ਪਿਆਰਾ ਸਿੰਘ ਦਾਤਾ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ ,ਜੋਗਿੰਦਰ ਪਾਲ ਜੈਨ ਵੱਲੋਂ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਆਰਥਿਕ ਤੌਰ ਤੇ ਭੇਟ

ਮੋਗਾ,8 ਅਕਤੂਬਰ (ਜਸ਼ਨ):ਮੋਗਾ ਵਿਖੇ ਤੇਰਵਾਂ ਪਿਆਰਾ ਸਿੰਘ ਦਾਤਾ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਜੋਗਿੰਦਰ ਪਾਲ ਜੈਨ ਵੱਲੋਂ ਅਕਾਦਮੀ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ  ਭੇਟ ਕੀਤੀ ਗਈ।ਸਮਾਗਮ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਡਾ.ਫਕੀਰ ਚੰਦ ਸ਼ੁਕਲਾ, ਗੁਰਿੰਦਰ ਮਕਨਾ ਦੇ ਸਾਹਿਤਕ ਸਫਰ ਉੱਪਰ ਚਾਨਣਾ ਪਾਇਆ ਗਿਆ। ਉਪਰੰਤ ਹਰਪ੍ਰੀਤ ਮੋਗਾ ਵੱਲੋਂ ਤਰੰਨਮ ‘ਚ ਖੂਬਸੂਰਤ ਗੀਤ ਪੇਸ਼ ਕੀਤਾ ਗਿਆ। ਇਸਦੇ ਨਾਲ ਹੀ ਡਾ. ਪਰਮਜੀਤ ਸਿੰਘ ਢੀਂਗਰਾ ਵੱਲੋਂ ਖੰਡਤ ਹੋ ਰਿਹਾ ਪੰਜਾਬੀ ਹਾਸ-ਵਿਅੰਗ ਵਿਸ਼ੇ ਤੇ ਖੋਜ ਪੱਤਰ ਪੜਿਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰਪਾਲ ਜੈਨ ਸਾਬਕਾ ਵਿਧਾਇਕ ਮੋਗਾ, ਬਲਦੇਵ ਸਿੰਘ ਸੜਕਨਾਮਾ, ਬਲਦੇਵ ਅਜ਼ਾਦ ਮੁਕਤਸਰ, ਕੁਲਦੀਪ ਸਿੰਘ ਬੇਦੀ ਵੱਲੋਂ ਅਤੇ ਰਵੀ ਕਾਂਤ ਸ਼ੁਕਲਾ, ਬਲਜੀਤ ਰੈਨਾ ਜੰਮੂ ਵੱਲੋਂ ਵਿਅੰਗ ਵਿਧਾ ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ। ਉਪਰੰਤ ਉਕਤ ਅਕਾਦਮੀ ਪ੍ਰਬੰਧਕਾਂ ਵੱਲੋਂ ਵਿਅੰਗਕਾਰ ਡਾ.ਫਕੀਰ ਚੰਦ ਸ਼ੁਕਲਾ ਅਤੇ ਵਿਅੰਗਕਾਰ ਗੁਰਿੰਦਰ ਮਕਨਾ ਨੂੰ ਸਾਂਝੇ ਤੌਰ ਤੇ ਪਿਆਰਾ ਸਿੰਘ ਦਾਤਾ ਪੁਰਸਕਾਰ ਗਿਆਰਾਂ ਹਜ਼ਾਰ ਰੁਪਏ ਨਕਦ ਰਾਸ਼ੀ, ਯਾਦਗਾਰੀ ਸਨਮਾਨ ਚਿੰਨ੍ਹ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਬਲਦੇਵ ਸਿੰਘ ਅਜ਼ਾਦ ਮੁਕਤਸਰ ਨੂੰ ਕੁਲਦੀਪ ਸਿੰਘ ਬੇਦੀ ਸੰਪਾਦਕ ਅਸਲੀ ਮੀਰਜ਼ਾਦਾ ਵੱਲੋਂ ਛੇਵਾਂ ਅਸਲੀ ਮੀਰਜ਼ਾਦਾ ਪੁਰਸਕਾਰ ਜਿਸ ਵਿੱਚ 5100 ਨਕਦ ਰਾਸ਼ੀ, ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਬਲਦੇਵ ਸਿੰਘ ਅਜ਼ਾਦ ਦੇ ਸਾਹਿਤਕ ਸਫਰ ਉੱਪਰ ਅਤੇ ਮੈਗਜ਼ੀਨ ਮੀਰਜ਼ਾਦਾ ਦੀਆਂ ਸਾਹਿਤਕ ਪ੍ਰਾਪਤੀਆਂ ਉੱੋਪਰ ਚਾਨਣਾ ਪਾਇਆ ਗਿਆ।ਉਪਰੰਤ ਉਕਤ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਸਰਵਣ ਸਿੰਘ ਪਤੰਗ ਦੀ ਨਵੀਂ ਪੁਸਤਕ ‘ਹਿੰਮਤ’ ਕੇ.ਐਲ ਗਰਗ ਦੀਆਂ ਸੰਪਾਦਿਤ ਪੁਸਤਕ ‘ਵਿਅੰਗ-ਤਰੰਗ’ ਅਤੇ ਪਿਆਰਾ ਸਿੰਘ ਦਾਤਾ ਦੀ ਹੱਥ ਲਿਖਤ ਪੁਸਤਕ ‘ਚਾਹ ਪੀਓ ਜੀ’, ਜੋਧ ਸਿੰਘ ਮੋਗਾ ਦੀ ਪੁਸਤਕ ‘ਤੁਹਾਡੇ ਵਾਸਤੇ’ ਅਤੇ ਮੈਗਜ਼ੀਨ ਲੋਹਮਣੀ ਦੀ ਘੁੰਡ ਚੁਕਾਈ ਵੀ ਕੀਤੀ ਗਈ। ਉਪਰੰਤ ਹੋਏ ਕਵੀ ਦਰਬਾਰ ‘ਚ ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਜੰਗੀਰ ਖੋਖਰ, ਰਾਮਿੰਦਰ ਬੇਰੀ, ਜਸਵੀਰ ਸ਼ਰਮਾਂ ਦੱਦਾਹੂਰ, ਕੁਲਵੰਤ ਗਿੱਲ, ਸੰਦੀਪ ਝਾਂਬ, ਡਾ.ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਗੁਰਮੇਜ ਗੇਜਾ ਲੰਗੇਆਣਾ, ਅਮਰ ਘੋਲੀਆ, ਭੁਪਿੰਦਰ ਭਾਰਗਵ, ਡਾ.ਮੋਨੋਜੀਤ ਜੰਮੂ, ਲਾਲੀ ਕਰਤਾਰਪੁਰੀ, ਜਸਵੰਤ ਕੈਲਵੀ, ਐਮ.ਕੇ ਰਾਹੀ, ਸੋਢੀ ਸੱਤੋਵਾਲੀ, ਜੋਗੀਰਾਜ, ਗੁਰਮੇਲ ਚੰਦ ਨਵਾਂ, ਗੁਰਿੰਦਰ ਮਕਨਾ, ਜੋਗਿੰਦਰ ਸੰਧੂ, ਕੇ.ਸਾਧੂ ਸਿੰਘ, ਦਰਸ਼ਨ ਸਿੰਘ ਸੰਘਾ, ਸਰਵਨ ਪਤੰਗ ਮਾਣੂੰਕੇ, ਜੋਧ ਸਿੰਘ, ਪ੍ਰੇਮ ਕੁਮਾਰ, ਦਿਲਬਾਗ ਬੁੱਕਣਵਾਲਾ, ਗੁਰਮੇਲ ਸਿੱਧੂ,ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਸੁਰਜੀਤ ਸਿੰਘ, ਹਰਕੋਮਲ ਬਰਿਆਰ, ਸ਼ਤੀਸ਼ ਗੁਲਾਟੀ, ਕੁਲਦੀਪ ਸਿੰਘ ਬੇਦੀ, ਮਨੋਹਰ ਲਾਲ, ਰਜਿੰਦਰ ਵਰਮਾ, ਜੰਗ ਵਰਮਨ, ਪਰਦੀਪ ਕੌੜਾ, ਐਲ.ਐਮ ਮੋਲੜੀ, ਪ੍ਰਿੰਸੀਪਲ ਆਰ.ਕੇ ਸਹਿਗਲ, ਮਾਸਟਰ ਵਜ਼ੀਰ ਚੰਦ, ਰੁਮੇਸ਼ ਕੁਮਾਰ ਅਤੇ ਹੋਰ ਬਹੁਤ ਸਾਰੇ ਲੇਖਕਾਂ ਵੱਲੋਂ ਆਪੋ-ਆਪਣੀਆਂ ਕਲਮਾਂ ਦੇ ਕਲਾਮ ਪੇਸ਼ ਕੀਤੇ ਗਏ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA  MOGA’ ਇੰਸਟਾਲ ਕਰੋ ਜੀ ।