ਮੈਕਰੋ ਗਲੋਬਲ ਮੋਗਾ ਆਈ ਡੀ ਪੀ ਵੱਲੋਂ ਇੰਮੀਗਰੇਸ਼ਨ ਸੇਵਾਵਾਂ ਲਈ ਭਾਰਤ ਭਰ ‘ਚੋਂ ਦੂਜੇ ਰਨਰਅੱਪ ਐਵਾਰਡ ਨਾਲ ਸਨਮਾਨਿਤ

ਮੋਗਾ,10 ਅਕਤੂਬਰ (ਜਸ਼ਨ): ਆਈ ਡੀ ਪੀ ਇੰਟਰਨੈਸ਼ਨਲ ਐਜੂਕੇਸ਼ਨ ਸਪੈਸ਼ਲਿਸਟਸ ਵੱਲੋਂ ਮੈਕਰੋ ਗਲੋਬਲ ਮੋਗਾ ਨੂੰ ਇੰਮੀਗਰੇਸ਼ਨ ਦੀਆਂ ਸੇਵਾਵਾਂ ਲਈ ਭਾਰਤ ਭਰ  ‘ਚੋਂ ਦੂਜੇ ਰਨਰਅੱਪ ਐਵਾਰਡ ਨਾਲ ਸਨਮਾਨਿਆ ਗਿਆ ਹੈ।  ਮੈਕਰੋ ਗਲੋਬਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਸ: ਗੁਰਮਿਲਾਪ ਸਿੰਘ ਡੱਲਾ ਨੇ ਇਸ ਸਨਮਾਨ ’ਤੇ ਖੁਸ਼ੀ ਜ਼ਾਹਰ ਕਰਦਿਆਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਉਹ ਵਾਹਿਗੁਰੂ ਦੀ ਇਸ ਕਿਰਪਾ ’ਤੇ ਸ਼ੁਕਰਗੁਜ਼ਾਰ ਹਨ ਜਿਹਨਾਂ ਦੇ ਆਸ਼ੀਰਵਾਦ ਅਤੇ ਸੰਸਥਾ ਵੱਲੋਂ ਇਮਾਨਦਾਰੀ ਨਾਲ ਦਿੱਤੀਆਂ ਸੇਵਾਵਾਂ ਬਦਲੇ ਅੱਜ ਉਹਨਾਂ ਨੂੰ ਇਹ ਵਕਾਰੀ ਸਨਮਾਨ ਮਿਲਿਆ ਹੈ । ਉਹਨਾਂ ਕਿਹਾ ਕਿ ਮੋਗਾ ਜ਼ਿਲੇ ਤੋਂ ਇੰਮੀਗਰੇਸ਼ਨ ਦੀਆਂ ਸਰਵਿਸਿਸ ਪ੍ਰਦਾਨ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਉਹਨਾਂ ਦੀਆਂ ਸ਼ਾਖਾਵਾਂ ਖੰਨਾ ,ਜਗਰਾਓਂ ,ਬਰਨਾਲਾ ਅਤੇ ਮੋਹਾਲੀ ਤੱਕ ਸਥਾਪਿਤ ਹੋ ਚੁੱਕੀਆਂ ਨੇ। ਉਹਨਾਂ ਕਿਹਾ ਕਿ  ਮਿਹਨਤੀ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਉਚੇਰੀ ਪੜਾਈ ਕਰਨ ਲਈ ਆਸਟਰੇਲੀਆ ਅਤੇ ਕਨੇਡਾ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਸਫ਼ਲਤਾ ਪੂਰਵਕ ਭੇਜਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਇੰਮੀਗਰੇਸ਼ਨ ਤੋਂ ਇਲਾਵਾ ਆਈਲਜ਼ ਦੀਆਂ ਕਲਾਸਾਂ ਰਾਹੀਂ ਵਿਦਿਆਰਥੀਆਂ ਦੀ ਅਗਰੇਜ਼ੀ ਵਿਸ਼ੇ ’ਤੇ ਪਕੜ ਮਜਬੂਤ ਬਣਾਉਣ ਲਈ ਆਧੁਨਿਕ ਤਕਨੀਕ ਨਾਲ ਉਹਨਾਂ ਨੂੰ ਘਰ ਪਰੈਕਟਿਸ ਲਈ ਐਕਸਟਰਾ ਮਟੀਰੀਅਲ ਮੁਹੱਈਆ ਕਰਵਾ ਰਹੇ ਹਨ ਜਿਸ ਸਦਕਾ ਵਿਦਿਆਰਥੀ ਆਈਲਜ਼ ਵਿਚੋਂ ਵਧੀਆ ਬੈਂਡ ਪ੍ਰਾਪਤ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ । 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।