ਉੱਘੇ ਸਮਾਜਸੇਵੀ ਦਿਨੇਸ਼ ਸ਼ਰਮਾ ਵੱਲੋਂ ਰਾਮਬਾਗ ’ਚ ਪੌਦੇ ਲਾਉਣ ਦੀ ਸ਼ੁੁਰੂਆਤ

ਕੋਟਕਪੂਰਾ, 9 ਅਕਤੂਬਰ (ਜਸ਼ਨ) :- ‘ਨਵੀਂ ਸੋਚ ਨਵੀਂ ਜ਼ਿੰਦਗੀ’ ਵੈਲਫੇਅਰ ਸੁਸਾਇਟੀ ਨੇ ਸਰਪ੍ਰਸਤ ਜੈ ਪ੍ਰਕਾਸ਼, ਪ੍ਰਧਾਨ ਨਰੇਸ਼ ਬਾਬਾ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਰਾਮਬਾਗ ਵਿੱਚ ਹਾਥੀ ਵਾਲੇ ਪਾਰਕ ਨੂੰ ਸੁੰਦਰ ਬਣਾਉਣ ਦਾ ਬੀੜਾ ਚੁੱਕਿਆ। ਇਸ ਲਈ ਉਨਾ ਨੇ ਵਾਤਾਵਰਣ ਪ੍ਰਤੀ ਸ਼ਹਿਰ ਨੂੰ ਜਾਗਰੂਕ ਕਰਵਾਉਣ ਲਈ ਅਤੇ ਚੰਗੀ ਸੋਚ ਪੈਦਾ ਕਰਨ ਲਈ, ਉਕਤ ਪਾਰਕ ਵਿੱਚ ਲੋਕਾਂ ਨੂੰ ਜਨਮ ਦਿਨ, ਵਿਆਹ ਦੀ ਵਰੇਗੰਢ, ਨਵਜਨਮੇ ਬੱਚੇ ਦੇ ਜਨਮ ਦੀ ਖੁਸ਼ੀ, ਵਿਆਹ ਜਾਂ ਕਿਸੇ ਦੁਕਾਨ ਦਾ ਮਹੂਰਤ ਆਦਿ ਖੁਸ਼ੀ ਵਾਲੇ ਪੋ੍ਰਗਰਾਮਾ ’ਤੇ ਲੋਕਾਂ ਨੂੰ ਹਾਥੀ ਵਾਲੇ ਗਰਾਉਂਡ ’ਚ ਫੱਲਦਾਰ, ਫੁੱਲਦਾਰ ਜਾਂ ਛਾਂਦਾਰ ਬੂਟੇ ਲਾਉਣ ਦੀ ਅਪੀਲ ਕੀਤੀ। ਸੰਸਥਾ ਨੇ ਸਥਾਨਕ ਮੁਕਤਸਰ ਰੋਡ ’ਤੇ ਸਥਿੱਤ ਗੋਦਾਮਾਂ ਦੇ ਸਾਹਮਣੇ ਇਕ ਨਰਸਰੀ ਦੇ ਮਾਲਕ ਨਾਲ ਗੱਲਬਾਤ ਕੀਤੀ ਅਤੇ ਨਰਸਰੀ ਵਾਲੇ ਨੇ 30 ਰੁਪਏ ਬੂਟਾ ਫਾਈਕਸ ਰਾਮਬਾਗ ਲਈ ਦੇਣ ਦਾ ਵਾਅਦਾ ਕੀਤਾ। ਸੰਸਥਾ ਦੇ ਪੈ੍ਰਸ ਸਕੱਤਰ ਪ੍ਰਦੀਪ ਮਿੱਤਲ ਨੇ ਦੱਸਿਆ ਕਿ ਲਾਗਤ ਮੁੱਲ ਅਰਥਾਤ ਘੱਟ ਕੀਮਤ ’ਤੇ ਉਕਤ ਬੂਟਾ ਦੇਣ ਦਾ ਵਾਅਦਾ ਕਰਦਿਆਂ ਨਰਸਰੀ ਦੇ ਮਾਲਕ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਕਿ ਅੱਜ ਅਜਿਹੀਆਂ ਹੋਰ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ। ਉਨਾ ਦੱਸਿਆ ਕਿ ਉੱਘੇ ਸਮਾਜਸੇਵੀ ਤੇ ਸਾਬਕਾ ਕੌਂਸਲਰ ਦਿਨੇਸ਼ ਸ਼ਰਮਾ ਨੇ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ ’ਚ ਆਪਣੇ ਦੋਵਾਂ ਪੁੱਤਰਾਂ ਸੁਮਿਤ ਸ਼ਰਮਾ ਅਤੇ ਅਮਿਤ ਸ਼ਰਮਾ ਸਮੇਤ ਪਰਿਵਾਰ ਨਾਲ ਸੰਸਥਾ ਦੇ ਸਮੂਹ ਮੈਂਬਰਾਂ ਅਤੇ ਰਾਮਬਾਗ ਕਮੇਟੀ ਦੇ ਅਹੁਦੇਦਾਰਾਂ ਦੀ ਹਾਜਰੀ ’ਚ 12 ਬੂਟੇ ਫਾਇਕਸ ਲਾ ਕੇ ਉਕਤ ਮੁਹਿੰਮ ਦੀ ਸ਼ੁਰੁੂਆਤ ਕੀਤੀ।