ਬਾਦਲ ਦਲੀਆਂ ਵੱਲੋਂ ਪਟਿਆਲਾ ਰੈਲੀ ਵਿੱਚ ਦਿੱਤੇ ਭਾਸ਼ਣ ਦੌਰਾਨ ਪ੍ਰੈੱਸ ਦੀ ਆਜ਼ਾਦੀ ਤੇ ਕੀਤਾ ਤਿੱਖਾ ਹਮਲਾ : ਜਥੇਦਾਰ ਦਾਦੂਵਾਲ ,,,,,, ਮੀਡੀਆ ਦੀ ਅਜਾਦੀ ਤੇ ਕੋਈ ਹਮਲਾ ਨਹੀਂ ਕਰ ਸਕਦਾ : ਧਿਆਨ ਸਿੰਘ ਮੰਡ
ਜੈਤੋ, (ਮਨਜੀਤ ਸਿੰਘ ਢੱਲਾ) -ਬਰਗਾੜੀ ਦੀ ਦਾਣਾ ਮੰਡੀ ਵਿੱਚ ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਪਿਛਲੇ 131ਦਿਨਾਂ ਤੋਂ ਬੇਅਦਬੀ ਦੇ ਇਨਸਾਫ਼ ਲਈ ਮੋਰਚਾ ਜਾਰੀ ਹੈ ।ਅੱਜ 131ਵੇਂ ਦਿਨ ਤੇ ਆਪਣਾ ਸਮਰਥਣ ਦੇਣ ਪੁੱਜੇ ਸੰਤ ਮਹਾਂਪੁਰਸ਼ਾਂ ਧਾਰਮਿਕ ਰਾਜਨੀਤਕ ਆਗੂਆਂ ਅਤੇ ਸਿੱਖ ਸੰਗਤਾਂ ਦਾ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਭਰਵਾਂ ਸੁਆਗਤ ਕੀਤਾ ।ਰੋਜ਼ਾਨਾ ਦੀ ਤਰ੍ਹਾਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਅਸੀਂ ਬੇਅਦਬੀ ਦੇ ਇਨਸਾਫ ਲਈ ਪਿਛਲੇ 131ਦਿਨਾਂ ਤੋਂ ਬੈਠੇ ਹਾਂ ਤੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਸਾਂਤਮਈ ਬੈਠ ਕੇ ਬੇਅਦਬੀ ਦਾ ਇਨਸਾਫ਼ ਮੰਗਦੇ ਹਾਂ, ਕਿਸੇ ਤਰ੍ਹਾਂ ਦੀ ਕੋਈ ਸਿਆਸਤ ਜਾਂ ਰਾਜਨੀਤੀ ਨਹੀਂ ਕਰ ਰਹੇ। ਜੋ ਸਾਡੇ ਸਮਰਥਨ ਵਿੱਚ ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆ ਰਹੇ ਹਨ , ਉਨ੍ਹਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇੱਥੋਂ ਬੜੇ ਹੀ ਸਾਫ਼ ਨੀਅਤ ਦੇ ਨਾਲ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਿਚ ਸਾਡਾ ਸਮਰਥਨ ਕਰੋ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਤੇ ਰਾਜਨੀਤੀ ਕਰਨ ਵਾਲ਼ਾ ਕੋਈ ਵੀ ਸ਼ਖ਼ਸ ਪਰਮਾਤਮਾ ਦੀ ਦਰਗਾਹ ਵਿਚ ਬਖ਼ਸ਼ਿਆ ਨਹੀਂ ਜਾਵੇਗਾ ਚਾਹੇ ਓਹ ਬਾਦਲ ਦਲੀਏ ਜਾ ਕੈਪਟਨ ਕੇ ਜਾਂ ਕੋਈ ਹੋਰ ਹੋਣ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਿਬੇੜਾ ਹੋਵੇਗਾ ।ਇਨ੍ਹਾਂ ਸ਼ਬਦਾ ਪ੍ਰਗਟਾਵਾ ਇੰਨਸਾਫ ਮੋਰਚੇ ਵਿੱਚ ਜਥੇਦਾਰ (ਦਾਦੂਵਾਲ) ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ 7 ਅਕਤੂਬਰ ਦੀ ਪਟਿਆਲਾ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ ਅਤੇ ਬੀਬੀ ਜਗੀਰ ਕੌਰ ਵੱਲੋਂ ਜਿਸ ਤਰ੍ਹਾਂ ਸਿੱਧੇ ਤੌਰ ਤੇ ਕੁੱਝ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ ਉਹ ਸਿੱਧੇ ਤੌਰ ਤੇ ਪ੍ਰੈੱਸ ਦੀ ਆਜ਼ਾਦੀ ਤੇ ਹਮਲਾ ਹੈ । ਉਨ੍ਹਾਂ ਕਿਹਾ ਕਿ ਬਾਦਲ ਦਲ ਕੇਵਲ ਬਾਦਲ ਪੱਖੀ ਨਿਉਜ ਚੈਨਲਾਂ ਵਾਗੂੰ ਆਪਣੇ ਗੁਣ ਗੁਆਉਣਾਂ ਚਾਹੁੰਦਾ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਸੁਣਨਾ ਨਹੀਂ ਚਾਹੁੰਦਾ ਪਰ ਇਹ ਸੰਭਵ ਨਹੀਂ ਹੈ । ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਪੂਰੀ ਆਜ਼ਾਦੀ ਦੇ ਨਾਲ ਹਰ ਗੱਲ ਨੂੰ ਦੁਨੀਆ ਦੇ ਸਾਹਮਣੇ ਰੱਖ ਸਕਦਾ ਹੈ । ਇਸ ਮੌਕੇ ਜੱਥੇਦਾਰ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਮੀਡੀਆ ਦੀ ਅਜਾਦੀ ਨੂੰ ਕੋਈ ਦਬਾ ਨਹੀਂ ਸਕਦਾ ਅਤੇ ਲੋਕ ਹਿਤ ਲਈ ਅਜ਼ਾਦ ਹੈ ਅਤੇੇ ਕੋਈ ਵੀ ਅਖ਼ਬਾਰ ਜਾਂ ਟੀ ਵੀ ਚੈਨਲ ਕਿਸੇ ਦੀ ਕਿਰਦਾਰਕੁਸ਼ੀ ਕਰਦਾ ਗਲਤ ਖਬਰਾਂ ਦਿਖਾਉਂਦਾ ਹੈ ਤਾਂ ਅਦਾਲਤ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਸਿੱਧੇ ਤੌਰ ਤੇ ਇਸ ਤਰ੍ਹਾਂ ਮੀਡੀਆ ਨੂੰ ਧਮਕੀਆਂ ਦੇਣੀਆਂ ਬਿਲਕੁਲ ਗਲਤ ਹੈ । ਲੋਕਾਂ ਵੱਲੋਂ ਨਕਾਰੇ ਹੋਏ ਸੁਖਬੀਰ, ਸਿਕੰਦਰ ਜਾਂ ਜਾਗੀਰ ਕੌਰ ਵਰਗਿਆਂ ਦੇ ਵੱਸ ਨਹੀਂ ਹੈ ।ਇੰਨਾਂ ਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ ।ਉਨ੍ਹਾਂ ਨੇ ਕਿਹਾ ਕਿ ਜਿੰਨਾ ਆਗੂਆਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਉਨ੍ਹਾਂ ਨੂੰ ਹੁਣ ਘਰੇ ਬਹਿ ਕੇ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਨਾ ਕਿ ਇਸ ਤਰ੍ਹਾਂ ਮੀਡੀਆ ਨੂੰ ਧਮਕੀਆਂ ਦੇਣੀਆਂ ਚਾਹੀਦੀਆਂ ਹਨ । ਇਸ ਮੌਕੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਅੱਜ ਸ਼ਹੀਦੀ ਦਿਹਾੜੇ ਤੇ ਜਥੇਦਾਰ ਦਾਦੂਵਾਲ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਸਾਡੀ ਕੌਮ ਦੇ ਮਹਾਨ ਸ਼ਹੀਦ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ ।ਇਹੋ ਜਹੇ ਕੌਮੀ ਯੋਧਿਆਂ ਦਾ ਅਸੀਂ ਕਦੇ ਵੀ ਦੇਣਾ ਨਹੀਂ ਦੇ ਸਕਦੇ ।ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ ,ਬਾਬਾ ਮੋਹਨ ਦਾਸ ਬਰਗਾੜੀ ਵਾਲੇ ,ਬਾਬਾ ਗੁਰਪਿਆਰ ਸਿੰਘ ਸੇਮਿਆਂ ਵਾਲੇ ,ਗਿਆਨੀ ਕੁਲਵਿੰਦਰ ਸਿੰਘ ਭੋਗਪੁਰ, ਬਾਬਾ ਰਾਜਾਰਾਜ ਸਿੰਘ ਮਾਲਵਾ ਤਰਨਾ ਦਲ ,ਨਿਹੰਗ ਸਿੰਘ, ਬਾਬਾ ਗੁਰਜੰਟ ਸਿੰਘ, ਦਲ ਭਾਈ ਰੂਪ ਚੰਦ ,ਬਾਬਾ ਕੁਲਵੰਤ ਸਿੰਘ ਸਾਬਰੀ, ਸਰਪੰਚ ਤੀਰਥ ਸਿੰਘ ਸਿੰਘਾਂਵਾਲਾ, ਪ੍ਰਧਾਨ ਗੁਰਚਰਨ ਸਿੰਘ ਕਟਾਰ ਸਿੰਘ ਵਾਲਾ, ਸਰਪੰਚ ਹਰਨੇਕ ਸਿੰਘ ਝਬੇਲਵਾਲੀ, ਸਰਪੰਚ ਸੁਖਦੇਵ ਸਿੰਘ ,ਜਥੇਦਾਰ ਮੰਦਰ ਸਿੰਘ, ਵਾਂਦਰ ਬੁੱਢਾ ਦਲ ਜਥੇਦਾਰ ਜਲੌਰ ਸਿੰਘ ,ਗੋਬਿੰਦ ਸਿੰਘ ਮੌੜ ਨਾਭਾ, ਸੁਖਦੇਵ ਸਿੰਘ ਡੱਲੇਵਾਲਾ, ਬੋਹੜ ਸਿੰਘ ਭੁੱਟੀਵਾਲਾ ,ਗੁਰਸੇਵਕ ਸਿੰਘ ਤਖਤੂਪੁਰਾ, ਦਿਲਬਾਗ ਸਿੰਘ ਬਾਘਾ, ਬੱਲਮ ਸਿੰਘ ਖੋਖਰ ,ਜਗਦੀਪ ਸਿੰਘ ਭੁੱਲਰ ,ਬਲਕਰਨ ਸਿੰਘ ਮੰਡ, ਜਸਪ੍ਰੀਤ ਸਿੰਘ ਬਹਿਣੀਵਾਲ, ਮੱਖਣ ਸਿੰਘ ਮੱਲਵਾਲਾ ਵੀ ਹਾਜਰ ਸਨ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।
Attachments area