ਹੇਮਕੁੰਟ ਸਕੂਲ ਦੇ ਐਨ.ਐੱਸ.ਐੱਸ ਵਲੰਟੀਅਰਜ਼ ਨੇ ‘ਪਰਾਲੀ ਨਾ ਜਲਾਓ ਵਾਤਾਵਰਨ ਬਚਾਓ’ ਸਬੰਧੀ ਕੱਢੀ ਜਾਗਰੂਕਤਾ ਰੈਲੀ

ਕੋਟਈਸੇ ਖਾਂ,6 ਅਕਤੂਬਰ (ਜਸ਼ਨ): ਸਹਾਇਕ ਡਾਇਰੈਕਟਰ ਸ: ਜਗਦੀਪ ਸਿੰਘ ਰਾਈ ਦੀ ਯੋਗ ਅਗਵਾਈ ਹੇਠ ਅੱਜ ਸ੍ਰੀ ਹੇਮਕੁੰਟ ਸੀਨੀ.ਸੰਕੈ ਸਕੂਲ ਕੋਟ-ਈਸੇ-ਖਾਂ ਦੇ ਵਲੰਟੀਅਰਜ਼ ਨੇ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ । ਇਸ ਮੌਕੇ ਵਿਦਿਆਰਥੀਆਂ ਨੂੰ ਸਬੋਧਿਤ ਕਰਦਿਆਂ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਨਾੜ/ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਅਤੇ ਪਰਾਲੀ ਨੂੰ ਅੱਗ ਲਗਾਏ ਜਾਣ ਨਾਲ ਵਾਤਾਵਰਨ ਅਤੇ ਜ਼ਮੀਨ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕੀਤਾ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਇਸ ਰੈਲੀ ਨਾਲ ਸਬੰਧੀ ਵੱਖ-ਵੱਖ ਪੋਸਟਰ ਵੀ ਤਿਆਰ ਕੀਤੇ ਗਏ। ਇਸ ਮੌਕੇ ਸਕੂਲ ਵੱਲੋਂ ਕੋਟ-ਈਸੇ -ਖਾਂ ਜੀਰਾ ਰੋਡ ,ਮਸੀਤਾ ਵੱਲ ਰੈਲੀ ਕੱਢੀ ਗਈ ਰੈਲੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਾ ਅਤੇ ਇਸਦੇ ਮਾੜੇ ਪ੍ਰਭਾਵਾ ਬਾਰੇ ਜਾਣੂ ਕਰਵਾਉਣਾ ਸੀ। ਕਿਸਾਨਾਂ  ਨੇ ਬੱਚਿਆਂ ਤੋਂ ਕਈ ਸਵਾਲ-ਜਵਾਬ ਕੀਤੇ ਤੇ ਬੱਚਿਆਂ ਨੇ ਉਹਨਾਂ ਸਵਾਲਾਂ ਦੇ ਜਵਾਬ ਬੜੀ ਹੀ ਸਿਆਣਪ ਨਾਲ ਦਿੱਤੇ। ਬੱਚਿਆਂ ਨੇ ਕਿਸਾਨਾ ਨੰੁ ਸੁਝਾਅ ਦਿੱਤਾ ਕਿ ਉਹ ਪਰਾਲੀ ਨਾ ਜਲਾਉਣ ਕਿਉਕਿ ਸਰਕਾਰ ਨੇ ਪਰਾਲੀ ਜਲਾਉਣ ਤੇ ਪਾਬੰਦੀ ਦੇ ਨਾਲ ਨਾਲ ਪ੍ਰਤੀ ਏਕੜ ਜਮੀਨ ਤੇ ਪਰਾਲੀ ਜਲਾਉਣ ਲਈ ਜੁਰਮਾਨਾ ਵੀ ਨਿਸ਼ਚਿਤ ਕੀਤਾ ਹੈ । ਵਲੰਟੀਅਰਜ਼ ਨੇ ਆਮ ਇਲਾਕਾ ਨਿਵਾਸੀਆਂ ਨੂੰ ਪਰਾਲੀ ਨਾ ਸਾੜਨ ਸਬੰਧੀ ਪ੍ਰੇਰਿਤ ਕਰਦੇ ਹੋਏ ਵੱਖ-ਵੱਖ ਸਲੋਗਨ ਹੱਥਾਂ ਵਿੱਚ ਫੜ ਕੇ ਸਾਰਿਆਂ ਨੂੰ ਆਪਣੇ ਕਰਤੱਵਾਂ ਤੋਂ ਜਾਣੂ ਕਰਵਾਇਆ । ਇਸ ਸਮੇਂ ਪਿ੍ਰੰਸੀਪਲ ਹਰਪ੍ਰੀਤ ਕੌਰ ਨੇ ਦੱਸਿਆ ਕਿ ਪਰਾਲੀ ਜਲਾਉਣ ਨਾਲ ਜਮੀਨ ਦੀ ਉਪਜਾਉੂ ਸ਼ਕਤੀ ਘੱਟਦੀ ਹੈ ਅਤੇ ਵਾਤਾਵਰਣ ਦੂਸ਼ਿਤ ਹੁੰਦਾ ਹੈ। ਇਹ ਕੈਡਿਟਸ ਦੁਆਰਾ ਪਰਾਲੀ ਨਾ ਜਲਾਉਣ ਦਾ ਪ੍ਰਦਰਸ਼ਣ ਸਕੂਲ ਸਟਾਫ ਮੈਡਮ ਭੁਪਿੰਦਰ ਕੌਰ,ਅਮਨਪ੍ਰੀਤ ਕੌਰ ਅਤੇ ਸ: ਯਾਦਵਿੰਦਰ ਸਿੰਘ ਦੀ ਦੇਖ ਰੇਖ ਵਿੱਚ ਹੋਇਆ ।