ਕੈਨੇਡਾ ਦੇ ਹਾੳੂਸ ਆਫ਼ ਕਾਮਨਜ਼ ਵਿੱਚ ਵਿਰੋਧੀ ਧਿਰ ਦੇ ਆਗੂ ਐਂਡਰਿੳੂ ਸ਼ੀਰ ਨੇ ਕੈਨੇਡਾ ਦੇ ਵਿਕਾਸ ਵਿੱਚ ਪੰਜਾਬੀਆਂ ਵਲੋਂ ਨਿਭਾਈ ਸਖ਼ਤ ਭੂਮਿਕਾ ਦੀ ਕੀਤੀ ਸਰਾਹਨਾ

ਮੋਗਾ,10 ਅਕਤੂਬਰ (ਜਸ਼ਨ):ਕੈਨੇਡਾ ਦੇ ਹਾੳੂਸ ਆਫ਼ ਕਾਮਨਜ਼ ਵਿੱਚ ਵਿਰੋਧੀ ਧਿਰ ਦੇ ਆਗੂ ਐਂਡਰਿੳੂ ਸ਼ੀਰ ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਇਹ ਇੱਕ ਸਿਸ਼ਟਾਚਾਰ ਮੀਟਿੰਗ ਸੀ। ਸ੍ਰੀ ਐਂਡਰਿੳੂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਚੰਡੀਗੜ੍ਹ ਵਿਖੇ ਨਿਵਾਸ ਸਥਾਨ ’ਤੇ ਮਿਲੇ ਅਤੇ ਕੈਨੇਡਾ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਪੰਜਾਬੀਆਂ ਵਲੋਂ ਨਿਭਾਈ ਸਖ਼ਤ ਭੂਮਿਕਾ ਦੀ ਸਰਾਹਨਾ ਕੀਤੀ। ਸ੍ਰੀ ਐਂਡਰਿੳੂ ਦੇ ਨਾਲ ਉਨ੍ਹਾਂ ਦੀ ਪਤਨੀ ਜਿੱਲ ਸ਼ੀਰ ਅਤੇ ਐਮ.ਪੀ. ਬੌਬ ਸਰੋਆ ਵੀ ਹਾਜ਼ਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।