ਬਰਗਾੜੀ ਵਿਖੇ ਹੋਇਆ ਸੰਗਤਾਂ ਦਾ ਵਿਸ਼ਾਲ ਇਕੱਠ --ਮਾਮਲਾ- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ -ਬਰਗਾੜੀ ਇੰਨਸਾਫ ਮੋਰਚੇ 'ਚ ਸੁਖਪਾਲ ਖਹਿਰਾ, ਸਿਮਰਜੀਤ ਬੈਂਸ ,ਭਗਵੰਤ ਮਾਨ, 'ਤੇ ਆਪ ਆਗੂਆਂ ਨੇ ਬਾਦਲ ਪਰਿਵਾਰ ਨੂੰ ਲਿਆ ਨਿਸ਼ਾਨੇ ਤੇ ,ਬਰਗਾੜੀ ਇੰਨਸਾਫ ਮੋਰਚੇ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ : ਮੰਡ,ਦਾਦੂਵਾਲ

ਜੈਤੋ, 7 ਅਕਤੂਬਰ (ਮਨਜੀਤ ਸਿੰਘ ਢੱਲਾ)- ਪਿਛਲੇ 129 ਦਿਨਾਂ ਤੋਂ ਚੱਲ ਰਹੇ ਬਰਗਾੜੀ ਇੰਨਸਾਫ ਮੋਰਚੇ ਦੇ ਦੌਸ਼ੀਆਂ ਨੂੰ ਸਜਾਵਾ ਦਵਾਉਣ ਲਈ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸਰਬੱਤ ਖਾਲਸੇ ਦੀ ਅਗਵਾਈ ਹੇਠ ਚਲ ਰਹੇ ਇੰਨਸਾਫ ਮੋਰਚੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜਾਵਾ ਦਵਾਉਣ ਅੱਜ ਫਿਰ ਸੰਗਤਾਂ ਦਾ ਵਿਸ਼ਾਲ ਇਕੱਠ ਬਰਗਾੜੀ ਦੀ ਦਾਣਾ ਵਿਖੇ ਹੋਇਆ। ਅੱਜ ਕੋਟਕਪੂਰਾ ਤੋਂ ਬਰਗਾੜੀ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ  ਸੁਖਪਾਲ ਸਿੰਘ ਖਹਿਰਾ,ਸਿਮਰਜੀਤ ਸਿੰਘ ਬੈਂਸ,ਕੰਵਰ ਸੰਧੂ, ਬਰਗਾੜੀ ਇੰਨਸਾਫ ਮੋਰਚੇ ਵਿੱਚ ਪਹੁੰਚੇ ਸੰਗਤਾਂ ਦੇ ਠਾਠਾ ਮਾਰਦੇ ਵਿਸ਼ਾਲ ਇਕੱਠ ਨੂੰ  ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ,ਭਗਵੰਤ ਮਾਨ, ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸਿੰਘਾਂ ਦੀ ਰਿਹਾਈ ਤੇ ਬਹਿਬਲ ਕਲਾਂ ਵਿੱਚ ਨਿਰਦੋਸ਼ ਸਿੱਖਾਂ ਉਪਰ ਚਲਾਈਆਂ ਨਜਾਇਜ਼ ਪੁਲਿਸ ਵੱਲੋਂ ਗੋਲੀਆਂ ਵਿੱਚ ਜੋ ਸਿੰਘ ਸ਼ਹੀਦ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਇੰਨਸਾਫ ਨਹੀਂ ਅੱਜ ਤੱਕ ਨਹੀਂ   ਮਿਲਿਆ। ਅੱਜ ਬਰਗਾੜੀ ਇੰਨਸਾਫ ਮੋਰਚੇ ਵਿੱਚ ਪਹੁੰਚ ਕੇ ਇੰਨਸਾਫ ਦੀ ਮੰਗ ਕਰਦੇ ਹੋਏ ਕਿਹਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ  ਇਸ ਘਟਨਾਵਾਂ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਦੌਸ਼ੀ ਠਹਿਰਾਇਆ ਹੈ ।ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਆਪਸ ਵਿੱਚ ਮਿਲੇ ਹੋਏ ਹਨ ਜਿਸ ਕਾਰਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੇ ਭੜਕ ਗਏ ਹਨ ।  ਇਸ ਮੌਕੇ ਉਨ੍ਹਾਂ ਕਿਹਾ ਕਿ 15 ਦਿਨਾਂ ਦਾ ਪੰਜਾਬ ਸਰਕਾਰ ਨੂੰ ਵਕਤ ਦਿੰਦੇ ਕਿਹਾ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਇੰਨਸਾਫ ਨਾ ਮਿਲਿਆ ਤਾਂ ਸੰਗਰਸ਼ ਨੂੰ ਤੇਜ਼ ਕੀਤਾਜਾਵੇਗਾ ਜੇਕਰ ਇਸ ਵਿੱਚ ਕਿਸੇ ਵੀ ਵਿਅਕਤੀ ਦਾ ਨੁਕਸਾਨ ਹੋਇਆ ਤਾਂ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।ਜੋ ਕਿ ਕੈਪਟਨ ਸਰਕਾਰ ਵਲੋ ਬਰਗਾੜੀ ਕਾਂਡ ਦੇ  ਦੌਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਬਰਗਾੜੀ ਬਹਿਬਲ ਕਲਾਂ ਦੇ ਦੌਸ਼ੀਆਂ ਖਿਲਾਫ਼ ਪੰਜਾਬ ਸਰਕਾਰ ਸਖਤ ਸਜਾਵਾ ਦੇਣ ਲਈ ਅੱਗੇ ਆਵੇ।  ਉਨ੍ਹਾਂ ਕਿਹਾ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਅਤੇ  ਸ਼ਰਮੋਣੀ ਅਕਾਲੀ ਦਲ ਦੇ ਰਾਜ ਬਾਦਲਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਅਤੇ ਇਸੇ ਤਰ੍ਹਾਂ ਹੀ ਕੈਪਟਨ ਸਰਕਾਰ ਵਿੱਚ ਹੋ ਰਿਹਾ ਹੈ ਅੱਜ ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਨੇ ਬਰਗਾੜੀ ਇੰਨਸਾਫ ਮੋਰਚੇ ਵਿੱਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਤੋਂ ਇੰਨਸਾਫ ਲਈ ਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਵਿਸ਼ਾਲ ਇਕੱਠ ਹੋਇਆ ਹੈ ।ਇਸ ਬਰਗਾੜੀ ਇੰਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਮੁਤਵਾਜ਼ੀ ਜੱਥੇਦਾਰ ਸਾਹਿਬ ਭਾਈ ਧਿਆਨ ਸਿੰਘ ਮੰਡ ਅਤੇ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਰਬੱਤ ਖਾਲਸੇ ਦੀ ਚੜ੍ਹਦੀਕਲਾ ਲਈ ਅਰਦਾਸ ਕਰਨ ਉਪਰੰਤ ਸਟੇਜ ਤੇ ਬੋਲਦਿਆਂ ਕਿਹਾ ਕਿ ਬਰਗਾੜੀ ਇੰਨਸਾਫ ਮੋਰਚਾ ਇੰਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਪੰਜਾਬ ਸਰਕਾਰ ਸਜਾ ਦੇਣ ਤੋਂ ਪਾਸਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਨੂੰ ਕੋਈ ਤਾਕਤ ਨਹੀ ਹਰਾਂ ਨਹੀਂ ਸਕਦੀ ਅਤੇ ਅਸੀਂ ਪੰਜਾਬ ਸਰਕਾਰ ਨੂੰ ਕੁੱਝ ਨਹੀਂ ਸਮਝਦੇ ਜਦ ਕਿ ਇਹ ਬਾਦਲ ਪਰਿਵਾਰ ਦੇ ਨਾਲ ਮਿਲੀ ਹੋਈ ਹੈ ਜੱਥੇਦਾਰਾਂ ਨੇ ਮੋਦੀ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ ਜੋ ਹਰ ਸਮੇਂ ਸਿੱਖ ਪੰਥ ਤੇ ਸਿੱਖ ਨਾਲ ਕੌਮ ਵਿਤਕਰਾ ਕੀਤਾ। ਜੱਥੇਦਾਰ (ਮੰਡ) ਨੇ ਕਿਹਾ ਕਿ  ਬਾਦਲ ਪਰਿਵਾਰ ਤੋਂ ਅਕਾਲ ਤਖ਼ਤ ਨੂੰ ਅਜਾਦ ਕਰਵਾਇਆ ਜਾਵੇਗਾ। ਇਸ ਮੌਕੇ ਦਾਦੂਵਾਲ ਨੇ ਕਿਹਾ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਕੇ 10 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ ਵਿੱਚ ਪੱਤਰੇ ਖਿਲਾਰੇ ਗਏ । ਇਸ ਦੇ ਰੋਸ ਵਜੋਂ ਸਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ 14 ਅਕਤੂਬਰ 2015 ਨੂੰ ਪੁਲਿਸ ਵੱਲੋਂ ਲਾਠੀ ਚਾਰਜ ਅਤੇ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਦੋ ਨੌਜਵਾਨ ਮਾਰੇ ਗਏ ਅਤੇ ਹੋਰ ਜ਼ਖਮੀ ਵੀ ਹੋਏ । ਸਰਕਾਰਾਂ ਵੱਲੋਂ ਹਾਲੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਨਾ ਦੇਣ ਦੇ ਰੋਸ ਵਜੋਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ, ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸੰਗਤਾਂ ਦੇ ਸਹਿਯੋਗ ਨਾਲ 1 ਜੂਨ 2018 ਤੋਂ ਬਰਗਾੜੀ ਦੀ ਧਰਤੀ ਤੇ ਇਨਸਾਫ ਮੋਰਚਾ ਲਾਇਆ ਗਿਆ ਹੈ । ਜਿਸ ਵਿੱਚ ਹਜਾਰਾਂ ਦੀ ਗਿਣਤੀ ਦੀਆਂ ਸੰਗਤਾਂ ਹਰ ਰੋਜ਼ ਆ ਕੇ ਸ਼ਾਮਿਲ ਹੁੰਦੀਆਂ ਹਨ ।  ਇਸ ਮੌਕੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ  ਦਿੱਤੀਆਂ ਜਾਂਦੀਆਂ । ਅੱਜ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ  ਕੱਢਿਆ ਗਿਆ ਜਿਸ ਵਿੱਚ ਸੰਗਤਾਂ ਦਾ ਵਿਸ਼ਾਲ ਇਕੱਠ ਬਰਗਾੜੀ ਦੀ ਦਾਣਾ ਮੰਡੀ ਨਜ਼ਰ ਆ ਰਿਹਾ ਸੀ । ਇਸ ਮੌਕੇ ਭਾਈ ਧਿਆਨ ਸਿੰਘ ਮੰਡ ਨੇ ਸਰਬੱਤ ਖਾਲਸੇ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ 14 ਅਕਤੂਬਰ ਨੂੰ ਦੋ ਸ਼ਹੀਦ ਹੋਏ ਸਿੰਘਾਂ ਦੇ ਬਰਸੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਹਿੰਦੂ, ਮੁਸਲਿਮ ਅਤੇ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਗੱਡੀਆਂ ਦੇ ਕਾਫਲੇ ਲੈਕੇ ਸੰਗਤਾਂ ਹਾਜ਼ਰ ਹੋਈਆਂ। ਇਸ ਮੌਕੇ ਪਹੁੰਚੇ  ਵਿੱਚ ਭਾਈ ਹਰਦੀਪ ਸਿੰਘ ਗ੍ਰੰਥੀ, ਕਮਲਜੀਤ ਸਿੰਘ ਸੋਹੀ , ਜਗਤਾਰ ਸਿੰਘ ਵੀ ਡੀ ਓ, ਸੁਪਿੰਦਰ ਸਿੰਘ ਲਾਲੀ, ਮਨਜੀਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਬਲਵੰਤ ਸਿੰਘ ਕੈਸ਼ੀਅਰ, ਹਰਪ੍ਰੀਤ ਸਿੰਘ ਸੋਹੀ , ਬਲਵਿੰਦਰ ਸਿੰਘ ਬਿੱਟੀ, ਭੁਪਿੰਦਰ ਸਿੰਘ ਸੋਹੀ, ਗੁਰਮੁੱਖ ਸਿੰਘ ਗਰੇਵਾਲ, ਹਾਕਮ ਸਿੰਘ ਦਿਉਲ,ਇਸ ਆਪ ਵਿਧਾਇਕ ਮਾਸਟਰ ਬਲਦੇਵ ਸਿੰਘ, ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੋ: ਸਾਧੂ ਸਿੰਘ,   ਬੀਬੀ ਬਲਜਿੰਦਰ ਕੌਰ, ਵੇਦ ਪ੍ਰਕਾਸ਼, ਹਰਮੇਲ ਸਿੰਘ, ਮਲਕੀਤ ਸਿੰਘ ਆਦਿ ਅਤੇ ਬੀਬੀਆਂ ਵੀ ਸ਼ਾਮਿਲ ਸਨ ।​***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।​