ਲੁਧਿਆਣਾ ਦੀ ਹੌਜ਼ਰੀ ‘ਚ ਅੱਗ ਲੱਗਣ ਕਾਰਨ ਚਾਰ ਕਾਮਿਆਂ ਦੀ ਮੌਤ ,ਸੇਫਟੀ ਪ੍ਰਬੰਧ ਨਾ ਹੋਣ ਕਾਰਨ ਵਾਪਰਿਆ ਇਹ ਹਾਦਸਾ

ਲੁਧਿਆਣਾ, 10 ਅਕਤੂਬਰ (ਪੱਤਰ ਪਰੇਰਕ): ਅੱਜ ਤੜਕਸਾਰ ਲੁਧਿਆਣਾ ‘ਚ ਚਾਰ ਮੰਜ਼ਿਲਾ ਨਿੱਜੀ ਹੌਜ਼ਰੀ ਦੀ ਇਕਾਈ ‘ਚ ਅੱਗ ਲੱਗਣ ਨਾਲ ਚਾਰ ਕਾਮਿਆਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਕਰੀਬ ਸਾਢੇ ਚਾਰ ਵਜੇ ਪੁਲਿਸ ਨੂੰ ਕਾਲੜਾ ਨਿਟਵੀਅਰ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ‘ਤੇ ਫਾਇਰ ਬਿ੍ਰਗੇਡ ਦੀਆਂ ਪੰਜ ਗੱਡੀਆਂ ਘਟਨਾ ਵਾਲੇ  ਸਥਾਨ ‘ਤੇ ਪਹੁੰਚ ਗਈਆਂ ਤੇ ਕਰੀਬ ਸਾਢੇ ਛੇ ਵਜੇ ਅੱਗ ਤੇ ਪੂਰੀ ਤਰਾਂ ਕਾਬੂ ਪਾ ਲਿਆ ਗਿਆ । ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ‘ਚ ਲੱਗੀ ਅੱਗ ਦੇ ਧੂੰਏ ਦੇ ਫੈਲਣ ਨਾਲ ਕਾਮਿਆਂ ਦਾ ਸਾਹ ਘੁਟ ਗਿਆ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।  ਉਹਨਾਂ ਦੱਸਿਆ ਕਿ ਫੈਕਟਰੀ ਤੋਂ ਬਾਹਰ ਆਉਣ ਦਾ ਕੋਈ ਹੋਰ ਰਸਤਾ ਨਾ ਹੋਣ ਕਾਰਨ ਸੇਫਟੀ ਦੇ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਦੱਸਿਆ ਕਿ ਮਾਲਿਕਾਂ ਮੁਤਾਬਕ ਫੈਕਟਰੀ ‘ਚ ਰਾਤ ਨੂੰ ਵੀ ਕੰਮ ਚੱਲਦਾ ਸੀ ਤੇ ਮਰਨ ਵਾਲੇ ਕਾਮੇਂ ਰਾਤ ਦੀ ਡਿੳੂਟੀ ’ਤੇ ਸਨ।