ਕੈਪਟਨ ਸਰਕਾਰ ਆਪਣੇ 18 ਮਹੀਨਿਆਂ ਦੇ ਕਾਰਜਕਾਲ ‘ਚ ਪੂਰੀ ਤਰਾਂ ਰਹੀ ਫੇਲ੍ਹ: ਬੀਬੀ ਅਮਨਦੀਪ ਕੌਰ

ਫਤਿਹਗੜ੍ਹ ਪੰਜਤੂਰ,10 ਅਕਤੂਬਰ(ਰਾਜਵਿੰਦਰ ਸਿੰਘ ): ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਬਲਾਕ ਸੰਮਤੀ ਦੀ ਚੋਣ ਲੜ ਚੁੱਕੇ ਬੀਬੀ ਅਮਨਦੀਪ ਕੌਰ ਕੜਾਹੇ ਵਾਲਾ ਨੇ ਕਾਂਗਰਸ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੂਰੀ ਤਰਾਂ ਫੇਲ੍ਹ ਰਹੀ ਹੈ ਅਤੇ ਸੱਤਾ ‘ਚ ਆ ਕੇ ਸਰਕਾਰ ਨੇ ਆਪਣਾ ਇੱਕ   ਵੀ ਵਾਅਦਾ ਪੂਰਾ ਨਹੀਂ ਕੀਤਾ । ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦਾ ਕਰਜ਼ ਤਾਂ ਕੀ ਮੁਆਫ  ਕਰਨਾ ਸੀ ਸਗੋਂ ਕਿਸਾਨ ਆਪਣੇ ਕਰਜ਼ ਮੁਆਫੀ ਦੇ ਚੱਕਰ ‘ਚ ਡਿਫਾਲਟਰ ਹੋ ਗਏ ਨੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸੋਹ ਖਾ ਕੇ ਸਰਕਾਰ ਬਣਾਈ ਹੈ । ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪਹਿਲਾਂ ਤੋਂ ਚੱਲ ਰਹੇ ਵਿਕਾਸ ਕਾਰਜ ਰੋਕ ਦਿੱਤੇ ਹਨ ।