‘ਮਿਸ਼ਨ ਤੰਦਰੁਸਤ ਪੰਜਾਬ‘ ਨੂੰ ਸਮਰਪਿਤ ਜ਼ਿਲਾ ਪੱਧਰੀ ਖੇਡ ਮੁਕਾਬਲੇ 15 ਤੋ 23 ਅਕਤ੍ਵਬਰ ਤੱਕ ਕਰਵਾਏ ਜਾਣਗੇ-ਜ਼ਿਲਾ ਖੇਡ ਅਫ਼ਸਰ

ਮੋਗਾ 9 ਅਕਤੂਬਰ: (ਜਸ਼ਨ)-‘ਮਿਸ਼ਨ ਤੰਦਰੁਸਤ ਪੰਜਾਬ‘ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਜ਼ਿਲਾ ਪੱਧਰੀ ਅੰਡਰ-14 ਸਾਲ, 18 ਸਾਲ ਅਤੇ 25 ਸਾਲ (ਲੜਕੇ-ਲੜਕੀਆਂ) ਦੇ ਖੇਡ  ਮੁਕਾਬਲੇ ਬਲੂਮਿੰਗ ਬਡਜ਼ ਸਕੂਲ ਮੋੋਗਾ, ਗੁਰੂ ਨਾਨਕ ਕਾਲਜ ਮੋੋਗਾ ਅਤੇ ਹਾਕੀ ਦੇ ਮੈਚ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਜਾਣਗੇ।    ਇਹ ਪ੍ਰਗਟਾਵਾ ਜ਼ਿਲਾ ਖੇਡ ਅਫ਼ਸਰ ਮੋਗਾ ਬਲਵੰਤ ਸਿੰਘ ਨੇ ਅੱਜ ਇਨਾਂ ਖੇਡ ਮੁਕਾਬਲਿਆਂ ਲਈ ਖੇਡ ਮੈਦਾਨ ਦਾ ਮੁਆਇਨਾ ਕਰਨ ਸਮੇਂ ਕੀਤਾ। ਇਸ ਮੌਕੇ ਉਨਾਂ ਦੇ ਨਾਲ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਇੰਦਰਪਾਲ ਸਿੰਘ ਢਿੱਲੋਂ, ਜਗਵੀਰ ਸਿੰਘ ਐਥਲੈਟਿਕਸ ਕੋਚ, ਹਰਭਜਨ ਸਿੰਘ ਕੁਸ਼ਤੀ ਕੋਚ, ਨਵਤੇਜ ਸਿੰਘ ਫੁੱਟਬਾਲ ਕੋਚ, ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ, ਅਤੇ ਪੰਕਜ ਖੁਰਾਣਾ ਆਦਿ ਮੌਜੂਦ ਸਨ। ਇਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆ ਬਲਵੰਤ ਸਿੰਘ ਜ਼ਿਲਾ ਖੇਡ ਅਫ਼ਸਰ  ਨੇ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਦੌਰਾਨ ਪਹਿਲੀਆਂ ਤਿੰਨ ਪੁਜ਼ੀਸਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਤਕਸੀਮ ਕੀਤੇ ਜਾਣਗੇ। ਇਨਾਂ ਟੀਮਾਂ ਵਿੱਚੋਂ ਹੀ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ/ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀਉਨਾਂ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਵਰਗ ਦੇ ਖੇਡ ਮੁਕਾਬਲੇ ਮਿਤੀ 15 ਅਤੇ 16 ਅਕਤੂਬਰ, 2018 ਨੂੰ, 18 ਸਾਲ ਤੋਂ ਘੱਟ ਉਮਰ ਵਰਗ ਦੇ ਮਿਤੀ 17 ਤੇ 18 ਅਕਤੂਬਰ ਅਤੇ 25 ਸਾਲ ਤੋਂ ਘੱਟ ਉਮਰ ਵਰਗ ਦੇ ਮਿਤੀ 22 ਤੇਂ 23 ਅਕਤੂਬਰ, 2018 ਨੂੰ ਕਰਵਾਏ ਜਾਣਗੇ। ਉਨਾਂ ਇਹ ਵੀ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਵਰਗ ਦੇ ਖੇਡ ਮੁਕਾਬਲਿਆਂ ਲਈ ਜਨਮ ਮਿਤੀ 01-01-2005 ਜਾਂ ਇਸ ਤੋ ਬਾਅਦ ਦੀ ਹੋੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਵਰਗ ਲਈ ਜਨਮ ਮਿਤੀ 01-01-2001 ਜਾਂ ਇਸ ਤੋ ਬਾਅਦ ਅਤੇ 25 ਸਾਲ ਤੋਂ ਘੱਟ ਉਮਰ ਵਰਗ ਦੇ ਖੇਡ ਮੁਕਾਬਲਿਆਂ ਲਈ ਜਨਮ ਮਿਤੀ 01-01-1994  ਜਾਂ ਇਸ ਤੋੋ ਬਾਅਦ ਦੀ ਹੋੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਖਿਡਾਰੀਆਂ ਕੋਲ ਜਨਮ ਮਿਤੀ ਦਾ ਸਬੂਤ ਅਸਲ ਸਰਫਟੀਫਿਕੇਟ ਅਤੇ ਆਧਾਰ ਕਾਰਡ ਦਾ ਹੋਣਾ ਜ਼ਰੂਰੀ ਹੈ। ਖਿਡਾਰੀ ਸਿਰਫ ਮੋਗਾ ਜਿਲੇ ਦਾ ਜੰਮਪਲ ਅਤੇ ਸਕੂਲਾਂ ਵਿੱਚ ਪੜਦੇ ਹੋਣ। ਉਨਾਂ ਦੱਸਿਆ ਕਿ  ਇਸ ਤੋੋਂ ਇਲਾਵਾ ਇਨਾਂ ਮੁਕਾਬਲਿਆ ਦੌਰਾਨ ਖਿਡਾਰੀਆਂ ਨੂੰ ਖੁਰਾਕ/ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ  ਦਫ਼ਤਰ ਜ਼ਿਲਾ ਖੇਡ ਅਫ਼ਸਰ ਮੋਗਾ ਦੇ ਈ.ਮੇਲ disttgamesmoga@gmail.com  ‘ਤੇ ਹੋਵੇਗੀ। ਉਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਖਿਡਾਰੀ ਨਿਰਧਾਰਤ ਪ੍ਰੋਫ਼ਾਰਮੇ ਜਿਸ ਵਿੱਚ ਲੜੀ ਨੰ:, ਖੇਡ ਦਾ ਨਾਂ, ਖਿਡਾਰੀ ਦਾ ਨਾਮ, ਪਿਤਾ ਦਾ ਨਾਮ,    ਜਨਮ ਮਿਤੀ ਅਤੇ ਪੱਕਾ ਪਤਾ ਦਰਜ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਦੀ ਮਾਰਚ ਪਾਸਟ ਤੇ ਉਦਘਾਟਨੀ ਸਮਾਰੋਹ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ 15 ਅਕਤੂਬਰ ਨੂੰ ਸਵੇਰੇ 10.00 ਵਜ਼ੇ ਹੋਵੇਗਾ। ਉਨਾਂ ਕਿਹਾ ਕਿ ਚਾਹਵਾਨ ਖਿਡਾਰੀ/ਖਿਡਾਰਨਾਂ ਇਨਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹਨ।