ਮਾੳੂਂਟ ਲਿਟਰਾ ਜ਼ੀ ਸਕੂਲ ਤੇ ਲਿਟਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਮੁੱਖ ਡਾਕਘਰ ਦਾ ਦੌਰਾ

ਮੋਗਾ, 8 ਅਕਤੂਬਰ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਿਥਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਅਤੇ ਬੱੁਘੀਪੁਰਾ ਚੌਕ ਤੇ ਓਜ਼ੋਨ ਕੌਂਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਮੋਗਾ ਦੇ ਚੈਂਬਰ ਰੋਡ ਤੇ ਸਥਿਤ ਮੁੱਖ ਡਾਕਘਰ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰਾਨ ਪੋਸਟ ਆਫਿਸ ਦੇ ਕਰਮਚਾਰੀਆਂ ਨੇ ਬੱਚਿਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ। ਇਸ ਮੌਕੇ ਬੱਚਿਆਂ ਨੂੰ ਪੋਸਟ ਆਫਿਸ ਦੀ ਕਾਰਜ਼ਸ਼ੈਲੀ ਅਤੇ ਪੋਸਟਮੈਨ ਵੱਲੋਂ ਘਰ-ਘਰ ਚਿੱਠੀ ਲੈ ਜਾਣ ਸਬੰਧੀ ਜਾਣੰੂ ਕਰਵਾਇਆ ਗਿਆ।

 ਇਸ ਮੌਕੇ ਬੱਚਿਆਂ ਨੇ ਆਪਣਾ ਨਾਮ ਲਿਖ ਕੇ ਲਿਫਾਫੇ ਪੋਸਟ ਕਰਨ ਉਪੰਰਤ ਜਾਣਕਾਰੀ ਸਾਂਝੀ ਕੀਤੀ। ਸਕੂਲ ਦੇ ਚੇਅਰਮੈਨ ਅਨੁਜ ਗੁਪਤਾ, ਪਿ੍ਰੰਸੀਪਲ ਡਾ: ਨਿਰਮਲ ਧਾਰੀ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੇ ਅਜਿਹੇ ਨਿਵੇਕਲੇ ਵਿੱਦਿਅਕ ਟੂਰਾਂ ਦਾ ਮੰਤਵ ਬੱਚਿਆਂ ਨੂੰ ਰੋਜ਼ਮਰਾਂ ਦੇ ਕੰਮਾਂ ਬਾਰੇ ਜਾਗਰੂਕ ਕਰਵਾਉਣਾ ਹੈ ਇਸੇ ਤਹਿਤ ਅੱਜ ਉਹਨਾਂ ਨੂੰ ਡਾਕ ਘਰ ਵਿਚਲੀ ਕਾਰਜ਼ਸ਼ੈਲੀ ਬਾਰੇ ਜਾਣੂ ਕਰਵਾਇਆ ਗਿਆ ਹੈ, ਤਾਂ ਜੋ ਬੱਚਿਆਂ ਦੇ ਗਿਆਨ ਵਿਚ ਵਾਧਾ ਹੋ ਸਕੇ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅਜਿਹੇ ਵਿੱਦਿਅਕ ਟੂਰ ਅੱਗੇ ਵੀ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।