ਸੜਕ ਹਾਦਸੇ ‘ਚ ਦੋ ਭਰਾਵਾਂ ਦੀ ਮੌਤ,ਮਿ੍ਰਤਕਾਂ ਦੇ ਤਾਏ ਦੇ ਪੁੱਤਰ ਦੀ ਵੀ ਸਦਮੇਂ ਕਾਰਨ ਹੋਈ ਮੌਤ

ਮੋਗਾ,11 ਅਕਤੂਬਰ (ਲਛਮਣਜੀਤ ਬਿੱਟੂ ਪੁਰਬਾ/ਜਸ਼ਨ): ਬੀਤੀ ਰਾਤ ਧਰਮਕੋਟ ਕੋਟਈਸੇ ਖਾਂ  ਰੋਡ ’ਤੇ ਵਾਪਰੇ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਭਰਾ ਆਪਣੀ ਦੁਕਾਨ ਬੰਦ ਕਰਕੇ ਮੋਟਰਸਾੲਕਲ ’ਤੇ ਸਵਾਰ ਹੋ ਕੇ ਆਪਣੇ ਘਰ ਕੋਟ ਈਸੇ ਖਾਂ ਜਾ ਰਹੇ ਸਨ  ਅਤੇ ਕੋਟਈਸੇ ਖਾ ਵਾਲੇ ਪਾਸੇ ਤੋਂ ਧਰਮਕੋਟ ਆ ਰਹੀ ਕਾਰ ਨਾਲ ਟਕਰਾ ਗਏ ਅਤੇ ਦੋਹਾਂ ਦੀ ਮੌਕੇ ’ਤੇ ਮੌਤ ਹੋ ਗਈ । ਮਿ੍ਰਤਕਾਂ ਦੀ ਪਹਿਚਾਣ ਹਰਜਿੰਦਰ ਕੁਮਾਰ ਉਰਫ਼ ਰਿੰਕੂ ਅਤੇ ਮੁਕੇਸ਼ ਕੁਮਾਰ ਪੁੱਤਰ ਚਮਨ ਲਾਲ ਵਜੋਂ ਹੋਈ ਹੈ। ਕੋਟਈਸੇ ਖਾਂ ਵਾਸੀ ਇਹ ਦੋਵੇਂ ਭਰਾ ਵਿਆਹੇ ਹੋਏ ਸਨ ਤੇ ਡੀ ਜੇ ਦਾ ਕੰਮ ਕਰਦੇ ਸੀ। ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਇਸ ਘਟਨਾ ‘ਚ ਮਾਰੇ ਗਏ ਦੋਹਾਂ ਭਰਾਵਾਂ ਦੇ ਤਾਏ ਦੇ ਪੁੱਤਰ ਪ੍ਰਦੀਪ ਕਾਲੜਾ ਦੀ ਸਦਮੇਂ ਕਾਰਨ ਸਵੇਰ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਮਿ੍ਰਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਤ ਘਟਨਾ ਉਪਰੰਤ ਪ੍ਰਦੀਪ ਖੁਦ ਥਾਣੇ ‘ਚ ਮੌਜੂਦ ਸੀ ਤੇ ਉਹ ਹੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਸੀ।