ਬਲਾਕ ਸਮਤੀ ਮੈਂਬਰ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਫ਼ਜ਼ੂਲ ਖਰਚੀ ਤੇ ਫ਼ੋਕੇ ਰੀਤੀ ਰਿਵਾਜਾਂ ਖਿਲਾਫ਼ ਲਏ ਫੈਸਲੇ

ਨਿਹਾਲ ਸਿੰਘ ਵਾਲਾ ,7 ਅਕਤੂਬਰ(SARGAM RAUNTA)ਪੱਤੋ ਹੀਰਾ ਸਿੰਘ ਦੇ  ਬਲਾਕ ਸਮਿਤੀ  ਮੈਂਬਰ ਕੁਲਦੀਪ ਸਿੰਘ ਨੇ ਸਮਾਜਕ ਕੁਰੀਤੀਆਂ ,ਫ਼ਜ਼ੂਲ ਖਰਚਿਆਂ ਖਿਲਾਫ਼ ਮੋਰਚਾ ਖੋਲ ਦਿੱਤਾ ਹੈ ਜਿਸਨੂੰ ਪਿੰਡ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।ਪੱਤੋ ਹੀਰਾ ਸਿੰਘ ਦੀਆਂ ਜੌੜੀਆਂ ਧਰਮਸ਼ਾਲਾ ਵਿੱਚ ਬਲਾਕ ਸਮਿਤੀ ਮੈਂਬਰ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ  ਦੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਫ਼ਜ਼ੂਲ ਖਰਚੀ ਤੇ ਫ਼ੋਕੇ ਰੀਤੀ ਰਿਵਾਜਾਂ ਖਿਲਾਫ਼ ਫੈਸਲੇ ਲਏ ਗਏ। ਅਜ਼ਾਦ ਅਤੇ ਪਿੰਡ  ਦੇ ਸਹਿਯੋਗ ਨਾਲ ਸਮਿਤੀ ਮੈਂਬਰ ਬਣੇ ਕੁਲਦੀਪ ਸਿੰਘ ਬਰਾੜਦੇ ਪਿਤਾ ਮਰਹੂਮ ਦਿਯਾ ਸਿੰਘ ਸਰਪੰਚ  ਵੀ ਅਜ਼ਾਦ ਸਰਪੰਚ ਬਣੇ ਸਨ ਉਹਨਾਂ ਨੇ ਵੀ ਚੰਗੀਆਂ ਸਮਾਜ ਸੇਵੀ ਤੇ ਲੋਕ ਪੱਖੀ ਸ਼ੁਰੂਆਤਾਂ ਕੀਤੀਆਂ ਸਨ। ਕੁਲਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਫ਼ੈਸਲਾ ਕੀਤਾ ਕਿ ਮਰਨੇ ਦੇ ਭੋਗ ’ਤੇ ਲੱਡੂ ਜਲੇਬੀਆਂ ਅਤੇ ਹੋਰ ਖਰਚੇ ਬੰਦ ਹੋਣਗੇ ਅਤੇ ਪੰਗਤ ਵਿੱਚ ਬਿਠਾ ਕੇ ਸਾਦੀ ਦਾਲ ਰੋਟੀ ਖਵਾਈ ਜਾਵੇਗੀ। ਅੱਜ ਕੱਲ ਭੋਗਾਂ ਉੱਪਰ  ਵੀ ਵਿਆਹ ਵਾਂਗ ਮਠਿਆਈਆਂ ਤੇ ਰੋਟੀ ਬਣਦੀ ਹੈ ਜਿਸ ਨਾਲ ਵੇਖੋ ਵੇਖੀ ਵਿੱਚ ਆਮ ਵਿਅਕਤੀ ਪਿਸ ਰਿਹਾ ਹੈ। ਇਸ ਸ਼ੁਰੂਆਤ ਨੂੰ ਪਿੰਡ ਵਿੱਚ ਫ਼ਜੂਲ ਖਰਚੀ ਤੇ ਥੋਥੇ ਰੀਤੀ ਰਿਵਾਜ਼ਾਂ ਖਿਲਾਫ਼ ਪਹਿਲਾਂ ।ਫ਼ੈਸਲਾ ਮੰਨਿਆ ਗਿਆ। ਬਰਾੜ ਅਤੇ ਪਤਵੰਤਿਆ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਿਜੜਿਆਂ ਦੀ ਵਧਾਈ ਨਿਸ਼ਚਤ ਕੀਤੀ ਜਾਵੇਗੀ। ਭਾਈ ਵੀਰ ਸਿੰਘ ਕਲੱਬ ਦੇ ਸਹਿਯੋਗ ਨਾਲ ਸਫ਼ਾਈ ਪ੍ਰੋਜੈਕਟ ਪਹਿਲਾਂ ਹੀ ਚੱਲ ਰਹੇ। ਰੱੁਖ ਲਗਾਉਣ ਤੇ ਸੰਭਾਲਣ ਦੇ ਨਾਲ ਨਾਲ ਲੋੜ ਵੰਦ ਲੋਕਾਂ ਦੀ ਸਿਹਤ ਸੰਭਾਲ ਅਤੇ ਲੋੜਵੰਦਾਂ ਦੀ ਵਿਤੀ ਸਹਾਇਤਾ ,ਸੋਗ ਸਮਾਗਮਾਂ ’ਤੇ ਵਾਧੂ ਬੁਲਾਰੇ ਬੰਦ ਕਰਨ ਦੇ ਨਾਲ ਨਾਲ  ਪਿੰਡ ਦੇ ਸਕੂਲਾਂ ਵਿੱਚ ਰਹਿੰਦੀਆਂ ਘਾਟਾਂ ਨੂੰ ਵੀ ਸਾਝੇ ਤੋਰ ਤੇ ਪੱਤੋ ਤੇ ਵਿਦੇਸ਼ੀ ਮਿੱਤਰਾ ਦੇ ਸਹਿਯੋਗ ਨਾਲ ਪੂਰਿਆ ਜਾਵੇਗਾ। ਇਸ ਸਮੇਂ ਕੁਲਦੀਪ ਸਿੰਘ ਬਰਾੜ, ਸੁਖਚੈਨ ਸਿੰਘ ਕਿੱਟੀ,ਹਰਬੰਸ ਸਿੰਘ ਸਾਬਕਾ ਪੰਚ,ਅਮਰਜੀਤ ਸਿੰਘ ਬਰਾੜ,ਸੁਖਦੇਵ ਸਿੰਘ ਸਾਬਕਾ ਸਰਪੰਚ,ਅਮਰਜੀਤ ਸਿੰਘ ਪੰਪ ਵਾਲਾ,ਸੁਖਮੰਦਰ ਸਿੰਘ ਸੁੱਖਾ ਫੌਜੀ,ਗੋਰੀ ਪੱਤੋ,ਜੀਤਾ ਸਿੰਘ ਬਰਾੜ,ਅੰਮਿ੍ਰਤ ਕੰਡਾ,ਹਰਦੀਪ ਸਿੰਘ ਬਰਾੜ,ਬਸੰਤ ਸਿੰਘ,ਅਰਵਿੰਦਰ ਰਾਣਾ,ਪਰਮਿੰਦਰ ਸਿੰਘ,ਬਲਦੇਵ ਬੇਗਾ ,ਜੀਤ ਸਿੰਘ ਬਾਠ,ਚਿਮਨ ਸਿੰਘ,ਜੱਗੀ,ਬਿੱਕਰ ਸਿੰਘ ਮਾਨ ਸਮੇਤ ਪਿੰਡ ਦੇ ਪਤਵੰਤੇ ਮੋਜੂਦ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।