64ਵੀਆਂ ਪੰਜਾਬ ਸਕੂਲ ਹਾਕੀ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ

ਮੋਗਾ,8 ਅਕਤੂਬਰ(ਜਸ਼ਨ):64ਵੀਆਂ ਪੰਜਾਬ ਸਕੂਲ ਖੇਡ ਹਾਕੀ ਅੰਡਰ 14 ਸਾਲ ਲੜਕੇ ਜ਼ਿਲ੍ਹਾ ਮੋਗਾ ਵਿੱਚ ਸ਼ਾਨੌ ਸੌਕਤ ਨਾਲ ਸ਼ੁਰੂ ਹੋਈਆਂ।  ਜ਼ਿਲ੍ਹਾ ਸਿੱਖਿਆ ਅਫਸਰ ਮੋਗਾ ਸ੍ਰੀ ਪ੍ਰਦੀਪ ਕੁਮਾਰ ਵੱਲੋਂ ਖੇਡਾਂ ਦਾ ਰਸਮੀ ਉਦਘਾਟਨ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਤਖਾਣਵੱਧ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਅਤੇ ਵਿੰਗਾਂ ਦੀਆਂ 25 ਟੀਮਾਂ ਨੇ ਭਾਗ ਲਿਆ। ਪ੍ਰੋਗਰਾਮ ਦਾ ਅਗਾਜ ਸ਼ਬਦ ਕੀਰਤਨ ਨਾਲ ਹੋਇਆ ਅਤੇ ਇਸ ਤੋਂ ਬਾਅਦ ਖਿਡਾਰੀਆਂ ਵੱਲੋਂ ਪਰੇਡ ਕੀਤੀ ਗਈ।ਇਸ ਮੌਕੇ ਨਰਪਾਲਦੀਪ ਕੌਰ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਤਖਾਣਵੱਧ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਅਖਿਆ।

ਖਿਡਾਰੀਆਂ ਵੱਲੋਂ ਖੇਡ ਅਨੁਸ਼ਾਨ ਅਤੇ ਵਧੀਆ ਖੇਡ ਖੇਡਣ ਲਈ ਸੰਹੁ ਚੁੱਕੀ ਗਈ। ਸ੍ਰੀ ਪ੍ਰਦੀਪ ਕੁਮਾਰ ਵੱਲੋਂ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦਾ ਸੰਦੇਸ਼ ਦਿੱਤਾ ਅਤੇ 64ਵੀਆਂ ਪੰਜਾਬ ਸਕੂਲ ਖੇਡ ਹਾਕੀ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ। ਪਹਿਲਾਂ ਮੈਚ ਮਾਲਵਾ ਐਕਡਮੀ ਲੁਧਿਆਣਾ ਅਤੇ ਅਮਿ੍ਰਤਸਰ ਵਿੱਚ ਖੇਡਿਆ ਗਿਆ ਜੋ ਕਿ ਇੱਕ ਇੱਕ ਗੋਲ ਨਾਲ ਬਰਾਬਰ ਰਿਹਾ। ਸਪੋਰਟਸ ਸਕੂਲ ਘੁੱਦਾ ਅਤੇ ਬਰਨਾਲਾ ਵਿੱਚੋ ਘੁੱਦਾ 4-0 ਨਾਲ ਜੇਤੂ,ਤਰਨਤਾਰਨ ਤੇ ਫਿਰੋਜਪੁਰ ਵਿੱਚੋ ਤਰਨਤਾਰਨ 20-0 ਨਾਲ ਜੇਤੂ ਅਤੇ ਨਿੱਕੇ ਘੁੰਮਣ ਅਤੇ ਲੁਧਿਆਣਾ ਵਿੱਚੋਂ 2-1 ਨਾਲ ਨਿੱਕਾ ਘੁੰਮਣ ਜੇਤੂ ਰਿਹਾ। ਇਸ ਮੌਕੇ ਸ੍ਰੀ ਇੰਦਰਪਾਲ ਸਿੰਘ ਢਿੱਲੋਂ ਸਹਾਇਕ ਸਿੱਖਿਆ ਅਫਸਰ ਖੇਡਾਂ ਵੱਲੋਂ ਸਾਰੀਆਂ ਆਈਆਂ ਹੋਈਆਂ ਟੀਮਾਂ ਅਤੇ ਕੋਚਾਂ ਨੂੰ ਵਧੀਆ ਖੇਡ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਅੰਤ ਵਿੱਚ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਪਰਮਪ੍ਰੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।ਇਸ ਮੌਕੇ ਦਿਲਬਾਗ ਸਿੰਘ ਰਮਸਾ ਕੋਅਡੀਨੇਟਰ, ਪਿ੍ਰੰਸੀਪਲ ਸੁਨੀਤ ਇੰਦਰ ਸਿੰਘ, ਪਿ੍ਰੰਸੀਪਲ ਪਰਗਟ ਸਿੰਘ, ਪਿ੍ਰੰਸੀਪਲ ਗੁਰਬੀਰ ਕੌਰ ਡਾਲਾ, ਸਰਪੰਚ ਸ.ਕੁਲਵੰਤ ਸਿੰਘ,ਬਲਾਕ ਸਮੰਤੀ ਮੈਬਰ ਹਰਮਿੰਦਰ ਸਿੰਘ,ਗੁਰਪਿਆਰ ਸਿੰਘ,ਗੁਰਪ੍ਰੀਤ ਸਿੰਘ,ਦਵਿੰਦਰਪਾਲ ਸਿੰਘ,ਕਰਮਜੀਤ ਸਿੰਘ,ਨੱਛਤਰ ਸਿੰਘ,ਜਗਰਾਜ ਸਿੰਘ,ਦਲਜੀਤ ਸਿੰਘ,ਗੁਰਤੇਜ ਸਿੰਘ,ਹਰਪ੍ਰਤਾਪ ਸਿੰਘ ਸਿੱਧੂ,ਰਮਨਦੀਪ ਸਿੰਘ,ਕੈਪਟਨ ਸੁਰਜੀਤ ਸਿੰਘ,ਨੱਛਤਰ ਬਾਜਵਾ,ਦਰਸ਼ਨ ਸਿੰਘ,ਇਕਬਾਲ ਸਿੰਘ ਭੱਟੀ,ਬਲਦੇਵ ਸਿੰਘ,ਸੰਦੀਪ ਕੁਮਾਰ,ਜੁਗਰਾਜ ਸਿੰਘ ਆਦਿ ਹਾਜ਼ਰ ਸਨ।