤੀਆਂ ਤੋਂ ਬਚ ਕੇ ਸਫਲਤਾ ਪ੍ਰਾਪਤ ਕਰਨ ਦੇ ਕਈ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਜੋ ਵਿਦਿਆਰਥੀ/ਵਿਦਿਆਰਥਣ ਪੜਾਈ ਸਮੇਂ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਸਾਰਾ ਧਿਆਨ ਇਕੋ ਪਾਸੇ ਕੇਂਦਰਿਤ ਕਰਨਗੇ, ਉਨਾ ਲਈ ਸਫਲਤਾ ਕੋਈ ਦੂਰ ਨਹੀਂ ਪਰ ਜੋ ਬੱਚੇ ਅਜਿਹਾ ਕੀਮਤੀ ਸਮਾਂ ਇੱਧਰ ਉਧਰ ਦੀਆਂ ਗੱਲਾਂ ਮਾਰ ਕੇ ਵਿਅਰਥ ਗੁਆ ਬੈਠਦੇ ਹਨ, ਅਗਾਮੀ ਸਮਾਂ ਉਨਾ ਲਈ ਮੁਸ਼ਕਿਲਾਂ, ਸਮਸਿਆਵਾਂ ਅਤੇ ਚੁਣੌਤੀਆਂ ਭਰਪੂਰ ਹੁੰਦਾ ਹੈ। ਅੰਤ ’ਚ ਰਾਜਗੁਰੂ ਸ਼ਰਮਾ ਅਤੇ ਸੋਮਨਾਥ ਅਰੋੜਾ ਵੱਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ 100-100 ਰੁਪਏ ਨਗਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਅੰਤ ’ਚ ਸਕੂਲ ਮੁਖੀ ਸਮੇਤ ਸਮੱੁਚੇ ਸਟਾਫ ਅਤੇ ਮੁੱਖ ਮਹਿਮਾਨ ਦੇ ਨਾਲ-ਨਾਲ ਹੁਸ਼ਿਆਰ ਬੱਚਿਆਂ ਦਾ ਵੀ ਸਨਮਾਨ ਹੋਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦਲਜਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਬਾਗੀ, ਹਾਕਮ ਸਿੰਘ, ਤਰਸੇਮ ਨਰੂਲਾ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ।