ਸੜਕ ਹਾਦਸੇ ‘ਚ ਏ ਐੱਸ ਆਈ ਗੁਲਜ਼ਾਰ ਸਿੰਘ ਦੀ ਮੌਤ ,ਮਹਿਣਾ ਥਾਣਾ ਵਿਖੇ ਸਨ ਤੈਨਾਤ

ਮੋਗਾ,9 ਅਕਤੂਬਰ(ਜਸ਼ਨ): ਅੱਜ ਦੇਰ ਸ਼ਾਮ ਮੋਗਾ ਜੀ ਟੀ ਰੋਡ ’ਤੇ ਹੋਏ ਸੜਕ ਹਾਦਸੇ ਦੌਰਾਨ ਮਹਿਣਾ ਥਾਣਾ ’ਚ ਤੈਨਾਤ ਏ ਐੱਸ ਆਈ ਗੁਲਜ਼ਾਰ ਸਿੰਘ ਦੀ ਮੌਤ ਹੋ ਗਈ । ਉਹ  ਅੱਜ ਸ਼ਾਮ 7.30 ਵਜੇ ਦੇ ਕਰੀਬ ਮਹਿਣੇ ਥਾਣੇ ਤੋਂ ਵਾਪਸ ਮੋਗਾ ਆ ਰਹੇ ਸਨ ਕਿ ਬਿੱਗ ਬੈਨ ਹੋਟਲ ਦੇ ਨੇੜੇ ਮੇਨ ਜੀ ਟੀ ਰੋਡ ’ਤੇ ਇਕ ਟਰੱਕ ਨੇ ਉਹਨਾਂ ਨੂੰ ਲਪੇਟ ਵਿਚ ਲੈ ਲਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ । ਸਿਰ ,ਮੂੰਹ ਅਤੇ ਜਬਾੜੇ ’ਤੇ ਸੱਟਾਂ ਹੋਣ ਕਾਰਨ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਘਟਨਾ ਦਾ ਪਤਾ ਚਲਦਿਆ ਹੀ ਡੀਐਸਪੀ ਕੇਸਰ ਸਿੰਘ, ਥਾਣਾ ਸਿਟੀ ਵਨ ਦੇ ਮੁਖੀ ਗੁਰਪ੍ਰੀਤ ਸਿੰਘ ਅਤੇ ਹੋਰ ਪੁਲਿਸ ਮੁਲਾਜਿਮ ਹਸਪਤਾਲ ਪੁਜੇ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਜਾਣਕਾਰੀ ਮੁਤਾਬਕ ਉਹ ਸ਼ਹੀਦ ਭਗਤ ਸਿੰਘ ਨਗਰ ਵਾਰਡ ਨੰਬਰ ਦੇ ਵਾਸੀ ਹਨ ਅਤੇ ਉਹਨਾਂ ਦੇ ਦੋ ਪੁੱਤਰ ਹਨ ਜਿਹਨਾਂ ਵਿਚੋਂ ਇਕ ਵਿਦੇਸ਼ ਵਿਚ ਪੜਦਾ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ